ਮਿਸ਼ਨ-2022 : ਕੀ ਪੰਜਾਬ ਦੇ ‘2 ਸਿੱਧੂ’ ਮਿਲ ਕੇ ਕਾਂਗਰਸ ਦੀ ਸਰਕਾਰ ਰਪੀਟ ਕਰਵਾਉਣ ’ਚ ਸਫ਼ਲ ਹੋਣਗੇ?

Friday, Jul 23, 2021 - 09:59 AM (IST)

ਮਜੀਠਾ (ਸਰਬਜੀਤ) - ਇਸ ਵੇਲੇ ਜੇਕਰ ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਹਰੇਕ ਰਾਸ਼ਟਰੀ ਸਿਆਸੀ ਪਾਰਟੀ ਆਪਣੀ-ਆਪਣੀ ਨਜ਼ਰ ਸਿਰਫ਼ ਤੇ ਸਿਰਫ਼ ਅਗਲੇ ਵਰ੍ਹੇ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਤੇ ਗੜਾਈ ਬੈਠੀ ਹੈ। ਹਰੇਕ ਸਿਆਸੀ ਪਾਰਟੀ ਦੇ ਮੁਖੀ ਦੇ ਮਨ ਅੰਦਰ ਇਕੋ-ਇਕ ਸਵਾਲ ਪੈਦਾ ਹੋ ਰਿਹਾ ਹੈ ਕਿ ਮਿਸ਼ਨ-2022 ਨੂੰ ਕਿਸ ਤਰ੍ਹਾਂ ਫਤਹਿ ਕੀਤਾ ਜਾਵੇ ਅਤੇ ਪੰਜਾਬ ਵਿੱਚ ਮੁੜ ਉਹ ਆਪਣੀ ਪਾਰਟੀ ਦੀ ਸਰਕਾਰ ਬਣਾ ਸਕਣ ਪਰ ਇਸ ਸਭ ਤੋਂ ਲੱਗਦਾ ਨਹੀਂ ਕਿ ਖਿਆਲੀ ਪਕਾਓ ਪਕਾਉਣ ਨਾਲ ਮੰਜ਼ਿਲਾਂ ਕਦੇ ਸਰ ਨਹੀਂ ਹੁੰਦੀਆਂ ਅਤੇ ਇਸ ਲਈ ਮਨ ਅੰਦਰ ਆਤਮ-ਵਿਸ਼ਵਾਸ ਅਤੇ ਜਜ਼ਬਾ ਹੋਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖ਼ਬਰ - ਚੜ੍ਹਦੀ ਸਵੇਰ ਮੋਗਾ-ਅੰਮ੍ਰਿਤਸਰ ਮੁੱਖ ਮਾਰਗ ’ਤੇ ਬੱਸਾਂ ਦੀ ਹੋਈ ਜ਼ਬਰਦਸਤ ਟੱਕਰ, 5 ਮੌਤਾਂ ਦਾ ਖਦਸ਼ਾ (ਤਸਵੀਰਾਂ)

ਇਸ ਸਭ ਦੇ ਚਲਦਿਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਰਾਸ਼ਟਰੀ ਪਾਰਟੀਆਂ ਆਪਣੀਆਂ-ਆਪਣੀ ਡਫਲੀ ਅਤੇ ਆਪਣਾ-ਆਪਣਾ ਰਾਗ ਅਲਾਪ ਰਹੀਆਂ ਹਨ। ਇਸੇ ਕਰ ਕੇ ਸੂਬੇ ਦਾ ਵੋਟਰ ਵੀ ਇੰਨ੍ਹਾਂ ਵਲੋਂ ਸਮੇਂ-ਸਮੇਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਬੜੇ ਧਿਆਨ ਨਾਲ ਸੁਣ ਅਤੇ ਦੇਖ ਰਿਹਾ ਹੈ ਕਿ ਕਿਹੜਾ ਰਾਜਨੇਤਾ ਕਿਸ ਪਾਸਿਓਂ ਆਪਣੀ ਸਿਆਸੀ ਪਾਰਟੀ ਨੂੰ ਸੱਤਾ ਦੀ ਪੌੜੀ ਚੜ੍ਹਾਉਣ ਲਈ ਲੋਕਾਂ ਨੂੰ ਨਿੱਤ ਨਵੇਂ ਲੁਭਾਉਣੇ ਲਾਲਚ ਆਉਣ ਵਾਲੇ ਸਮੇਂ ਵਿੱਚ ਦੇਵੇਗਾ। ਇਹ ਗੱਲ ਕਿਸੇ ਤੋਂ ਛੁਪੀ ਨਹੀਂ ਕਿ ਰਾਜਨੇਤਾ ਸਿਰਫ਼ ਤੇ ਸਿਰਫ਼ ਲੋਕਾਂ ਨੂੰ ਮੂਰਖ ਬਣਾਉਂਦੇ ਆ ਰਹੇ ਹਨ ਅਤੇ ਆਪਣੀਆਂ ਵੋਟਾਂ ਹਾਸਲ ਕਰਨ ਤੋਂ ਬਾਅਦ ਮੁੜ ਉਸ ਪਾਸੇ ਵੱਲ ਮੂੰਹ ਤੱਕ ਨਹੀਂ ਕਰਦੇ।

