''ਬਾਲੜਿਆਂ'' ਦੀ ਪਲੇਠੀ ਪੰਜਾਬ ਬੋਰਡ ਦੀ ਪ੍ਰੀਖਿਆ ਅੱਜ ਤੋਂ ਸ਼ੁਰੂ

Saturday, Mar 14, 2020 - 10:40 AM (IST)

ਲੁਧਿਆਣਾ, ਚੰਡੀਗੜ੍ਹ (ਵਿੱਕੀ, ਰਮਨਜੀਤ) : ਪੰਜਾਬ 'ਚ ਕਰੀਬ ਡੇਢ ਦਹਾਕੇ ਬਾਅਦ ਬਹਾਲ ਕੀਤੀ ਗਈ 5ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਅਧੀਨ ਸਾਲ 2019-20 ਦੀ ਪ੍ਰੀਖਿਆ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋ ਗਈ ਹੈ। ਸੂਬੇ 'ਚ ਇਸ ਪ੍ਰੀਖਿਆ ਲਈ ਕੁੱਲ 3 ਲੱਖ, 24 ਹਜ਼ਾਰ, 197 ਵਿਦਿਆਰਥੀ ਯੋਗ ਐਲਾਨੇ ਗਏ ਹਨ, ਜੋ ਕਿ ਸੂਬੇ ਦੇ 18,834 ਸਕੂਲਾਂ ਨਾਲ ਸਬੰਧਿਤ ਹਨ।  ਬੋਰਡ ਵੱਲੋਂ ਜਾਰੀ ਡੇਟ ਸ਼ੀਟ ਅਨੁਸਾਰ, ਸ਼ਨਿੱਚਰਵਾਰ ਨੂੰ ਪਹਿਲੀ ਭਾਸ਼ਾ ਦੀ ਪ੍ਰੀਖਿਆ ਕਾਰਵਾਈ ਜਾ ਰਹੀ, ਜਿਸ ਅਧੀਨ ਪੰਜਾਬ ਦੇ ਨਿੱਕੇ-ਨਿੱਕੇ ਪ੍ਰੀਖਿਆਰਥੀ ਪੰਜਾਬੀ (2 ਲੱਖ, 71 ਹਜ਼ਾਰ, 595), ਹਿੰਦੀ (52,446) ਤੇ ਉਰਦੂ (03 ) ਵਿਸ਼ਿਆਂ ਦੀ ਪ੍ਰੀਖਿਆ ਦੇਣਗੇ।

ਇਹ ਵੀ ਪੜ੍ਹੋ : ਪੰਜਾਬ ਬੋਰਡ ਪ੍ਰੀਖਿਆਵਾਂ : 5ਵੀਂ ਦੇ ਵਿਦਿਆਰਥੀ ਆਪਣੇ ਹੀ ਸਕੂਲ 'ਚ ਦੇ ਸਕਣਗੇ ਪ੍ਰੀਖਿਆ

ਇਸ ਤੋਂ ਬਾਅਦ 16 ਮਾਰਚ ਨੂੰ ਵਾਤਾਵਰਨ ਸਿੱਖਿਆ, 18 ਮਾਰਚ ਨੂੰ ਅੰਗਰੇਜ਼ੀ, 20 ਮਾਰਚ ਨੂੰ ਦੂਸਰੀ ਭਾਸ਼ਾ ਸਮੇਤ 23 ਮਾਰਚ ਨੂੰ ਗਣਿਤ ਦੀ ਪ੍ਰੀਖਿਆ ਕਰਵਾਈ ਜਾਣੀ ਹੈ। ਸਿਹਤ ਤੇ ਸਰੀਰਕ ਸਿੱਖਿਆ ਦੀ ਪ੍ਰੀਖਿਆ ਸਕੂਲੀ ਪੱਧਰ 'ਤੇ ਹੀ 24 ਤੇ 25 ਮਾਰਚ ਨੂੰ ਕਰਵਾਈ ਜਾਵੇਗੀ। ਪਹਿਲੀ ਭਾਸ਼ਾ ਪੰਜਾਬੀ ਦੀ ਪ੍ਰੀਖਿਆ ਲਈ 16,864 ਪ੍ਰੀਖਿਆ ਕੇਂਦਰ, ਪਹਿਲੀ ਭਾਸ਼ਾ ਹਿੰਦੀ ਦੀ ਪ੍ਰੀਖਿਆ ਲਈ 2,074 ਪ੍ਰੀਖਿਆ ਕੇਂਦਰ ਤੇ ਪਹਿਲੀ ਭਾਸ਼ਾ ਉਰਦੂ ਲਈ 03 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ।

ਇਹ ਵੀ ਪੜ੍ਹੋ : ਬੋਰਡ ਦੀਆਂ ਪ੍ਰੀਖਿਆਵਾਂ ਤੋਂ ਪਹਿਲਾਂ ਜਾਰੀ ਹੋਇਆ ਨਵਾਂ ਹੁਕਮ


Babita

Content Editor

Related News