ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਸਰਕਾਰ ਅੱਗੇ ਬਲਿਊ ਵ੍ਹੇਲ ਗੇਮ ਨੂੰ ਹਟਾਉਣ ਦੀ ਕੀਤੀ ਮੰਗ
Sunday, Sep 03, 2017 - 03:08 PM (IST)
ਚੰਡੀਗੜ੍ਹ — ਲੁਧਿਆਣਾ 'ਚ ਇਕ ਨਾਬਾਲਗ ਦੇ ਕਥਿਤ ਤੌਰ 'ਤੇ ਬਲਿਊ ਵ੍ਹੇਲ ਗੇਮ ਕਾਰਨ ਖੁਦਕੁਸ਼ੀ ਤੋਂ ਬਾਅਦ ਪੰਜਾਬ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਰਾਜ ਸਰਕਾਰ ਨੂੰ ਇੰਟਰਨੇਟ ਤੋਂ ਬਲਿਊ ਵ੍ਹੇਲ ਚੈਲੇਂਜ ਗੇਮ ਹਟਾਉਣ ਲਈ ਇਕ ਸੰਦੇਸ਼ ਭੇਜਿਆ ਹੈ। ਅਭਿਸ਼ੇਕ (17) ਨੇ ਪਿਛਲੇ ਮਹੀਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ। ਕਮਿਸ਼ਨ ਦੇ ਪ੍ਰਧਾਨ ਸੁਕੇਸ਼ ਕਾਲਿਆ ਨੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਇਸ ਤਰ੍ਹਾਂ ਦਾ ਗੇਮ ਇੰਟਰਨੇਟ ਤੋਂ ਹਟਾਉਣ ਲਈ ਪੱਤਰ ਲਿਖਿਆ ਹੈ।
ਉਨ੍ਹਾਂ ਨੇ ਰਾਜ ਸਿੱਖਿਆ ਵਿਭਾਗ ਨਾਲ ਸੰਬੰਧਿਤ ਸਕੂਲੀ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਸਕੂਲਾਂ 'ਚ ਲੈਕਚਰ ਆਯੋਜਿਤ ਕਰਵਾਉਣ ਨੂੰ ਕਿਹਾ ਹੈ। ਕਮਿਸ਼ਨ ਨੇ ਵਿਭਾਗ ਦੇ ਪ੍ਰਧਾਨ ਸਕੱਤਰ ਨੂੰ ਵੀ ਪੱਤਰ ਲਿਖ ਕੇ ਸਿੱਖਿਆ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਗਰੂਕਤਾ ਫੈਲਾਉਣ 'ਚ ਮਦਦ ਕਰਨ ਨੂੰ ਕਿਹਾ ਹੈ ਤਾਂ ਜੋ ਉਹ ਬੱਚਿਆਂ ਦੇ ਅਜੀਬ ਵਤੀਰੇ 'ਤੇ ਨਜ਼ਰ ਰੱਖ ਸਕਣ। ਕਾਲੀਆ ਨੇ ਕਿਹਾ ''ਸਰਕਾਰੀ ਦੂਰਸੰਚਾਰ ਆਪਰੇਟਰ ਬੀ. ਐੱਸ. ਐੱਨ. ਐੱਲ ਨੂੰ ਵੀ ਪੱਤਰ ਲਿਖ ਕੇ ਸਰਕਾਰੀ ਇੰਟਰਨੇਟ ਜਾਂ ਨਿਜੀ ਇੰਟਰਨੇਟ ਸੇਵਾ ਦੇਣ ਵਾਲਿਆਂ ਨੂੰ ਬਲਿਊ ਵ੍ਹੇਲ ਚੈਲੇਂਜ ਨੂੰ ਤੁਰੰਤ ਹਟਾਉਣ ਲਈ ਕਾਰਵਾਈ ਕਰਨ ਨੂੰ ਕਿਹਾ ਹੈ ਜੋ ਕਿ ਸੰਵੇਦਨਸ਼ੀਲ ਨਾਬਾਲਗ ਨੂੰ ਜਾਨਲੇਵਾ ਚੁਣੌਤੀਆਂ ਲਈ ਉਕਸਾ ਰਿਹਾ ਹੈ।''
