ਕੈਪਟਨ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ''ਤੇ ਜਾਣੋ ਕੀ ਬੋਲੇ ਭਾਜਪਾ ਆਗੂ ਤਰੁਣ ਚੁੱਘ (ਵੀਡੀਓ)

02/28/2020 6:41:57 PM

ਜਲੰਧਰ/ਨਵੀਂ ਦਿੱਲੀ (ਕਮਲ)— ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਨੂੰ ਭਾਜਪਾ ਆਗੂ ਤਰੁਣ ਚੁੱਘ ਨੇ ਵਾਅਦਾ ਖਿਲਾਫੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦਾ ਅੱਜ ਦਾ ਬਜਟ ਸਿਰਫ ਝੂਠ ਦਾ ਪੁਲਿੰਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵਾਅਦਾ 2017 'ਚ ਜਾਂ 2016 ਦੇ ਅਖੀਰ 'ਚ 'ਕੌਫੀ ਵਿਦ ਕੈਪਟਨ' 'ਚ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਪਿੰਡ-ਪਿੰਡ ਜਾ ਕੇ ਕੀਤਾ ਸੀ, ਉਸ ਦੇ ਦਸਤਾਵੇਜ਼ ਨੂੰ ਜਿਸ ਡਾਕਿਊਮੈਨਡੇਸ਼ਨ ਕਾਂਗਰਸ ਦੇ ਮੈਨੀਫੈਸਟੋ ਦੇ ਪ੍ਰਧਾਨ ਅਤੇ ਅੱਜ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕੀਤਾ ਸੀ, ਉਸ ਮੈਨੀਫੈਸਟੋ 'ਚੋਂ ਇਕ ਵੀ ਵਾਅਦਾ ਅੱਜ ਦੇ ਬਜਟ ਦੀ ਝਲਕ 'ਚ ਨਹੀਂ ਬਿਲਕੁਲ ਨਹੀਂ ਦਿਸ ਰਿਹਾ। ਅੱਜ ਦੇ ਬਜਟ 'ਚ ਇਹ ਕਿਤੇ ਵੀ ਨਹੀਂ ਦਿਸ ਰਿਹਾ ਕਿ ਹਰ ਘਰ 'ਚ ਨੌਕਰੀ ਕਦੋਂ ਮਿਲੇਗੀ। ਅੱਜ ਦੇ ਬਜਟ ਦੇ ਅੰਦਰ 90 ਰਜ਼ਾਰ ਕਰੋੜ ਦੇ ਕਿਸਾਨੀ ਕਰਜ਼ੇ ਦੀ ਮੁਆਫੀ ਲਈ ਕੋਈ ਪਲਾਨਿੰਗ ਨਹੀਂ। 

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ 36 ਮਹੀਨੇ ਬੀਤ ਚੁੱਕੇ ਹਨ ਪਰ ਸਰਕਾਰ ਦਿਸ਼ਾਹੀਨ ਹੈ। ਅੱਜ ਦਾ ਬਜਟ ਪੰਜਾਬ ਦੇ ਵਿਕਾਸ 'ਚ ਰੁਕਾਵਟ ਪਾਉਣ ਵਾਲਾ ਬਜਟ ਹੈ। ਇਹ ਸਿਰਫ ਪੰਜਾਬ ਨੂੰ ਖੋਖਲਾ ਕਰਨ ਦਾ ਬਜਟ ਹੈ। ਬਜਟ 'ਚ ਨਾ ਤਾਂ ਸ਼ਗਨ ਸਕੀਮ, ਨਾ ਆਟਾ ਦਾਲ ਦੀ ਸਕੀਮ ਤਹਿਤ ਮਿਲ ਰਹੀਆਂ ਰਿਆਇਤਾਂ ਦਾ ਕੋਈ ਜ਼ਿਕਰ ਕੀਤਾ ਗਿਆ ਹੈ। ਅੱਜ ਦੇ ਬਜਟ ਦੇ ਆਉਣ ਤੋਂ ਬਾਅਦ ਪੰਜਾਬ ਦੀ ਜਨਤਾ ਕੈਪਟਨ ਸਰਕਾਰ ਦੇ 36 ਮਹੀਨੇ ਪੂਰੇ ਹੋਣ 'ਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 36 ਮਹੀਨਿਆਂ 'ਚ ਸਰਕਾਰ ਨੇ ਚੋਣ ਘੋਸ਼ਣਾ ਪੱਤਰ ਦਾ 5 ਫੀਸਦੀ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਇਹ ਬਜਟ ਵਾਅਦਾ ਖਿਲਾਫੀ ਦਾ ਦਸਤਾਵੇਜ਼ ਹੈ ਅਤੇ ਪੰਜਾਬ ਦੀ ਜਨਤਾ ਇਸ ਬਜਟ ਤੋਂ ਨਾਖੁਸ਼ ਹੈ।


shivani attri

Content Editor

Related News