ਕੈਪਟਨ ਦੀ ਵਜ਼ਾਰਤ ''ਚ ਹੋ ਰਹੀ ਅਦਲਾ-ਬਦਲੀ ਦਾ ਜਾਣੋ ਪੂਰਾ ਸੱਚ

01/29/2020 9:07:11 AM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ 'ਚ ਅਦਲਾ-ਬਦਲੀ ਹੋਣ ਦੀਆਂ ਖਬਰਾਂ ਨੇ ਪੂਰੀ ਤਰ੍ਹਾਂ ਤੂਲ ਫੜ੍ਹਿਆ ਹੋਇਆ ਸੀ ਪਰ ਇਸ ਦਾ ਅਸਲ ਸੱਚ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠਕੁਰਾਲ ਨੇ ਟਵੀਟ ਕਰਕੇ ਦੱਸਿਆ ਹੈ। ਰਵੀਨ ਠਕੁਰਾਲ ਨੇ ਟਵਿੱਟਰ 'ਤੇ ਅਦਲਾ-ਬਦਲੀ ਦੀਆਂ ਖਬਰਾਂ ਨੂੰ ਸਿਰੇ ਤੋਂ ਨਕਾਰਿਆ ਹੈ।

PunjabKesari

ਉਨ੍ਹਾਂ ਕਿਹਾ ਹੈ ਕਿ ਫਿਲਹਾਲ ਕੈਬਨਿਟ 'ਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ ਅਤੇ ਜਦੋਂ ਕੈਬਨਿਟ 'ਚ ਅਦਲਾ-ਬਦਲੀ ਕਰਨ ਬਾਰੇ ਵਿਚਾਰ ਕੀਤੀ ਜਾਵੇਗੀ, ਉਸ ਸਮੇਂ ਦੱਸ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਬੀਤੇ ਦਿਨ ਜ਼ੋਰਦਾਰ ਚਰਚਾ ਚੱਲ ਰਹੀ ਸੀ ਕਿ ਕੈਬਨਿਟ 'ਚ ਫੇਰਬਦਲ ਹੋਵੇਗੀ ਅਤੇ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਵਜੋਂ ਬਣਾਇਆ ਜਾਵੇਗਾ।


Babita

Content Editor

Related News