ਪੰਜਾਬ ਦੇ ਸਰਕਾਰੀ ਕਾਲਜਾਂ 'ਚ ਰੱਖੇ ਜਾਣਗੇ ਫੈਕਲਟੀ ਅਧਿਆਪਕ, ਮਿਲਣਗੇ 30 ਹਜ਼ਾਰ ਰੁਪਏ ਮਹੀਨਾ

Saturday, Oct 22, 2022 - 03:22 PM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਕਾਲਜਾਂ 'ਚ ਗੈਸਟ ਅਤੇ ਵਿਜ਼ੀਟਿੰਗ ਫੈਕਲਟੀ ਅਧਿਆਪਕ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਲਈ ਸਰਕਾਰੀ, ਏਡਿਡ, ਅਨਏਡਿਡ ਕਾਲਜ ਅਤੇ ਯੂਨੀਵਰਸਿਟੀ ਤੋਂ ਸੇਵਾਮੁਕਤ ਹੋ ਚੁੱਕੇ ਫੈਕਲਟੀ ਅਧਿਆਪਕ ਅਪਲਾਈ ਕਰ ਸਕਦੇ ਹਨ।

ਇਹ ਵੀ ਪੜ੍ਹੋ : ਚੌਰਾਹੇ 'ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਖ਼ੌਫ਼ਨਾਕ ਸੀਨ ਦੇਖ ਸੁੰਨ ਹੋਇਆ ਪੂਰਾ ਪਿੰਡ

ਦਰਅਸਲ ਪੰਜਾਬ ਦੇ ਉੱਚ ਸਿੱਖਿਆ ਵਿਭਾਗ ਵਲੋਂ ਸਰਕਾਰੀ ਕਾਲਜਾਂ 'ਚ ਖ਼ਾਲੀ ਪਏ ਅਧਿਆਪਕਾਂ ਦੇ ਅਹੁਦਿਆਂ ਨੂੰ ਤਾਂ ਭਰਿਆ ਨਹੀਂ ਜਾ ਰਿਹਾ, ਇਸ ਲਈ ਹੁਣ ਗੈਸਟ ਅਤੇ ਫੈਕਲਟੀ ਅਧਿਆਪਕ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਲਈ ਦਿਸ਼ਾ-ਨਿਰਦੇਸ਼ ਨਿਰਧਾਰਿਤ ਕੀਤੇ ਗਏ ਹਨ, ਜਿਨ੍ਹਾਂ ਦੇ ਆਧਾਰ 'ਤੇ ਹੀ ਇਹ ਭਰਤੀ ਕੀਤੀ ਜਾਵੇਗੀ। ਇਸ ਲਈ ਯੂ. ਜੀ. ਸੀ. ਅਤੇ ਸਾਰੀਆਂ ਯੋਗਤਾਵਾਂ ਪੂਰੀਆਂ ਕਰਨਾ ਲਾਜ਼ਮੀ ਹੈ।

ਇਹ ਵੀ ਪੜ੍ਹੋ : ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਖ਼ਤਰਨਾਕ ਜਨਰਲ ਨੂੰ ਸੌਂਪੀ ਯੂਕ੍ਰੇਨ ਹਮਲੇ ਦੀ ਕਮਾਨ

ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਅਧਿਆਪਕਾਂ ਨੂੰ 30 ਹਜ਼ਾਰ ਰੁਪਏ ਮਹੀਨੇ ਦੇ ਹਿਸਾਬ ਨਾਲ ਦਿੱਤੇ ਜਣਗੇ। ਇਸ ਲਈ 70 ਸਾਲ ਤੱਕ ਦੇ ਅਧਿਆਪਕਾਂ ਨੂੰ ਹੀ ਗੈਸਟ ਫੈਕਲਟੀ 'ਚ ਰੱਖਿਆ ਜਾਵੇਗਾ। ਉੱਚ ਸਿੱਖਿਆ ਵਿਭਾਗ ਵੱਲੋਂ ਸੂਬੇ ਭਰ ਦੇ ਸਰਕਾਰੀ ਕਾਲਜਾਂ 'ਚ ਖ਼ਾਲੀ ਪਏ ਅਹੁਦਿਆਂ ਦੇ ਸਬੰਧ 'ਚ ਜਾਣਕਾਰੀ ਵੀ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News