ਅਹਿਮ ਖ਼ਬਰ : ਪੰਜਾਬ ਭਾਜਪਾ ਦੇ ਨਵ-ਨਿਯੁਕਤ ਇੰਚਾਰਜ ਵਿਜੇ ਰੂਪਾਣੀ ਦਾ ਦੌਰਾ ਮੁਲਤਵੀ

Saturday, Oct 01, 2022 - 08:58 AM (IST)

ਅਹਿਮ ਖ਼ਬਰ : ਪੰਜਾਬ ਭਾਜਪਾ ਦੇ ਨਵ-ਨਿਯੁਕਤ ਇੰਚਾਰਜ ਵਿਜੇ ਰੂਪਾਣੀ ਦਾ ਦੌਰਾ ਮੁਲਤਵੀ

ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਭਾਜਪਾ ਦੇ ਨਵ-ਨਿਯੁਕਤ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਦੀ ਪਹਿਲੀ ਹੀ ਪੰਜਾਬ ਫੇਰੀ ਮੁਲਤਵੀ ਕਰ ਦਿੱਤੀ ਗਈ ਹੈ। ਉਹ ਪਹਿਲੀ ਅਕਤੂਬਰ ਨੂੰ ਪੰਜਾਬ ਆ ਰਹੇ ਸਨ। ਉਨ੍ਹਾਂ ਨੇ 2 ਅਕਤੂਬਰ ਨੂੰ ਸੂਬਾ ਕੋਰ ਗਰੁੱਪ, ਸੂਬਾਈ ਅਧਿਕਾਰੀਆਂ, ਜ਼ਿਲ੍ਹਾ ਇੰਚਾਰਜਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਸੂਬਾਈ ਬੁਲਾਰਿਆਂ ਨਾਲ ਮੀਟਿੰਗ ਕਰਨੀ ਸੀ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਲਲਕਾਰੇ ਮਾਰਦਿਆਂ ਵਿਰੋਧੀਆਂ ਨੂੰ ਬੋਲੇ ਹਰਪਾਲ ਚੀਮਾ-ਆਓ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੋ

ਇਹ ਮੀਟਿੰਗ ਬਾਅਦ ਦੁਪਹਿਰ 2 ਵਜੇ ਲੁਧਿਆਣਾ 'ਚ ਹੋਣੀ ਸੀ, ਜਿਸ 'ਚ ਪੰਜਾਬ ਭਾਜਪਾ ਦੇ ਸਹਿ-ਇੰਚਾਰਜ ਡਾ. ਨਰਿੰਦਰ ਸਿੰਘ ਰਾਣਾ ਨੇ ਵੀ ਸ਼ਿਰੱਕਤ ਕਰਨੀ ਸੀ। ਹੁਣ ਇਹ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ ਹੈ। ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਰੂਪਾਣੀ ਹੁਣ ਦੁਸਹਿਰੇ ਤੋਂ ਬਾਅਦ ਪੰਜਾਬ ਆਉਣਗੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : PGI 'ਚ ਦੇਸ਼ ਦਾ ਪਹਿਲਾ ਕੇਸ, ਪੈਂਕਰਿਆਜ ਟਰਾਂਸਪਲਾਂਟ ਦੇ 4 ਸਾਲ ਬਾਅਦ ਮਾਂ ਬਣੀ ਔਰਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News