ਪੰਜਾਬ ਬਜਟ ਸੈਸ਼ਨ : ਪਹਿਲੇ ਦਿਨ ਹੀ 'ਆਪ' ਨੇ ਕੀਤਾ ਵਾਕ ਆਊਟ

Tuesday, Mar 20, 2018 - 01:37 PM (IST)

ਪੰਜਾਬ ਬਜਟ ਸੈਸ਼ਨ : ਪਹਿਲੇ ਦਿਨ ਹੀ 'ਆਪ' ਨੇ ਕੀਤਾ ਵਾਕ ਆਊਟ

ਚੰਡੀਗੜ੍ਹ : ਪੰਜਾਬ ਦਾ ਬਜਟ ਸੈਸ਼ਨ ਮੰਗਲਵਾਰ ਨੂੰ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ 'ਚੋਂ ਵਾਕ ਆਊਟ ਕਰ ਦਿੱਤਾ ਹਾਲਾਂਕਿ ਇਸ ਦੌਰਾਨ ਕੁਝ 'ਆਪ' ਵਿਧਾਇਕ ਸੈਸ਼ਨ ਵਿਚ ਮੌਜੂਦ ਰਹੇ। ਇਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 'ਆਪ' ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ 'ਤੇ ਵਾਕ ਆਊਟ ਕਰਕੇ ਸਦਨ ਅਤੇ ਰਾਜਪਾਲ ਦਾ ਅਪਮਾਨ ਕੀਤਾ ਹੈ।
ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਰਾਜਪਾਲ ਦੇ ਭਾਸ਼ਣ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਅੱਜ ਸੂਬੇ ਵਿਚ ਜਗ੍ਹਾ-ਜਗ੍ਹਾ ਧਰਨੇ ਲਗਾਏ ਜਾ ਰਹੇ ਹਨ। ਆਂਗਣਵਾੜੀ ਵਰਕਰਾਂ ਵਲੋਂ ਚੰਡੀਗੜ੍ਹ 'ਚ ਧਰਨਾ ਦਿੱਤਾ ਜਾ ਰਿਹਾ ਹੈ। ਅਧਿਆਪਕ ਧਰਨੇ ਦੇ ਰਹੇ ਹਨ। ਡਰੱਗ ਦੀ ਸੌਦਾਗਿਰੀ ਨਹੀਂ ਰੁਕ ਰਹੀ ਹੈ। ਰੇਤ ਖੱਡਾਂ 'ਤੇ ਮਾਈਨਿੰਗ ਜਾਰੀ ਹੈ ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਚੁੱਪ ਧਾਰੀ ਬੈਠੀ ਹੈ।


Related News