ਅਹਿਮ ਖ਼ਬਰ : ਪੰਜਾਬ ''ਚ ''ਬਲੈਕ ਆਊਟ'' ਦਾ ਖ਼ਤਰਾ ਟਲਿਆ, ਸਰਕਾਰ ਨੂੰ ਮਿਲੀ ਰਾਹਤ

Thursday, Dec 23, 2021 - 09:28 AM (IST)

ਅਹਿਮ ਖ਼ਬਰ : ਪੰਜਾਬ ''ਚ ''ਬਲੈਕ ਆਊਟ'' ਦਾ ਖ਼ਤਰਾ ਟਲਿਆ, ਸਰਕਾਰ ਨੂੰ ਮਿਲੀ ਰਾਹਤ

ਜਲੰਧਰ/ਪਟਿਆਲਾ (ਪੁਨੀਤ) : 2 ਸਾਲ ਪਾਵਰਕਾਮ ਦੇ ਸੀ. ਐੱਮ. ਡੀ. ਰਹੇ ਚੁੱਕੇ ਇੰਜੀ. ਬਲਦੇਵ ਸਿੰਘ ਸਰਾਂ ਦੇ ਸੀ. ਐੱਮ. ਡੀ. ਬਣਦੇ ਹੀ ਪੰਜਾਬ 'ਚ ਬਲੈਕਆਊਟ ਦਾ ਖ਼ਤਰਾ ਫਿਲਹਾਲ ਟਲ ਗਿਆ ਹੈ। ਯੂਨੀਅਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਬਾਰੇ ਕਦੇ ਮੈਨੇਜਮੈਂਟ ਨੇ ਸੋਚਿਆ ਵੀ ਨਹੀਂ ਸੀ ਪਰ ਹੁਣ ਸਾਡੇ ਵਿਚੋਂ ਹੀ ਸੀ. ਐੱਮ. ਡੀ. ਬਣਨ ਕਾਰਨ ਸਾਡੇ ਹੱਕ ਵਿਚ ਗੱਲ ਹੋਵੇਗੀ। ਇੰਜੀ. ਸਰਾਂ ਵੀਰਵਾਰ ਨੂੰ ਸਵੇਰੇ 11 ਵਜੇ ਦੇ ਕਰੀਬ ਚਾਰਜ ਸੰਭਾਲਣਗੇ ਅਤੇ ਇਸ ਤੋਂ ਤੁਰੰਤ ਬਾਅਦ ਉਹ ਪਾਵਰਕਾਮ ਅਤੇ ਟਰਾਂਸਕੋ ਨਾਲ ਸਬੰਧਿਤ ਵੱਖ-ਵੱਖ ਯੂਨੀਅਨਾਂ ਨਾਲ ਮੀਟਿੰਗ ਕਰਨਗੇ। ਪਾਵਰਕਾਮ ਅਤੇ ਟਰਾਂਸਕੋ ਨਾਲ ਸਬੰਧਿਤ 30,000 ਮੁਲਾਜ਼ਮ ਤਨਖ਼ਾਹਾਂ ਵਿਚ ਵਾਧੇ ਦੀ ਮੰਗ ਨੂੰ ਲੈ ਕੇ ਵੀਰਵਾਰ ਰਾਤ ਤੋਂ ਸਮੂਹਿਕ ਛੁੱਟੀ ’ਤੇ ਜਾ ਰਹੇ ਸਨ ਅਤੇ ਇਸ ਦੌਰਾਨ ਪੰਜਾਬ ਵਿਚ ਬਲੈਕਆਊਟ ਹੋਣ ਦੀ ਪ੍ਰਬਲ ਸੰਭਾਵਨਾ ਸੀ ਕਿਉਂਕਿ ਜਨਤਕ ਛੁੱਟੀ ’ਤੇ ਜਾਣ ਵਾਲੀਆਂ ਯੂਨੀਅਨਾਂ ਦੀ ਅਗਵਾਈ ਇੰਜੀ. ਐਸੋਸੀਏਸ਼ਨ ਵੱਲੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਵਿਭਾਗ ਦੀ ਚਿਤਾਵਨੀ, ਸੀਤ ਲਹਿਰ ਦੇ ਮੱਦੇਨਜ਼ਰ ਆਰੇਂਜ ਅਲਰਟ ਜਾਰੀ

