...ਤੇ ਇਸ ਸਾਲ ''ਫ਼ੌਜ'' ਦੀ ਭਰਤੀ ਤੋਂ ਖੁੰਝ ਜਾਣਗੇ ਪੰਜਾਬ ਦੇ ਹਜ਼ਾਰਾਂ ਵਿਦਿਆਰਥੀ
Friday, Aug 14, 2020 - 12:43 PM (IST)

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਜੇ ਤਕ 10ਵੀਂ ਓਪਨ ਜਮਾਤ ਦੇ ਨਤੀਜਿਆਂ ਦਾ ਐਲਾਨ ਨਾ ਕਰਨ ਦਾ ਮਾਮਲਾ ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ਸਰਕਾਰ ਕੋਲ ਚੁੱਕਿਆ ਗਿਆ ਹੈ, ਕਿਉਂਕਿ ਅਜਿਹਾ ਨਾ ਹੋਣ ਨਾਲ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋ ਰਿਹਾ ਹੈ। ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵੀਰਵਾਰ ਨੂੰ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਸਿੰਘ ਨਾਲ ਮੁਲਾਕਾਤ ਦੌਰਾਨ ਇਹ ਮੁੱਦਾ ਚੁੱਕਿਆ ਅਤੇ ਅਪੀਲ ਕੀਤੀ ਕਿ ਜਿੰਨੀ ਜਲਦੀ ਹੋ ਸਕੇ, ਬੱਚਿਆਂ ਦੇ ਨਤੀਜੇ ਐਲਾਨ ਕੀਤੇ ਜਾਣ ਤਾਂ ਕਿ ਇਨ੍ਹਾਂ ’ਚ ਬਹੁਤੇ ਵਿਦਿਆਰਥੀ ਇਸੇ ਮਹੀਨੇ 30 ਅਗਸਤ ਨੂੰ ਹੋ ਰਹੀ ਭਾਰਤੀ ਫ਼ੌਜ ਦੀ ਭਰਤੀ ’ਚ ਹਿੱਸਾ ਲੈ ਸਕਣ।
ਇਹ ਵੀ ਪੜ੍ਹੋ : ਹਿੰਦੂ ਆਗੂ ਦੀ ਸੁਰੱਖਿਆ ਵਾਪਸ ਲੈਣ ਦਾ ਪੰਜਾਬ ਸਰਕਾਰ ਨੂੰ ਭੁਗਤਣਾ ਪੈ ਸਕਦੈ ਖਾਮਿਆਜ਼ਾ
ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੇ 10ਵੀਂ ਓਪਨ ਜਮਾਤ ਦੇ ਕੁੱਲ 31,000 ਵਿਦਿਆਰਥੀ ਹਨ। ਹਰ ਸਾਲ ਪ੍ਰਤੀ ਵਿਦਿਆਰਥੀ 15,000 ਹਜ਼ਾਰ ਰੁਪਏ ਫ਼ੀਸ ਦੇ ਹਿਸਾਬ ਨਾਲ ਕੁੱਲ 46 ਕਰੋੜ 50 ਲੱਖ ਰੁਪਏ ਬੋਰਡ/ਸਰਕਾਰ ਵੱਲੋਂ ਇਕੱਠਾ ਕੀਤਾ ਜਾਂਦਾ ਹੈ ਪਰ ਇੰਨਾ ਪੈਸਾ ਇਕੱਠਾ ਕਰਨ ਦੇ ਬਾਵਜੂਦ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ।
ਇਹ ਵੀ ਪੜ੍ਹੋ : ਆਜ਼ਾਦੀ ਦਿਹਾੜਾ : 'ਚੰਡੀਗੜ੍ਹ' 'ਚ ਬੰਦ ਰਹਿਣਗੇ ਕਈ ਰਸਤੇ, ਜਾਰੀ ਹੋਇਆ 'ਰੂਟ ਪਲਾਨ'
