ਮੈਰਿਜ ਪੈਲੇਸਾਂ ਵਾਲੇ ਕੋਰੋਨਾ ਨਿਯਮਾਂ ਦੀਆਂ ਸ਼ਰੇਆਮ ਉਡਾ ਰਹੇ ਧੱਜੀਆਂ, ਵਿਆਹਾਂ ''ਚ ਸ਼ਾਮਲ ਹੋ ਰਹੇ ਵੱਡੀ ਗਿਣਤੀ ''ਚ ਮਹਿਮਾਨ

Saturday, Apr 24, 2021 - 11:15 AM (IST)

ਮੈਰਿਜ ਪੈਲੇਸਾਂ ਵਾਲੇ ਕੋਰੋਨਾ ਨਿਯਮਾਂ ਦੀਆਂ ਸ਼ਰੇਆਮ ਉਡਾ ਰਹੇ ਧੱਜੀਆਂ, ਵਿਆਹਾਂ ''ਚ ਸ਼ਾਮਲ ਹੋ ਰਹੇ ਵੱਡੀ ਗਿਣਤੀ ''ਚ ਮਹਿਮਾਨ

ਜਲੰਧਰ (ਮ੍ਰਿਦੁਲ)– ਕੋਰੋਨਾ ਦੀ ਵਧਦੀ ਰਫ਼ਤਾਰ ਨਾਲ ਜਿੱਥੇ ਇਕ ਪਾਸੇ ਦੇਸ਼ ਵਿਚ ਤਾਲਾਬੰਦੀ ਦੇ ਹਾਲਾਤ ਬਣੇ ਹੋਏ ਹਨ, ਉਥੇ ਹੀ ਕੁਝ ਕਾਰੋਬਾਰੀ ਕੋਰੋਨਾ ਗਾਈਡਲਾਈਨਜ਼ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਦੇਸ਼ ਵਿਚ ਇਸ ਸਮੇਂ ਪੰਜਾਬ ਇਕਲੌਤਾ ਅਜਿਹਾ ਸੂਬਾ ਹੈ, ਜਿੱਥੇ ਰੋਜ਼ਾਨਾ ਹਜ਼ਾਰਾਂ ਕੇਸ ਸਾਹਮਣੇ ਆ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿਚ ਕੋਵਿਡ ਗਾਈਡਲਾਈਨਜ਼ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦਾ ਦਾਅਵਾ ਜ਼ਮੀਨੀ ਪੱਧਰ ’ਤੇ ਖੋਖਲਾ ਸਾਬਤ ਹੋ ਰਿਹਾ ਹੈ।

