ਪੰਜਾਬ ਵਿਧਾਨ ਸਭਾ ''ਚ ਸਿਹਤ ਮੰਤਰੀ ਨੇ ਨਸ਼ਿਆਂ ਨੂੰ ਲੈ ਕੇ ਪੇਸ਼ ਕੀਤੇ ਹੈਰਾਨੀਜਨਕ ਅੰਕੜੇ

Wednesday, Mar 22, 2023 - 04:30 PM (IST)

ਪੰਜਾਬ ਵਿਧਾਨ ਸਭਾ ''ਚ ਸਿਹਤ ਮੰਤਰੀ ਨੇ ਨਸ਼ਿਆਂ ਨੂੰ ਲੈ ਕੇ ਪੇਸ਼ ਕੀਤੇ ਹੈਰਾਨੀਜਨਕ ਅੰਕੜੇ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਸ਼ਿਆਂ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਪੇਸ਼ ਕੀਤੇ ਗਏ। ਉਨ੍ਹਾਂ ਨੇ ਸਦਨ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਾ ਕੋਈ ਸਿਆਸਤ ਦਾ ਨਹੀਂ, ਸਗੋਂ ਆਉਣ ਵਾਲੀ ਪੀੜ੍ਹੀ ਦਾ ਮੁੱਦਾ ਹੈ ਅਤੇ ਸਮਾਜ 'ਚ ਬਹੁਤ ਸਾਰੀਆਂ ਬੁਰਾਈਆਂ ਦੀ ਜੜ੍ਹ ਨਸ਼ਾ ਹੀ ਹੈ। ਨਸ਼ਿਆਂ ਨੂੰ ਲੈ ਕੇ ਸਿਰਫ ਪੰਜਾਬ ਹੀ ਨਹੀਂ, ਸਗੋਂ ਯੂਨਾਈਟਿਡ ਨੈਸ਼ਨ ਵੀ ਬੇਹੱਦ ਚਿੰਤਤ ਹਨ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ CM ਮਾਨ ਨੇ 23 ਮਾਰਚ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਕੀਤਾ ਅਹਿਮ ਐਲਾਨ

ਡਾ. ਬਲਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਰੀ ਦੁਨੀਆ 'ਚ 168 ਮਿਲੀਅਨ ਲੋਕ ਪੀੜਤ ਹਨ। ਪੰਜਾਬ 'ਚ 528 ਓਟ ਕਲੀਨਿਕ, ਸਰਕਾਰੀ ਨਸ਼ਾ ਛੁਡਾਊ ਕੇਂਦਰ 36 ਅਤੇ ਪ੍ਰਾਈਵੇਟ 185 ਹਨ। ਇਨ੍ਹਾਂ 'ਚ 2 ਲੱਖ 62 ਹਜ਼ਾਰ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਦੋਂ ਕਿ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ 'ਚ 6 ਲੱਖ 12 ਹਜ਼ਾਰ ਲੋਕਾਂ ਦਾ ਇਲਾਜ ਹੋ ਰਿਹਾ ਹੈ।

ਇਹ ਵੀ ਪੜ੍ਹੋ : ਸਦਨ 'ਚ ਪਾਣੀਆਂ ਦੇ ਮੁੱਦੇ 'ਤੇ ਬੋਲੇ CM ਮਾਨ, 'ਹਿਮਾਚਲ ਅਜਿਹਾ ਕੁੱਝ ਨਾ ਕਰੇ, ਜਿਸ ਨਾਲ ਰੌਲਾ ਪਵੇ'

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ 'ਚ 1.5 ਫ਼ੀਸਦੀ ਮਰੀਜ਼ ਠੀਕ ਹੋਏ, ਜਦੋਂ ਕਿ ਪ੍ਰਾਈਵੇਟ 'ਚ ਇਹ ਅੰਕੜਾ 0.04 ਫ਼ੀਸਦੀ ਹੈ ਕਿਉਂਕਿ ਖ਼ਰਚਾ ਜ਼ਿਆਦਾ ਹੋਣ ਕਾਰਨ ਮਰੀਜ਼ ਇੱਥੋਂ ਚਲੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਾਲ 2019 'ਚ ਨਸ਼ੇ ਵਾਲੀਆਂ ਗੋਲੀਆਂ 'ਤੇ 15 ਕਰੋੜ ਖ਼ਰਚਿਆ ਗਿਆ ਸੀ, ਜਦੋਂ ਕਿ ਸਾਲ 2022 'ਚ ਇਹ ਖ਼ਰਚਾ ਵੱਧ ਕੇ 51 ਕਰੋੜ ਹੋ ਗਿਆ। ਇਨ੍ਹਾਂ 'ਚ ਵੀ ਉਹ ਲੋਕ ਸ਼ਾਮਲ ਹਨ, ਜੋ ਟੀਕੇ ਲਾਉਂਦੇ ਹਨ ਅਤੇ ਖ਼ੁਦ ਨਸ਼ਾ ਛੱਡਣ ਲਈ ਆਉਂਦੇ ਹਨ, ਜਦੋਂ ਕਿ ਇਨ੍ਹਾਂ ਦੀ ਅਸਲੀ ਗਿਣਤੀ ਜ਼ਿਆਦਾ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News