ਇੰਜੀ. ਐਸੋਸੀਏਸ਼ਨ ਵਿਚ ਐੱਸ. ਡੀ. ਓ. ਅਤੇ ਇਸ ਤੋਂ ਉੱਪਰ ਰੈਂਕ ਦੇ ਅਧਿਕਾਰੀ ਹਨ ਅਤੇ ਇੰਜੀ. ਅਧਿਕਾਰੀਆਂ ਦੇ ਰੈਂਕ ਨੂੰ ਪ੍ਰਬੰਧਨ ਦਾ ਹਿੱਸਾ ਕਿਹਾ ਜਾਂਦਾ ਹੈ। ਆਮ ਤੌਰ ’ਤੇ ਟਕਰਾਅ ਅਤੇ ਸਮੂਹਿਕ ਛੁੱਟੀ ’ਤੇ ਜਾਣ ਦੇ ਮਾਮਲੇ ’ਚ ਇੰਜੀ. ਘੱਟ ਹੀ ਸ਼ਾਮਲ ਹੁੰਦੇ ਹਨ। ਇੰਜੀ. ਬਲਦੇਵ ਸਿੰਘ ਸਰਾਂ ਨੂੰ ਨਵਾਂ ਸੀ. ਐੱਮ. ਡੀ. ਲਗਾਉਂਦੇ ਹੀ ਇੰਜੀ. ਐਸੋਸੀਏਸ਼ਨ ਥੋੜ੍ਹੀ ਰਾਹਤ ਮਹਿਸੂਸ ਕਰ ਰਹੀ ਹੈ, ਜਿਸ ਦਾ ਕਾਰਨ ਇਹ ਹੈ ਕਿ ਬਲਦੇਵ ਸਿੰਘ ਸਰਾਂ ਟੈਕਨੋਕ੍ਰੇਟ ਹਨ ਅਤੇ ਪਾਵਰਕਾਮ ਵਿਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਦੇ ਵਧੀਆ ਕੰਮਕਾਜ ਕਾਰਨ ਸਰਕਾਰ ਵੱਲੋਂ ਉਨ੍ਹਾਂ ਨੂੰ ਸੀ. ਐੱਮ. ਡੀ. ਨਿਯੁਕਤ ਕੀਤਾ ਗਿਆ ਹੈ। ਪਾਵਰਕਾਮ ਮੈਨੇਜਮੈਂਟ ਅਤੇ ਵੱਖ-ਵੱਖ ਐਸੋਸੀਏਸ਼ਨਾਂ ਵਿਚ ਸਰਾਂ ਦੇ ਕਾਰਜਕਾਲ ਦੌਰਾਨ ਬਹੁਤ ਵਧੀਆ ਸਬੰਧ ਰਹੇ ਸਨ ਅਤੇ ਇਸ ਤਰ੍ਹਾਂ ਮੁਲਾਜ਼ਮ ਸੜਕਾਂ ’ਤੇ ਨਹੀਂ ਉਤਰਦੇ ਸਨ।

ਇਹ ਵੀ ਪੜ੍ਹੋ : ਮਜੀਠੀਆ ਮਾਮਲੇ 'ਚ ਅਕਾਲੀ ਦਲ ਦਾ ਵੱਡਾ ਐਲਾਨ, '24 ਤਾਰੀਖ਼ ਨੂੰ ਸਾਰੇ SSP ਦਫ਼ਤਰਾਂ ਦਾ ਕਰਾਂਗੇ ਘਿਰਾਓ'

