ਗੁਰਦਾਸਪੁਰ 'ਚ ਪੰਜਾਬ ਬੰਦ ਦੀ ਕਾਲ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ

10/10/2020 3:18:03 PM

ਗੁਰਦਾਸਪੁਰ (ਵਿਨੋਦ) : ਉਤਰ ਪ੍ਰਦੇਸ਼ ਦੇ ਸਹਿਰ ਹਾਥਰਸ 'ਚ ਹੋਈ ਦਲਿਤ ਸਮਾਜ ਦੀ ਕੁੜੀ ਦੀ ਹੱਤਿਆ ਸਬੰਧੀ ਵਾਲਮੀਕਿ ਸਮਾਜ ਵੱਲੋਂ ਦਿੱਤੀ ਗਈ ਅੱਜ ਪੰਜਾਬ ਬੰਦ ਦੀ ਕਾਲ ਦਾ ਗੁਰਦਾਸਪੁਰ 'ਚ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ। ਬਾਜ਼ਾਰਾਂ 'ਚ ਆਮ ਦਿਨਾਂ ਦੀ ਤਰ੍ਹਾਂ ਕੰਮ ਹੋਇਆ ਅਤੇ ਆਵਾਜਾਈ ਅਤੇ ਹੋਰ ਵਾਹਨਾ ਦਾ ਆਉਣਾ-ਜਾਉਣਾ ਵੀ ਆਮ ਦਿਨਾਂ ਦੀ ਤਰ੍ਹਾਂ ਰਿਹਾ। ਬਾਜ਼ਾਰਾਂ 'ਚ ਗ੍ਰਾਹਕ ਸਵੇਰੇ ਕੁਝ ਘੱਟ ਦਿਖਾਈ ਦਿੱਤੇ ਸਨ ਪਰ ਹੋਲੀ-ਹੋਲੀ ਇਹ ਕੰਮ ਤੇਜ਼ ਹੋ ਗਿਆ ਅਤੇ ਦੁਕਾਨਦਾਰੀ ਵੀ ਆਮ ਦਿਨਾਂ ਦੀ ਤਰ੍ਹਾਂ ਹੋਈ। ਬਾਜ਼ਾਰਾਂ 'ਚ ਲੋਕਾਂ ਨਾਲ ਗੱਲਬਾਤ ਕਰਨ 'ਤੇ ਲੋਕਾਂ ਨੇ ਦੱਸਿਆ ਕਿ ਪਤਾ ਨਹੀਂ ਦੇਸ਼ ਨੂੰ ਕੀ ਹੁੰਦਾ ਜਾ ਰਿਹਾ ਹੈ ਹਰ ਘਟਨਾ ਦੇ ਬਾਅਦ ਬੰਦ ਦੀ ਕਾਲ ਦਿੱਤੀ ਜਾਦੀ ਹੈ। ਜਦਕਿ ਬਾਜ਼ਾਰ ਤਾਂ ਪਹਿਲੇ ਹੀ ਚੌਪਟ ਹਨ। ਇਕ ਕੁੜੀ ਦੀ ਹੱਤਿਆ ਹੋਣੀ ਬਹੁਤ ਦੁੱਖ ਦੀ ਗੱਲ ਹੈ ਅਤੇ ਸਮਾਜ ਦੇ ਮੱਥੇ 'ਤੇ ਕਲੰਕ ਹੈ। ਇਸ ਸਬੰਧੀ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਜ਼ਰੂਰੀ ਹੈ ਪਰ ਬੰਦ ਦੀ ਕਾਲ ਆਦਿ ਦਾ ਕੋਈ ਲਾਭ ਨਹੀਂ ਹੋਵੇਗਾ। ਉਥੇ ਵਾਲਮੀਕਿ ਸਮਾਜ ਦੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਹਾਥਰਸ 'ਚ ਦਲਿਤ ਸਮਾਜ ਦੀ ਕੁੜੀ ਦੇ ਨਾਲ ਜੋ ਹੋਇਆ, ਇਕ ਸ਼ਰਮਨਾਕ ਘਟਨਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਰੋਕ ਲਗਾਉਣ ਦੇ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਹ ਬੰਦ ਦੀ ਕਾਲ ਕਿਸ ਨੇ ਦਿੱਤੀ ਹੈ ਇਹ ਪਤਾ ਹੀ ਨਹੀਂ ਹੈ। 

