ਪੰਜਾਬ ਬੰਦ ਦਾ ਰੇਲਵੇ ''ਤੇ ਅਸਰ, 8 ਗੱਡੀਆਂ ਰੋਕੀਆਂ

Tuesday, Aug 13, 2019 - 09:29 PM (IST)

ਪੰਜਾਬ ਬੰਦ ਦਾ ਰੇਲਵੇ ''ਤੇ ਅਸਰ, 8 ਗੱਡੀਆਂ ਰੋਕੀਆਂ

ਫਿਰੋਜ਼ਪੁਰ,(ਮਲਹੋਤਰਾ): ਨਵੀਂ ਦਿੱਲੀ 'ਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਢਾਹੇ ਜਾਣ ਦੇ ਵਿਰੋਧ 'ਚ ਰਵਿਦਾਸੀਆ ਭਾਈਚਾਰੇ ਵੱਲੋਂ ਮੰਗਲਵਾਰ ਨੂੰ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦਾ ਅਸਰ ਰੇਲਵੇ 'ਤੇ ਪਿਆ। ਮੰਡਲ ਦੇ ਅੰਮ੍ਰਿਤਸਰ-ਜਲੰਧਰ-ਲੁਧਿਆਣਾ ਰੇਲ ਸੈਕਸ਼ਨਾਂ 'ਤੇ 8 ਗੱਡੀਆਂ ਨੂੰ ਵਿਚ ਰਸਤੇ ਰੋਕੀ ਰੱਖਿਆ ਗਿਆ। ਡੀ. ਆਰ. ਐੱਮ. ਰਜੇਸ਼ ਅਗਰਵਾਲ ਨੇ ਦੱਸਿਆ ਕਿ ਬੰਦ ਦੀ ਕਾਲ ਕਾਰਣ ਰੇਲ ਗੱਡੀਆਂ, ਰੇਲ ਮੁਸਾਫਰਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ 8 ਰੇਲ ਗੱਡੀਆਂ ਨੂੰ ਵਿਚ ਰਸਤੇ ਰੋਕੇ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿਚ ਇਸ ਅੰਦੋਲਨ ਦਾ ਸਭ ਤੋਂ ਵੱਧ ਅਸਰ ਹੋਣ ਕਾਰਣ ਟਰੇਨ ਨੰ. 11058 ਅੰਮ੍ਰਿਤਸਰ-ਦਾਦਰ ਐਕਸਪ੍ਰੈੱਸ ਨੂੰ ਜਲੰਧਰ ਰੇਲਵੇ ਸਟੇਸ਼ਨ, ਟਰੇਨ ਨੰ. 22430 ਪਠਾਨਕੋਟ-ਦਿੱਲੀ ਸੁਪਰਫਾਸਟ ਐਕਸਪ੍ਰੈੱਸ ਨੂੰ ਕਰਤਾਰਪੁਰ ਸਟੇਸ਼ਨ, ਟਰੇਨ ਨੰ. 64551 ਲੁਧਿਆਣਾ-ਅੰਮ੍ਰਿਤਸਰ ਮੈਮੂ ਨੂੰ ਚੇਹੜੂ ਸਟੇਸ਼ਨ, ਟਰੇਨ ਨੰ. 12587 ਜੰਮੂਤਵੀ-ਅਮਰਨਾਥ ਸੁਪਰਫਾਸਟ ਐਕਸਪ੍ਰੈੱਸ ਨੂੰ ਫਗਵਾੜਾ ਸਟੇਸ਼ਨ, ਟਰੇਨ ਨੰ. 15655 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਕਾਮਖਿਆ ਦੇਵੀ ਐਕਸਪ੍ਰੈੱਸ ਨੂੰ ਫਿਲੌਰ ਸਟੇਸ਼ਨ, ਟਰੇਨ ਨੰ. 12471 ਸਵਰਾਜ ਐਕਸਪ੍ਰੈੱਸ ਅਤੇ ਟਰੇਨ ਨੰ. 15707 ਅਮਰਪਾਲੀ ਐਕਸਪ੍ਰੈੱਸ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਅਤੇ ਟਰੇਨ ਨੰ. 14506 ਅੰਮ੍ਰਿਤਸਰ-ਨੰਗਲ ਡੈਮ ਐਕਸਪ੍ਰੈੱਸ ਨੂੰ ਢੰਡਾਰੀ ਕਲਾਂ ਸਟੇਸ਼ਨ 'ਤੇ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲਾਤ ਸਹੀ ਹੋਣ ਤੋਂ ਬਾਅਦ ਰੇਲ ਗੱਡੀਆਂ ਨੂੰ ਅੱਗੇ ਰਵਾਨਾ ਕੀਤਾ ਜਾਵੇਗਾ।


Related News