ਪੜ੍ਹੋ ਇਹ ਵੀ ਖ਼ਬਰ - ਪਤੀ ਨਿਤ ਕਹਿੰਦਾ ਸੀ ਨਹੀਂ ਮੈਨੂੰ ਤੂੰ ਪਸੰਦ ਕਰਲੈ ਖ਼ੁਦਕੁਸ਼ੀ, ਤੰਗ ਆ ਗਰਭਵਤੀ ਨੇ ਚੁੱਕਿਆ ਖ਼ੌਫਨਾਕ ਕਦਮ (ਵੀਡੀਓ)

ਇਸ ਸਭ ਦੇ ਮੱਦੇਨਜ਼ਰ ਹੁਣ ਜੇਕਰ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਕਾਂਗਰਸ ਵਿੱਚ ਅੰਦਰ ਖਾਤੇ ਚਾਹੇ ਦੋ ਧੜੇ ਬਣ ਗਏ ਹੋਣ ਪਰ ਲੋਕ ਕਚਿਹਰੀ ਵਿੱਚ ਕਾਂਗਰਸ ਪਾਰਟੀ ਦੀ ਇਕਜੁਟਤਾ ਹੀ ਦਰਸਾਈ ਜਾ ਰਹੀ ਹੈ। ਮਿਸ਼ਨ 2022 ਨੂੰ ਲੈ ਕੇ ਕਾਂਗਰਸ ਹਾਈਕਮਾਂਡ ਵੀ ਇਹ ਚਾਹੁੰਦੀ ਹੈ ਕਿ ਇਸ ਵੇਲੇ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਿੱਧੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮਿਲ ਕੇ ਦੁਬਾਰਾ ਦੂਜੀ ਵਾਰ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਰਪੀਟ ਕਰਵਾਉਣ ਵਿੱਚ ਆਪਣੀਆਂ ਅਹਿਮ ਭੂਮਿਕਾਵਾਂ ਨਿਭਾਉਣ ਪਰ ਇਹ ਸਭ ਅਜੈ ‘ਦਿੱਲੀ ਦੂਰ ਹੈ’ ਵਾਂਗ ਜਾਪਦਾ ਹੈ, ਕਿਉਂਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟਿਕਟਾਂ ਦੀ ਵੰਡ ਹੋਣੀ ਹੈ। 

ਪੜ੍ਹੋ ਇਹ ਵੀ ਖ਼ਬਰ - ਸਾਉਣ ਮਹੀਨੇ ਪੇਕੇ ਗਈ ਨਵ-ਵਿਆਹੁਤਾ ਦੀ ਭੇਤਭਰੇ ਹਾਲਾਤ ’ਚ ਮੌਤ, ਪੁਲਸ ਨੇ ਕਬਜ਼ੇ ’ਚ ਲਈ ਅੱਧਸੜੀ ਲਾਸ਼

ਹੋ ਸਕਦਾ ਹੈ ਕਿ ਉਸ ਵੇਲੇ ਦੋਵਾਂ ਸਿੱਧੂਆਂ ਵਿਚ ਆਪਣੇ-ਆਪਣੇ ਚਾਹਵਾਨਾਂ ਨੂੰ ਟਿਕਟ ਦਿਵਾਉਣ ਨੂੰ ਲੈ ਕੇ ਖੜਕ ਪਵੇ ਅਤੇ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਫਿਰ ਦੋਵੇਂ ਕਾਂਗਰਸ ਪਾਰਟੀ ਨੂੰ ਮੁੜ ਸੱਤਾ ਦੀ ਪੌੜੀ ਨਹੀਂ ਚੜ੍ਹਾ ਪਾਉਣਗੇ ਤੇ ਵਿਰੋਧੀ ਸਿਆਸੀ ਪਾਰਟੀਆਂ ਇਸ ਦਾ ਫ਼ਾਇਦਾ ਸਮੇਂ ਰਹਿੰਦਿਆਂ ਚੁੱਕ ਜਾਣਗੀਆਂ। ਪਹਿਲਾਂ ਹੀ ਕਈ ਮਹੀਨੇ ਕਾਂਗਰਸ ਪਾਰਟੀ ਅੰਦਰ ਚੱਲ ਰਹੇ ਘਮਾਸਾਨ ਨੂੰ ਲੈ ਕੇ ਵਿਅਰਥ ਹੀ ਬੀਤ ਚੁੱਕੇ ਹਨ ਅਤੇ ਹੁਣ ਉੱਪਰੋਂ ਉਕਤ ਦੋਵਾਂ ਸਿੱਧੂਆਂ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਤਿੱਖੇ ਤੇਵਰਾਂ ਨੂੰ ਨਰਮ ਕਰਦੇ ਹੋਏ ਇਕ ਦੂਜੇ ਨੂੰ ਗਲਵੱਕੜੀ ਵਿੱਚ ਲੈ ਕੇ ਆਪਣਾ ਟਾਰਗੈੱਟ ਮਿਸ਼ਨ-2022 ਨੂੰ ਸਫਲ ਬਣਾਉਣਗੇ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਨਵਜੋਤ ਸਿੱਧੂ ਦੀ ਤਾਜਪੋਸ਼ੀ ਅੱਜ, ਇਕ ਮੰਚ ’ਤੇ ਇਕੱਠੇ ਵਿਖਾਈ ਦੇਣਗੇ ਕੈਪਟਨ ਅਤੇ ਸਿੱਧੂ


rajwinder kaur

Content Editor

Related News