‘ਆਪ’ ਆਗੂਆਂ ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ 10ਵੀਂ ਓਪਨ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਅਜੇ ਤੱਕ ਐਲਾਨ ਨਹੀਂ ਕੀਤਾ ਹੈ, ਜਦੋਂ ਕਿ 12ਵੀਂ, ਬੀ. ਏ., ਐੱਮ. ਏ. ਅਤੇ ਸਾਰੇ ਸੂਬਿਆਂ ਨੇ ਹੀ ਓਪਨ ਜਮਾਤ ਦੇ ਨਤੀਜੇ ਪਹਿਲਾਂ ਹੀ ਐਲਾਨ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਓਪਨ ਜਮਾਤ 'ਚ ਪੜ੍ਹਦੇ ਗ਼ਰੀਬ ਅਤੇ ਮਜ਼ਦੂਰ ਪਰਿਵਾਰਾਂ ਦੇ ਬੱਚੇ ਮਜ਼ਦੂਰੀ ਦੇ ਨਾਲ-ਨਾਲ ਪੜ੍ਹਾਈ ਵੀ ਕਰਦੇ ਹਨ ਅਤੇ ਫ਼ੀਸਾਂ ਦਿੰਦੇ ਹਨ। ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਫ਼ੌਜ ’ਚ ਭਰਤੀ ਹੋਣ ਦੇ ਇਛੁੱਕ ਇਨ੍ਹਾਂ ਵਿਦਿਆਰਥੀਆਂ ਦਾ ਇਕ ਵਫ਼ਦ ਪਾਰਟੀ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ 'ਤੇ ਜੇਲ੍ਹਾਂ 'ਚ ਬੰਦ 'ਕੈਦੀ' ਨਿਰਾਸ਼, ਇਸ ਵਾਰ ਨਹੀਂ ਮਿਲੇਗੀ ਕੋਈ ਰਿਆਇਤ
ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਅਜੇ ਤੱਕ ਨਤੀਜੇ ਨਾ ਐਲਾਨਣ ਕਾਰਣ ਜਿਹੜੇ ਬੱਚਿਆਂ ਨੇ ਆਪਣੀ 10ਵੀਂ ਦੀ ਪੜ੍ਹਾਈ ਤੋਂ ਬਾਅਦ ਫ਼ੌਜ 'ਚ ਭਰਤੀ ਹੋਣਾ ਸੀ, ਉਹ ਹੁਣ ਨਹੀਂ ਹੋ ਸਕਦੇ ਕਿਉਂਕਿ ਭਾਰਤ ਸਰਕਾਰ ਵੱਲੋਂ ਭਾਰਤੀ ਫ਼ੌਜ 'ਚ ਭਰਤੀ ਦੀ ਆਖ਼ਰੀ ਤਾਰੀਖ਼ 30 ਅਗਸਤ ਰੱਖੀ ਗਈ ਹੈ ਪਰ ਜੇਕਰ ਪੰਜਾਬ ਸਰਕਾਰ ਵੱਲੋਂ 10ਵੀਂ ਓਪਨ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਤੁਰੰਤ ਨਾ ਐਲਾਨਿਆ ਤਾਂ ਜਿਹੜੇ ਵਿਦਿਆਰਥੀ ਦੇਸ਼ ਦੀ ਸੇਵਾ ਲਈ ਸਮਰਪਿਤ ਹਨ, ਉਹ ਹੁਣ ਫ਼ੌਜ ਦੀ ਭਰਤੀ 'ਚ ਹਿੱਸਾ ਨਹੀਂ ਲੈ ਸਕਦੇ। ਚੀਮਾ ਨੇ ਇਸ ਸਬੰਧੀ ਸਿੱਖਿਆ ਮੰਤਰੀ ਪੰਜਾਬ ਨੂੰ ਵੀ ਪੱਤਰ ਲਿਖਿਆ ਹੈ।