ਇੰਜੀ. ਸਰਾਂ ਨੇ ਯੂਨੀਅਨਾਂ ਦੇ ਮਸਲੇ ਹੱਲ ਕਰਨ ਪ੍ਰਤੀ ਗੰਭੀਰਤਾ ਦਿਖਾਈ। ਸਰਕਾਰ 30,000 ਮੁਲਾਜ਼ਮਾਂ ਦੇ ਸਮੂਹਿਕ ਛੁੱਟੀ ’ਤੇ ਜਾਣ ਤੋਂ ਬਹੁਤ ਚਿੰਤਤ ਜਾਪਦੀ ਹੈ ਕਿਉਂਕਿ ਪੰਜਾਬ ਵਿਚ ਕਿਸੇ ਵੀ ਸਮੇਂ ਬਲੈਕਆਊਟ ਹੋਣ ਦੀ ਸੰਭਾਵਨਾ ਸੀ। ਸਰਾਂ ਨੂੰ ਪੰਜਾਬ ਸਰਕਾਰ ਨੇ ਬਹੁਤ ਹੀ ਨਾਜ਼ੁਕ ਹਾਲਾਤ ’ਚ ਸੀ. ਐੱਮ. ਡੀ. ਦਾ ਅਹੁਦਾ ਸੌਂਪਿਆ ਹੈ। ਇਸ ਨੂੰ ਦੇਖਦੇ ਹੋਏ ਸਰਾਂ ਨੇ ਚਾਰਜ ਸੰਭਾਲਣ ਤੋਂ ਤੁਰੰਤ ਬਾਅਦ ਵੱਖ-ਵੱਖ ਯੂਨੀਅਨਾਂ ਨੂੰ ਮੀਟਿੰਗ ਲਈ ਬੁਲਾਇਆ ਹੈ। ਇਸ ਸਮੇਂ ਇੰਜੀ. ਐਸੋਸੀਏਸ਼ਨ ਸਮੇਤ ਦਰਜਨ ਤੋਂ ਵੱਧ ਯੂਨੀਅਨਾਂ ਦੇ ਅਹੁਦੇਦਾਰ ਪਟਿਆਲਾ ਵਿਚ ਹਨ। ਬਲਦੇਵ ਸਿੰਘ ਸਰਾਂ ਨਾਲ ਮੁਲਾਕਾਤ ਉਨ੍ਹਾਂ ਨਾਲ ਕਰਨਗੇ। ਯੂਨੀਅਨਾਂ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਉਹ ਸਰਾਂ ਵੱਲੋਂ ਕੀਤੀ ਪੇਸ਼ਕਸ਼ ’ਤੇ ਯਕੀਨ ਕਰ ਸਕਦੇ ਹਨ ਪਰ ਪੁਰਾਣੀ ਮੈਨੇਜਮੈਂਟ ਵੱਲੋਂ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ, ਜਿਸ ਕਾਰਨ ਉਹ ਸੰਘਰਸ਼ ਕਰਨ ਲਈ ਮਜਬੂਰ ਹਨ।

ਇਹ ਵੀ ਪੜ੍ਹੋ : ਇਕ ਪਰਿਵਾਰ 'ਚ 2 ਟਿਕਟਾਂ ਦੇਣ ਨੂੰ ਲੈ ਕੇ 'ਕਾਂਗਰਸ' ਨੇ ਫਾਈਨਲ ਨਹੀਂ ਕੀਤਾ ਫਾਰਮੂਲਾ
ਜੇ. ਈ. ਕੌਂਸਲ ਨੇ ਸਰਾਂ ਦੀ ਨਿਯੁਕਤੀ ਦੇ ਨਾਲ ਹੀ ਸੰਘਰਸ਼ ਦਾ ਪ੍ਰੋਗਰਾਮ ਕੀਤਾ ਰੱਦ
ਜੂਨੀਅਰ ਇੰਜੀਨੀਅਰ (ਜੇ. ਈ.) ਨਾਲ ਸਬੰਧਿਤ ਪੰਜਾਬ ਦੇ ਸਭ ਤੋਂ ਵੱਡੇ ਜੇ. ਈ. ਕੌਂਸਲ ਵੱਲੋਂ ਸਰਾਂ ਦੀ ਨਿਯੁਕਤੀ ਹੋਣ ਦੇ ਨਾਲ ਹੀ ਸੰਘਰਸ਼ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ | ਜੇ. ਈ. ਕੌਂਸਲ ਵੱਲੋਂ 23 ਦਸੰਬਰ ਰਾਤ ਤੋਂ ਸ਼ੁਰੂ ਹੋ ਰਹੀ ਸਮੂਹਿਕ ਛੁੱਟੀ ’ਚ ਸ਼ਾਮਲ ਹੋਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਹੁਣ ਜੇ. ਈ. ਕੌਂਸਲ ਨਰਮ ਰਵੱਈਆ ਅਖ਼ਤਿਆਰ ਕਰ ਰਹੀ ਹੈ। ਜੇ. ਈ. ਕੌਂਸਲ ਵੱਲੋਂ ਆਪਣੇ ਸੰਘਰਸ਼ ਨੂੰ ਤੇਜ਼ ਕਰਨ ਲਈ ਤਿਆਰ ਕੀਤੇ ਪ੍ਰੋਗਰਾਮ ਨੂੰ ਵੀ ਰੋਕ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News