''ਪੰਜਾਬ ਕੈਬਨਿਟ'' ਦੀ ਅਗਲੀ ਮੀਟਿੰਗ ਨੂੰ ਲੈ ਕੇ ਅਹਿਮ ਖ਼ਬਰ, ਨਵੀਂ ਮਿਸਾਲ ਪੇਸ਼ ਕਰਨ ਜਾ ਰਹੇ ਮੁੱਖ ਮੰਤਰੀ ਚੰਨੀ
Saturday, Oct 23, 2021 - 02:02 PM (IST)
ਲੁਧਿਆਣਾ (ਹਿਤੇਸ਼) : ਪੰਜਾਬ ਕੈਬਨਿਟ ਦੀ ਆਉਣ ਵਾਲੀ ਮੀਟਿੰਗ ਇਸ ਵਾਰ ਚੰਡੀਗੜ੍ਹ ਦੀ ਥਾਂ ਲੁਧਿਆਣਾ 'ਚ ਹੋਣ ਜਾ ਰਹੀ ਹੈ। ਇਹ ਦੱਸਣਾ ਉਚਿਤ ਹੋਵੇਗਾ ਕਿ ਕੋਵਿਡ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ 'ਚ ਬੈਠ ਕੇ ਪੰਜਾਬ ਦੇ ਦੂਜੇ ਹਿੱਸਿਆਂ 'ਚ ਮੌਜੂਦ ਮੰਤਰੀਆਂ ਨਾਲ ਆਨਲਾਈਨ ਮੀਟਿੰਗ ਕਰਨ ਦੀ ਰਵਾਇਤ ਸ਼ੁਰੂ ਕੀਤੀ ਗਈ ਸੀ। ਹਾਲਾਂਕਿ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੁਣ ਤੱਕ ਇਕ ਵਾਰ ਵੀ ਮੰਤਰੀਆਂ ਜਾਂ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਨਹੀਂ ਕੀਤੀ ਹੈ ਪਰ ਉਹ ਕੈਬਨਿਟ ਮੀਟਿੰਗ ਨੂੰ ਲੈ ਕੇ ਨਵੀਂ ਮਿਸਾਲ ਪੇਸ਼ ਕਰਨ ਜਾ ਰਹੇ ਹਨ। ਇਸ ਦੇ ਤਹਿਤ ਇਸ ਵਾਰ ਕੈਬਨਿਟ ਦੀ ਬੈਠਕ ਚੰਡੀਗੜ੍ਹ ਦੀ ਥਾਂ ਲੁਧਿਆਣਾ 'ਚ ਹੋਣ ਜਾ ਰਹੀ ਹੈ। ਇਸ ਦੇ ਲਈ 27 ਅਕਤੂਬਰ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ ਸੜਕ ਵਿਚਾਲੇ ਬੈਠ 'ਸੁਖਮਨੀ ਸਾਹਿਬ' ਦਾ ਪਾਠ ਕਰਨ ਲੱਗੀਆਂ ਇਹ ਬੀਬੀਆਂ, ਜਾਣੋ ਕੀ ਹੈ ਕਾਰਨ
ਇੰਡਸਡਟਰੀ ਦੇ ਹਿੱਤ 'ਚ ਲਏ ਜਾਣਗੇ ਫ਼ੈਸਲੇ
ਜਿਸ ਦਿਨ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ, ਉਸੇ ਦਿਨ ਲੁਧਿਆਣਾ 'ਚ ਨਿਵੇਸ਼ਕਾਂ ਦਾ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਕੈਬਨਿਟ ਮੀਟਿੰਗ ਦੌਰਾਨ ਇੰਡਸਟਰੀ ਦੇ ਹਿੱਤ 'ਚ ਫ਼ੈਸਲੇ ਲਏ ਜਾਣਗੇ, ਜਿਨ੍ਹਾਂ ਦਾ ਐਲਾਨ ਇਨਵੈਸਟਮੈਂਟ ਸਮਿੱਟ ਦੌਰਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਬੈੱਡਰੂਮ 'ਚ ਟੋਆ ਪੁੱਟ ਕੇ ਕੁੜੀ ਨੂੰ ਦੱਬਣ ਵਾਲੇ ਮੰਗੇਤਰ ਦਾ ਇਕ ਹੋਰ ਖ਼ੌਫਨਾਕ ਕਾਰਨਾਮਾ ਆਇਆ ਸਾਹਮਣੇ
ਬਦਲਣੀ ਸ਼ੁਰੂ ਹੋਈ ਬੱਚਤ ਭਵਨ ਦੀ ਕਾਇਆ-ਕਲਪ
ਮਿਲੀ ਜਾਣਕਾਰੀ ਮੁਤਾਬਕ ਕੈਬਨਿਟ ਮੀਟਿੰਗ ਲਈ ਡੀ. ਸੀ. ਦਫ਼ਤਰ 'ਚ ਸਥਿਤ ਬੱਚਤ ਭਵਨ ਨੂੰ ਚੁਣਿਆ ਗਿਆ ਹੈ। ਇਸ ਦੇ ਮੱਦੇਨਜ਼ਰ ਸਾਈਟ ਦੀ ਕਾਇਆ-ਕਲਪ ਬਦਲਣੀ ਸ਼ੁਰੂ ਹੋ ਗਈ ਹੈ, ਜਿੱਥੇ ਰੰਗ-ਰੋਗਨ ਤੋਂ ਇਲਾਵਾ ਪਰਦੇ ਅਤੇ ਫਰਨੀਚਰ ਵੀ ਬਦਲਿਆ ਜਾ ਰਿਹਾ ਹੈ। ਇੱਥੇ ਹੀ ਕੈਬਨਿਟ ਮੀਟਿੰਗ ਮਗਰੋਂ ਮੁੱਖ ਮੰਤਰੀ ਵੱਲੋਂ ਪ੍ਰੈੱਸ ਕਾਨਫਰੰਸ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : BSF ਮੁੱਦੇ 'ਤੇ ਮੁੱਖ ਮੰਤਰੀ ਚੰਨੀ ਨੇ ਸੱਦੀ ਸਰਵ ਪਾਰਟੀ ਬੈਠਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