ਜਦੋਂ ਪੰਜਾਬ 'ਚ 33 ਜ਼ਿਲੇ ਕਹਿ ਗਏ 'ਪੰਜਾਬ ਬੀਜੇਪੀ ਪ੍ਰਧਾਨ' ਸ਼ਵੇਤ ਮਲਿਕ (ਵੀਡੀਓ)
Wednesday, Nov 13, 2019 - 10:30 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ)- ਬੀਜੇਪੀ ਦੇ ਪੰਜਾਬ 'ਚ ਪ੍ਰਧਾਨ ਸ਼ਵੇਤ ਮਲਿਕ ਇਸ ਗੱਲ ਤੋਂ ਅਣਜਾਣ ਹਨ ਕਿ ਪੰਜਾਬ ਸੂਬੇ ਚ ਕਿੰਨੇ ਜ਼ਿਲੇ ਹਨ। ਦਰਅਸਲ ਆਪਣੇ ਇਕ ਬਿਆਨ ਵਿਚ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਸੂਬੇ 'ਚ 33 ਜਿਲੇ ਹਨ।
ਸ਼ਵੇਤ ਮਲਿਕ ਲੁਧਿਆਣਾ 'ਚ ਕੱਢੀ ਗਈ 'ਗਾਂਧੀ ਸੰਕਲਪ ਯਾਤਰਾ' ਚ ਸ਼ਾਮਿਲ ਹੋਏ ਸਨ, ਜੋ ਕਿ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਨੂੰ ਸਮਰਪਿਤ ਹੈ। ਇਸ ਦੌਰਾਨ ਜਦੋਂ ਮੀਡੀਆ ਨੇ ਸ਼ਵੇਤ ਮਲਿਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੀ ਜ਼ੁਬਾਨ ਫਿਸਲੀ ਤੇ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ 33 ਜਿਲਿਆਂ 'ਚ ਪਦ ਯਾਤਰਾ ਕੱਢੀ ਜਾ ਰਹੀ ਹੈ। ਇਸ ਸਭ ਤੋਂ ਬਾਅਦ ਸ਼ਵੇਤ ਮਲਿਕ ਨੇ ਕਿਹਾ ਕਿ ਸਿਰਫ ਬੀਜੇਪੀ ਹੀ ਮਹਾਤਮਾ ਗਾਂਧੀ ਜੀ ਦੇ ਨਕਸ਼ੇ ਕਦਮਾਂ 'ਤੇ ਚਲਦੀ ਹੈ। ਫਿਲਹਾਲ ਸ਼ਵੇਤ ਮਲਿਕ ਦੀ ਇਸ ਵੀਡੀਓ ਨੂੰ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ।