ਆਹਲੂਵਾਲੀਆ ਭਾਰਤ ਅਤੇ ਸੇਸ਼ੈਲਜ਼ ਦੇਸ਼ਾਂ ਦੇ ਦੋਸਤਾਨਾ ਅਤੇ ਵਪਾਰਕ ਕੌਂਸਲ ਦੇ ਪੰਜਾਬ ਚੈਪਟਰ ਪ੍ਰਧਾਨ ਨਿਯੁਕਤ

07/02/2017 6:18:27 AM

ਮਾਨਸਾ (ਸੰਦੀਪ ਮਿੱਤਲ) - ਸੇਸ਼ੈਲਜ਼ ਦੇਸ਼ ਦਾ ਰਾਸ਼ਟਰੀ ਦਿਵਸ ਇੰਡੀਆ ਹੈਬੀਟੈਟ ਸੈਂਟਰ ਨਵੀਂ ਦਿੱਲੀ ਵਿਖੇ ਮਨਾਇਆ ਗਿਆ। ਇਸ ਸਮਾਗਮ ਦਾ ਆਯੋਜਨ ਇੰਪੀਰੀਆ ਲਾਅ ਇੰਡੀਆ ਵੱਲੋਂ ਕੀਤਾ ਗਿਆ। ਸੇਸ਼ੈਲਜ਼ ਦੇਸ਼ ਦੇ ਭਾਰਤ ਸਥਿਤ ਰਾਜਦੂਤ ਫਲੀਪ ਲੀ ਗੈਲ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਨੇਤਾ ਸੁਰਿੰਦਰਪਾਲ ਸਿੰਘ ਆਹਲੂਵਾਲੀਆ ਇਸ ਸਮਾਗਮ 'ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਭਾਰਤ ਅਤੇ ਸੇਸ਼ੈਲਜ਼ ਦੇਸ਼ ਦੇ ਕਲਚਰ ਅੰਬੈਸਡਰ ਦੀਪਕ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ 'ਚ ਜੀ ਆਇਆਂ ਕਿਹਾ।
ਰਾਜਦੂਤ ਫਲੀਪ ਲੀ ਗੈਲ ਨੇ ਇਸ ਮੌਕੇ ਕਿਹਾ ਕਿ ਸੇਸ਼ੈਲਜ਼ ਦੇਸ਼ ਇਸ ਧਰਤੀ ਦੇ ਖੂਬਸੂਰਤ ਦੇਸ਼ਾਂ 'ਚੋਂ ਇਕ ਹੈ। ਭਾਰਤੀ ਸੈਲਾਨੀਆਂ ਦੀ ਸੌਖ ਲਈ ਹੁਣ ਮੁੰਬਈ ਤੋਂ ਸੇਸ਼ੈਲਜ਼ ਲਈ ਸਿੱਧੀ ਉਡਾਣ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਨੇਤਾ ਸੁਰਿੰਦਰਪਾਲ ਸਿੰਘ ਆਹਲੂਵਾਲੀਆ ਨੇ ਸਾਰਿਆਂ ਨੂੰ ਸੇਸ਼ੈਲਜ਼ ਰਾਸ਼ਟਰੀ ਦਿਵਸ ਦੀ ਵਧਾਈ ਦਿੱਤੀ।
ਇਸ ਦੌਰਾਨ ਕਲਚਰ ਅੰਬੈਸਡਰ ਦੀਪਕ ਸਿੰਘ ਅਤੇ ਰਾਜਦੂਤ ਫਲੀਪ ਲੀ ਗੈਲ ਨੇ ਸੁਰਿੰਦਰਪਾਲ ਸਿੰਘ ਆਹਲੂਵਾਲੀਆ ਨੂੰ ਭਾਰਤ ਅਤੇ ਸੇਸ਼ੈਲਜ਼ ਦੇਸ਼ਾਂ ਦੇ ਦੋਸਤਾਨਾ ਅਤੇ ਵਪਾਰਕ ਕੌਂਸਲ ਦੇ ਪੰਜਾਬ ਚੈਪਟਰ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਉਨ੍ਹਾਂ ਨੂੰ ਕੌਂਸਲ ਦਾ ਪਛਾਣ ਪੱਤਰ ਵੀ ਪ੍ਰਦਾਨ ਕੀਤਾ। ਇਸ ਸਮੇਂ ਇੰਪੀਰੀਆ ਲਾਅ ਦੇ ਪਾਰਟਨਰ ਮੋਹਿਤ ਜੋਲੀ, ਪੜਨੇਆ ਅੱਗਰਵਾਲ, ਵਿਕਾਸ ਮਲਹੋਤਰਾ, ਮਾਇਆ ਸਿੰਘ ਅਤੇ ਆਚਾਰੀਆ ਗੁਰੂ ਕਰਮਾ ਧੰਨਪਈ ਨੇ ਵੀ ਸਮਾਗਮ ਨੂੰ ਸੰਬੋਧਿਤ ਕੀਤਾ। ਇਸ ਮੌਕੇ ਮਾਣਯੋਗ ਜਸਟਿਸ ਅਜੀਤ ਬਰੀਹੌਕ ਨੇ ਰਾਜਦੂਤ ਫਲੀਪ ਲੀ ਗੈਲ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਸੁਰਿੰਦਰ ਪਾਲ ਸਿੰਘ ਆਹਲ਼ੂਵਾਲੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਣਗੇ।


Related News