CM ਮਾਨ ਨੇ ਹੁਣ ਜਲੰਧਰ 'ਚ ਰੱਖੀ ਕੈਬਨਿਟ ਮੀਟਿੰਗ, ਜਾਣੋ ਕਿਸ ਦਿਨ ਹੋਵੇਗੀ

Monday, May 15, 2023 - 09:12 AM (IST)

CM ਮਾਨ ਨੇ ਹੁਣ ਜਲੰਧਰ 'ਚ ਰੱਖੀ ਕੈਬਨਿਟ ਮੀਟਿੰਗ, ਜਾਣੋ ਕਿਸ ਦਿਨ ਹੋਵੇਗੀ

ਚੰਡੀਗੜ੍ਹ/ਜਲੰਧਰ : ਪੰਜਾਬ ਸਰਕਾਰ ਦੀ ਅਗਲੀ ਕੈਬਨਿਟ ਮੀਟਿੰਗ 17 ਮਈ ਦਿਨ ਬੁੱਧਵਾਰ ਨੂੰ ਜਲੰਧਰ ਵਿਖੇ ਹੋਣ ਜਾ ਰਹੀ ਹੈ। ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਸਰਕਾਰ ਤੁਹਾਡੇ ਦੁਆਰ। ਸਾਡੇ ਵਾਅਦੇ ਮੁਤਾਬਕ ਪੰਜਾਬ ਸਰਕਾਰ ਦੀ ਅਗਲੀ ਕੈਬਨਿਟ ਮੀਟਿੰਗ 17 ਮਈ ਦਿਨ ਬੁੱਧਵਾਰ ਸਵੇਰੇ 10.30 ਵਜੇ ਸਰਕਟ ਹਾਊਸ ਜਲੰਧਰ ਵਿਖੇ ਹੋਵੇਗੀ।

ਇਹ ਵੀ ਪੜ੍ਹੋ : ਕਿਰਾਏ ਦੇ ਕਮਰੇ 'ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਮਕਾਨ ਮਾਲਕ ਵੀ ਰਹਿ ਗਿਆ ਹੈਰਾਨ

ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਇਸ ਮੀਟਿੰਗ 'ਚ ਜਲੰਧਰ ਸਮੇਤ ਪੰਜਾਬ ਦੇ ਕਈ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਪੁਰਾਣੇ ਲਟਕਦੇ ਮਸਲਿਆਂ ਨੂੰ ਹੱਲ ਕਰਨ 'ਤੇ ਵਿਚਾਰ ਹੋਵੇਗਾ ਅਤੇ ਤੁਰੰਤ ਫ਼ੈਸਲੇ ਲਏ ਜਾਣਗੇ।

ਇਹ ਵੀ ਪੜ੍ਹੋ : ਪੰਜਾਬ ਮੰਡੀ ਬੋਰਡ ਨੇ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਪਲਾਟਾਂ ਦੀ ਈ-ਨੀਲਾਮੀ ਦਾ ਕੀਤਾ ਐਲਾਨ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਨ ਸਰਕਾਰ ਨੇ ਚੰਡੀਗੜ੍ਹ ਤੋਂ ਬਾਹਰ ਪਹਿਲੀ ਵਾਰ ਲੁਧਿਆਣਾ ਵਿਖੇ ਕੈਬਨਿਟ ਮੀਟਿੰਗ ਕੀਤੀ ਸੀ ਅਤੇ ਉਸ ਸਮੇਂ ਕਿਹਾ ਗਿਆ ਸੀ ਕਿ ਹੁਣ ਕੈਬਨਿਟ ਮੀਟਿੰਗ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹੋਇਆ ਕਰੇਗੀ, ਜਿੱਥੇ ਲੋਕਾਂ ਦੇ ਮਸਲੇ ਹੱਲ ਹੋਣਗੇ।
PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News