ਹਾਲਾਤ ਤਾਂ ਇਹ ਹਨ ਕਿ ਜਲੰਧਰ ਦੇ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿਚ ਸ਼ਰੇਆਮ ਪ੍ਰਾਈਵੇਟ ਪਾਰਟੀਆਂ ਹੋ ਰਹੀਆਂ ਹਨ। ਹਰ ਰੈਸਟੋਰੈਂਟ ਅਤੇ ਹੋਟਲ ਮਾਲਕ ਕੋਰੋਨਾ ਗਾਈਡਲਾਈਨਜ਼ ਦੀਆਂ ਧੱਜੀਆਂ ਉਡਾਉਂਦਾ ਨਜ਼ਰ ਆ ਰਿਹਾ ਹੈ। ਹੋਟਲਾਂ ਦੇ ਹਾਲ ਬੁੱਕ ਕੀਤੇ ਜਾਂਦੇ ਹਨ, ਜਿੱਥੇ ਸਰਕਾਰ ਵੱਲੋਂ ਨਿਰਧਾਰਿਤ 20 ਮਹਿਮਾਨਾਂ ਦੀ ਗਿਣਤੀ ਦੀ ਜਗ੍ਹਾ ਲਗਭਗ 100-100 ਲੋਕਾਂ ਦੀਆਂ ਪ੍ਰਾਈਵੇਟ ਪਾਰਟੀਆਂ ਹੋ ਰਹੀਆਂ ਹਨ, ਹਾਲਾਂਕਿ ਕਈ ਜ਼ਿਲ੍ਹਿਆਂ ਦੀ ਪੁਲਸ ਵੱਲੋਂ ਇਸ ਸਬੰਧੀ ਰਿਜ਼ਾਰਟ ਅਤੇ ਹੋਟਲ ਮਾਲਕਾਂ ’ਤੇ ਪਰਚੇ ਵੀ ਦਰਜ ਕੀਤੇ ਗਏ ਹਨ ਪਰ ਫਿਰ ਵੀ ਉਹ ਪ੍ਰਵਾਹ ਨਹੀਂ ਕਰ ਰਹੇ ਕਿਉਂਕਿ ਸੀ. ਆਰ. ਪੀ. ਸੀ. 188 ਦੇ ਪਰਚੇ ਤਹਿਤ 6 ਮਹੀਨਿਆਂ ਅੰਦਰ ਅਦਾਲਤ ਵਿਚ ਕੇਸ ਰਫਾ-ਦਫਾ ਹੋ ਜਾਂਦਾ ਹੈ ਅਤੇ 500 ਰੁਪਏ ਜੁਰਮਾਨਾ ਅਦਾ ਕਰਨ ਤੋਂ ਬਾਅਦ ਮੁਲਜ਼ਮ ਬਰੀ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਗਾਂਧੀ ਵਨੀਤਾ ਆਸ਼ਰਮ ਦੀਆਂ 40 ਤੋਂ ਵੱਧ ਕੁੜੀਆਂ ਕੋਰੋਨਾ ਪਾਜ਼ੇਟਿਵ, ਸਿਹਤ ਮਹਿਕਮੇ ’ਚ ਪਈਆਂ ਭਾਜੜਾਂ

ਸ਼ਹਿਰ ਦੇ ਪ੍ਰਮੁੱਖ ਲੋਕਾਂ ਦੀ ਮੰਨੀਏ ਤਾਂ ਹੋਟਲ ਮਾਲਕਾਂ ਵੱਲੋਂ ਪ੍ਰਾਈਵੇਟ ਪਾਰਟੀਆਂ ਅਤੇ ਵਿਆਹ ਸਮਾਰੋਹ ਆਯੋਜਿਤ ਕਰਨ ਦਾ ਤਰੀਕਾ ਬਹੁਤ ਦਿਲਚਸਪ ਹੈ। ਦਰਅਸਲ ਜਦੋਂ ਵੀ ਕੋਈ ਵਿਆਹ ਸਮਾਰੋਹ ਅਤੇ ਪਾਰਟੀ ਜਿਸ ਵਿਚ ਗਾਈਡਲਾਈਨਜ਼ ਤੋਂ ਵੱਧ ਲੋਕ ਬੁਲਾਏ ਜਾਂਦੇ ਹਨ, ਦੌਰਾਨ ਸਮਾਰੋਹ ਕਰਵਾਉਣ ਵਾਲੇ ਪਰਿਵਾਰ ਦੀਆਂ ਗੱਡੀਆਂ ਮੈਰਿਜ ਪੈਲੇਸ/ਹੋਟਲ ਦੀ ਪਾਰਕਿੰਗ ਦੀ ਜਗ੍ਹਾ ਅਦਲ-ਬਦਲ ਕੇ ਦੂਰ-ਦੂਰ ਲੁਆ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਕਿਸੇ ਵੀ ਪੁਲਸ ਅਧਿਕਾਰੀ ਜਾਂ ਮੁਲਾਜ਼ਮ ਨੂੰ ਸ਼ੱਕ ਨਾ ਹੋਵੇ।

ਇਹ ਵੀ ਪੜ੍ਹੋ : ਕਪੂਰਥਲਾ ਵਿਖੇ ਰਿਜ਼ਾਰਟ ’ਚ ਚੱਲ ਰਹੀ ਪਾਰਟੀ ’ਚ ਅਚਾਨਕ ਪੁੱਜੀ ਪੁਲਸ ਨੇ ਪਾ ਦਿੱਤਾ ਭੜਥੂ

