ਪੰਜਾਬ ਵਜ਼ਾਰਤ ਦੀ ਮੀਟਿੰਗ ਦੌਰਾਨ ਲਏ ਗਏ ਵੱਡੇ ਫ਼ੈਸਲੇ
Wednesday, Jul 22, 2020 - 04:32 PM (IST)
ਚੰਡੀਗੜ੍ਹ : ਪੰਜਾਬ ਵਜ਼ਾਰਤ ਦੀ ਮੀਟਿੰਗ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਕਈ ਵੱਡੇ ਫੈਸਲੇ ਲਏ ਗਏ। ਮੀਟਿੰਗ 'ਚ ਲੁਧਿਆਣਾ ਅਤੇ ਅੰਮ੍ਰਿਤਸਰ ਨਹਿਰਾਂ ਦੇ ਪਾਣੀ ਨੂੰ ਲੋਕਾਂ ਦੇ ਇਸਤੇਮਾਲ ਲਈ ਸਪਲਾਈ ਵਿਵਸਥਾ ਨੂੰ ਮਨਜ਼ੂਰੀ ਦੇ ਦਿੱਤੀ ਗਈ, ਜਿਸ 'ਚ ਵਰਲਡ ਬੈਂਕ, ਆਈ. ਬੀ. ਆਰ. ਡੀ. ਮਦਦ ਕਰੇਗਾ। ਇਸ ਪ੍ਰਾਜੈਕਟ ਦੇ ਲਈ ਵਰਲਡ ਬੈਂਕ 70 ਫ਼ੀਸਦੀ, ਜਦੋਂ ਕਿ ਪੰਜਾਬ ਸਰਕਾਰ ਆਪਣਾ 30 ਫ਼ੀਸਦੀ ਯੋਗਦਾਨ ਪਾਵੇਗੀ।
ਇਹ ਵੀ ਪੜ੍ਹੋ : ਹੁਣ GMCH-32 'ਚ ਵੀ ਹੋ ਸਕੇਗੀ 'ਓਪਨ ਹਾਰਟ ਸਰਜਰੀ', ਮਸ਼ੀਨ ਇੰਸਟਾਲ
ਪਾਣੀ ਨੂੰ ਰੀਟਰੀਟ ਕਰਕੇ ਇਸਤੇਮਾਲ ਕਰਨ ਯੋਗ ਬਣਾਉਣ ਲਈ 2 ਪ੍ਰਾਜੈਕਟ ਵੀ ਲਾਏ ਜਾਣਗੇ ਅਤੇ ਇਸ ਦੇ ਲਈ ਅੰਮ੍ਰਿਤਸਰ 'ਚ ਪਹਿਲਾਂ ਹੀ ਥਾਂ ਤੈਅ ਕਰਨ ਲਈ ਗਈ ਹੈ, ਜੋ ਕਿ 40 ਏਕੜ 'ਚ ਹੋਵੇਗੀ, ਜਿਸ ਦੀ ਕੀਮਤ 36.40 ਕਰੋੜ ਹੈ ਅਤੇ ਲੁਧਿਆਣਾ 'ਚ ਰਾਮਪੁਰਾ ਪਿੰਡ ਨੇੜੇ ਦੇਖੀ ਗਈ ਜ਼ਮੀਨ ਅਜੇ ਐਕੁਆਇਰ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ ਮੋਹਾਲੀ 'ਚ ਗਮਾਡਾ 'ਚ ਲੈਂਡ ਪੁਲਿੰਗ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਦੁਖ਼ਦ ਖਬਰ : ਲੁਧਿਆਣਾ 'ਚ ਮਾਰੂ ਹੋਇਆ 'ਕੋਰੋਨਾ', 2 ਮਰੀਜ਼ਾਂ ਨੇ ਤੋੜਿਆ ਦਮ
ਇਸ ਪਾਲਿਸੀ ਦੇ ਤਹਿਤ ਜੇਕਰ ਕੋਈ ਆਪਣੀ ਜਗ੍ਹਾ ਦਿੰਦਾ ਹੈ ਤਾਂ ਉਸ ਦੇ ਬਦਲੇ ਉਸ ਜਗ੍ਹਾ ਦੇ ਮਾਲਕ ਨੂੰ ਇਕ ਏਕੜ ਜਗ੍ਹਾ ਦੇ ਪਿੱਛੇ 100 ਸੁਕੇਅਰ ਯਾਰਡ ਰੈਜ਼ੀਡੈਂਸ਼ੀਅਲ ਪਲਾਟ ਅਤੇ 200 ਸੁਕੇਅਰ ਯਾਰਡ ਕਮਰਸ਼ੀਅਲ ਪਲਾਟ ਦਿੱਤਾ ਜਾਵੇਗਾ, ਜੇਕਰ ਉਹ ਕਿਸੇ ਤਰ੍ਹਾਂ ਦੀ ਰਕਮ ਨਹੀਂ ਲੈਂਦੇ। ਇਸ ਤੋਂ ਇਲਾਵਾ ਮੀਟਿੰਗ 'ਚ ਫ਼ੈਸਲਾ ਲਿਆ ਗਿਆ ਕਿ 305 ਵਾਰਡਨਾਂ ਦੀ ਸਿੱਧੀ ਨਿਯੁਕਤੀ ਕੀਤੀ ਜਾਵੇਗੀ ਅਤੇ ਸਾਰੀਆਂ ਨਿਯੁਕਤੀਆਂ ਨੂੰ 4 ਮਹੀਨਿਆਂ ਅੰਦਰ ਭਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : 16 ਸਾਲ ਪਹਿਲਾਂ ਵਿਆਹੇ ਜੋੜੇ ਦੀ ਆਪਸ 'ਚ ਨਾ ਨਿਭੀ, ਲੜਾਈ ਇਸ ਹੱਦ ਤੱਕ ਪੁੱਜੀ ਕਿ...