ਪੰਜਾਬ 'ਚ ਕੋਰੋਨਾ ਪੀੜਤ 29 ਮਰੀਜ਼ਾਂ ਦੀ ਮੌਤ, 1060 ਨਵੇਂ ਮਾਮਲੇ

Thursday, Aug 13, 2020 - 01:49 AM (IST)

ਪੰਜਾਬ 'ਚ ਕੋਰੋਨਾ ਪੀੜਤ 29 ਮਰੀਜ਼ਾਂ ਦੀ ਮੌਤ, 1060 ਨਵੇਂ ਮਾਮਲੇ

ਲੁਧਿਆਣਾ, (ਸਹਿਗਲ): ਪੰਜਾਬ 'ਚ ਅੱਜ ਕੋਰੋਨਾ ਵਾਇਰਸ ਕਾਰਨ 29 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 1060 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 26971 ਹੋ ਗਈ ਹੈ, ਜਦਕਿ ਹੁਣ ਤਕ 669 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। ਅੱਜ ਜਿਨ੍ਹਾਂ 29 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚ ਲੁਧਿਆਣਾ 7, ਜਲੰਧਰ 5, ਪਟਿਆਲਾ 4, ਅੰਮ੍ਰਿਤਸਰ 3, ਐਸ. ਏ. ਐਸ. ਨਗਰ 2, ਗੁਰਦਾਸਪੁਰ 2, ਪਠਾਨਕੋਟ 2, ਸੰਗਰੂਰ 1, ਬਠਿੰਡਾ 1, ਫਤਿਹਗੜ੍ਹ ਸਾਹਿਬ 1 ਤੇ ਬਰਨਾਲਾ 'ਚ ਇਕ ਮਰੀਜ਼ ਦੀ ਮੌਤ ਹੋਈ ਹੈ।
ਪੰਜਾਬ ਦੇ ਨੋਡਲ ਅਫਸਰ ਡਾ. ਜਏਸ਼ ਭਾਸਕਰ ਮੁਤਾਬਕ ਅੱਜ ਪਾਜ਼ੇਟਿਵ ਆਏ ਲੋਕਾਂ 'ਚ ਲੁਧਿਆਣਾ ਤੋਂ 243, ਜਲੰਧਰ 174, ਅੰਮ੍ਰਿਤਸਰ 53, ਪਟਿਆਲਾ 120, ਸੰਗਰੂਰ 22, ਐਸ. ਏ. ਐਸ. ਨਗਰ 84, ਗੁਰਦਾਸਪੁਰ 40, ਪਠਾਨਕੋਟ 27, ਫਿਰੋਜ਼ਪੁਰ 32, ਤਰਨਤਾਰਨ 9, ਬਠਿੰਡਾ 22, ਫਤਿਹਗੜ੍ਹ ਸਾਹਿਬ 18, ਮੋਗਾ 19, ਐਸ. ਬੀ. ਐਸ. ਨਗਰ 11, ਫਰੀਦਕੋਟ 36, ਫਾਜ਼ਿਲਕਾ 13, ਕਪੂਰਥਲਾ 39, ਰੋਪੜ 24, ਮੁਕਤਸਰ 8, ਬਰਨਾਲਾ 63 ਤੇ ਮਾਨਸਾ ਦੇ 3 ਮਰੀਜ਼ ਸ਼ਾਮਲ ਹਨ।

ਲੁਧਿਆਣਾ 'ਚ ਵੱਧ ਰਿਹੈ ਕੋਰੋਨਾ ਦਾ ਕਹਿਰ
ਜਿਥੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਕੋਰੋਨਾ ਦੇ ਪਾਜ਼ੇਟਿਵ ਮਾਮਲੇ ਸਾਹਮਣੇ ਆ ਰਹੇ ਹਨ, ਉਥੇ ਹੀ ਲੁਧਿਆਣਾ 'ਚ ਵੀ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਜ਼ਿਲ੍ਹੇ 'ਚ ਕੋਰੋਨਾ ਵਾਇਰਸ ਕਾਰਨ 10 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 255 ਨਵੇਂ ਮਰੀਜ਼ ਸਾਹਮਣੇ ਆਹੇ ਹਨ। ਇਨਫਲੂਏਂਜਾ ਦੇ ਲੱਛਣਾਂ ਵਾਲੇ 80 ਮਰੀਜ਼ ਸਾਹਮਣੇ ਆਏ ਹਨ, ਜਦੋਂਕਿ 56 ਮਰੀਜ਼ ਦੂਜੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਨਾਲ ਪਾਜ਼ੇਟਿਵ ਹੋਏ, 25 ਮਰੀਜ਼ ਹਸਪਤਾਲਾਂ ਦੀ ਓ. ਪੀ. ਡੀ. ਵਿਚ ਸਾਹਮਣੇ ਆਏ, 5 ਡੋਮੈਸਟਿਕ ਜਾਂ ਇੰਟਰਨੈਸ਼ਨਲ ਟਰੈਵਲਰ, 9 ਗਰਭਵਤੀ ਔਰਤਾਂ, 8 ਪੁਲਸ ਮੁਲਾਜ਼ਮ ਅਤੇ 9 ਹੈਲਥ ਕੇਅਰ ਵਰਕਰ ਅੱਜ ਪਾਜ਼ੇਟਿਵ ਆਏ ਹਨ।

ਅੱਜ ਸਾਹਮਣੇ ਆਏ 255 ਮਰੀਜ਼ਾਂ 'ਚੋਂ 243 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ, ਜਦੋਂਕਿ 12 ਹੋਰਨਾਂ ਜ਼ਿਲਿਆਂ ਨਾਲ ਸਬੰਧਤ ਹਨ। ਜਿਨ੍ਹਾਂ ਮਰੀਜ਼ਾਂ ਦੀ ਅੱਜ ਮੌਤ ਹੋਈ, ਉਨ੍ਹਾਂ ਵਿਚੋਂ 7 ਲੁਧਿਆਣਾ, 2 ਜਲੰਧਰ ਅਤੇ ਇਕ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਹੁਣ ਤੱਕ ਲੁਧਿਆਣਾ 'ਚ 5767 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂਕਿ 194 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 659 ਮਰੀਜ਼ ਦੂਜੇ ਜ਼ਿਲਿਆਂ ਜਾਂ ਸੂਬਿਆਂ ਦੇ ਰਹਿਣ ਵਾਲੇ ਹਨ, ਜੋ ਇਲਾਜ ਲਈ ਸਥਾਨਕ ਹਸਪਤਾਲਾਂ 'ਚ ਦਾਖਲ ਹੋਏ, ਇਨ੍ਹਾਂ ਵਿਚੋਂ 48 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਡੀ. ਸੀ. ਵਰਿੰਦਰ ਸ਼ਰਮਾ ਨੇ ਦੱਸਿਆ ਕਿ ਜ਼ਿਲੇ 'ਚ ਮੌਜੂਦਾ ਵਿਚ 1699 ਸਰਗਰਮ ਮਰੀਜ਼ ਹਨ। 3871 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।
 


author

Deepak Kumar

Content Editor

Related News