ਰਿਜ਼ਾਰਟ ਮਾਲਕ ਇੰਨੀ ਚਲਾਕੀ ਨਾਲ ਵਿਆਹ ਸਮਾਰੋਹ ਅਤੇ ਪਾਰਟੀਆਂ ਆਯੋਜਿਤ ਕਰਵਾਉਂਦੇ ਹਨ ਕਿ ਪੈਲੇਸਾਂ ਅੰਦਰ ਡੀ. ਜੇ. ਬਹੁਤ ਹੌਲੀ ਆਵਾਜ਼ ਵਿਚ ਚਲਾਇਆ ਜਾਂਦਾ ਹੈ ਤਾਂ ਕਿ ਕੋਈ ਵੀ ਵਿਅਕਤੀ ਸ਼ਿਕਾਇਤ ਨਾ ਕਰ ਸਕੇ। ਜਲੰਧਰ ਸ਼ਹਿਰ ਵਿਚ ਇਨ੍ਹੀਂ ਦਿਨੀਂ ਕਈ ਪੈਲੇਸਾਂ ਵਿਚ ਵਿਆਹ ਸਮਾਰੋਹ ਹੋ ਰਹੇ ਹਨ ਪਰ ਪੁਲਸ ਨੂੰ ਇਸ ਦੀ ਕੰਨੋ-ਕੰਨ ਖ਼ਬਰ ਨਹੀਂ ਹੁੰਦੀ। ਪੁਲਸ ਦੀ ਢਿੱਲੀ ਕਾਰਜਪ੍ਰਣਾਲੀ ਕਾਰਨ ਅਜਿਹੇ ਲੋਕ ਜਿਹੜੇ ਸਰਕਾਰੀ ਗਾਈਡਲਾਈਨਜ਼ ਦੀਆਂ ਧੱਜੀਆਂ ਉਡਾ ਰਹੇ ਹਨ, ਕਾਬੂ ਨਹੀਂ ਆਉਂਦੇ।

ਪੈਲੇਸਾਂ ਅਤੇ ਹਾਲਾਂ ਦੇ ਗੇਟ ਰੱਖੇ ਜਾਂਦੇ ਹਨ ਬੰਦ
ਸਰਕਾਰ ਵੱਲੋਂ ਕੋਵਿਡ-19 ਦੀਆਂ ਲਾਗੂ ਕੀਤੀਆਂ ਗਾਈਡਲਾਈਨਜ਼ ਕਾਰਨ ਪੈਲੇਸ ਮਾਲਕ ਬਹੁਤ ਚਲਾਕੀ ਨਾਲ ਪ੍ਰਾਈਵੇਟ ਪਾਰਟੀਆਂ ਅਤੇ ਵਿਆਹ ਸਮਾਰੋਹ ਕਰਵਾਉਂਦੇ ਹਨ, ਜਿਨ੍ਹਾਂ ਵਿਚ 250 ਤੋਂ 300 ਲੋਕਾਂ ਦੀ ਇਕੱਤਰਤਾ ਹੁੰਦੀ ਹੈ। ਅਜਿਹੇ ਵਿਆਹਾਂ ਦੌਰਾਨ ਮੈਰਿਜ ਪੈਲੇਸਾਂ/ਰਿਜ਼ਾਰਟਾਂ ਦੇ ਗੇਟ ਬੰਦ ਰੱਖੇ ਜਾਂਦੇ ਹਨ। ਇਥੋਂ ਤੱਕ ਕਿ ਪਾਰਟੀ ਹਾਲਾਂ ਦੇ ਗੇਟ ਵੀ ਬੰਦ ਰੱਖੇ ਜਾਂਦੇ ਹਨ ਤਾਂ ਕਿ ਕਿਸੇ ਨੂੰ ਇਸ ਦੀ ਭਿਣਕ ਨਾ ਲੱਗ ਸਕੇ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


author

shivani attri

Content Editor

Related News