ਇਹ ਵੀ ਪੜ੍ਹੋ : ਸਿੱਖਿਆ ਪ੍ਰੋਵਾਈਡਰਾਂ ਨੂੰ ਸ਼ਰਤਾਂ ਮੁਤਾਬਕ ਅਧਿਆਪਕ ਯੋਗਤਾ ਟੈਸਟ ਤੋਂ ਛੋਟ ਦੇਣ 'ਤੇ ਬਣੀ ਸਹਿਮਤੀ

PunjabKesari

ਦੱਸਣਯੋਗ ਹੈ ਕਿ ਪੋਸਟ ਮੈਟ੍ਰਿਕ ਵਜ਼ੀਫ਼ਾ ਘਪਲੇ ਦੇ ਮਾਮਲੇ 'ਚ ਸੰਤ ਸਮਾਜ ਵੱਲੋਂ 10 ਅਕਤਬੂਰ ਮਤਲਬ ਕਿ ਅੱਜ 'ਪੰਜਾਬ ਬੰਦ' ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਪੰਜਾਬ 'ਚ ਚੱਕਾ ਜਾਮ ਰਹੇਗਾ। ਇਸ ਬੰਦ ਦੇ ਸਮਰਥਨ 'ਚ ਆਮ ਆਦਮੀ ਪਾਰਟੀ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਸਮੇਤ ਸ਼ੈਡਿਊਲ ਕਾਸਟ ਅਲਾਇੰਸ ਨੇ ਵੀ ਸਾਥ ਦਿੱਤਾ ਹੈ। ਸੰਤ ਸਮਾਜ ਅਤੇ ਸਾਰੀਆਂ ਅਨੁਸੂਚਿਤ ਜਾਤੀ ਜੱਥੇਬੰਦੀਆਂ ਦੇ ਵਰਕਰਾਂ ਵੱਲੋਂ 10 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ ਇਕ ਵਜੇ ਤੱਕ ਪੰਜਾਬ ਭਰ 'ਚ ਚੱਕਾ ਜਾਮ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਟਰਾਲੇ ਅਤੇ ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਦੀ ਮੌਤ

PunjabKesari

ਫੋਰਸ ਦੇ ਚੇਅਰਮੈਨ ਅਜੇ ਖੋਸਲਾ ਨੇ ਕਿਹਾ ਕਿ ਹਾਥਰਸ ਦੀ ਘਟਨਾ 'ਚ ਅਜੇ ਤੱਕ ਸਰਕਾਰ ਕੋਈ ਸਖ਼ਤ ਕਦਮ ਨਹੀਂ ਚੁੱਕ ਸਕੀ ਹੈ। ਖੋਸਲਾ ਨੇ ਕਿਹਾ ਕਿ ਯੂ. ਪੀ. ਸਰਕਾਰ ਅਜੇ ਤੱਕ ਮੁਲਜ਼ਮਾਂ ਤਕ ਨਹੀਂ ਪਹੁੰਚ ਸਕੀ ਹੈ ਅਤੇ ਪੁਲਸ ਦੀ ਕਾਰਜ ਪ੍ਰਣਾਲੀ ਵੀ ਸ਼ੱਕੀ ਹੈ, ਹਰ ਵਾਰ ਕੋਈ ਨਾ ਕੋਈ ਕਹਾਣੀ ਬਣਾ ਕੇ ਇਸ ਘਟਨਾ 'ਚ ਪੇਸ਼ ਕੀਤੀ ਜਾ ਰਹੀ ਹੈ। ਇਸ ਦੇ ਵਿਰੋਧ 'ਚ ਉਨ੍ਹਾਂ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ, ਜਿਹੜਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਰਹੇਗਾ। ਉਨ੍ਹਾਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਤੋਂ ਇਲਾਵਾ ਦੁਕਾਨਾਂਦਾਰਾਂ ਨੂੰ ਵੀ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਬੰਦ ਦਾ ਦੋਆਬੇ 'ਚ ਅਸਰ, ਤਸਵੀਰਾਂ 'ਚ ਦੇਖੋ ਕਿਵੇਂ ਸੁੰਨੇ ਪਏ ਬਾਜ਼ਾਰ

PunjabKesari


Anuradha

Content Editor

Related News