ਪੰਜਾਬ ਭਾਜਪਾ ਵਫ਼ਦ ਵੱਲੋਂ ਰਾਜਪਾਲ ਨਾਲ ਮੁਲਾਕਾਤ, ਰੱਖੀ ਇਹ ਮੰਗ
Sunday, May 03, 2026 - 12:18 PM (IST)
ਚੰਡੀਗੜ੍ਹ: ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਫ਼ਦ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਗਈ। ਵਫ਼ਦ ਦੀ ਅਗਵਾਈ ਕਰ ਰਹੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਮੁਲਾਕਾਤ ਮੰਗਰੋਂ ਦੱਸਿਆ ਕਿ ਉਨ੍ਹਾਂ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰ ਕੇ ਮੰਗ ਕੀਤੀ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁਲਾਉਣ ਅਤੇ ਉਨ੍ਹਾਂ ਨੂੰ ਆਖਣ ਕਿ ਉਹ ਜਾਂ ਤਾਂ ਦਾਰੂ ਛੱਡ ਦੇਣ ਨਹੀਂ ਤਾਂ ਕੁਰਸੀ ਛੱਡ ਦੇਣ।
ਅੱਜ ਭਾਜਪਾ ਦੇ ਵਫਦ ਨਾਲ ਮਾਨਯੋਗ ਗਵਰਨਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਮੰਗ ਕੀਤੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੁਲਾ ਕੇ ਕਹਿਣ ਕੇ
— Sunil Jakhar (@sunilkjakhar) May 3, 2026
"ਜਾਂ ਤਾਂ ਦਾਰੂ ਛੱਡੋ ਨਹੀਂ ਤਾਂ ਕੁਰਸੀ ਛੱਡੋ"।
आज भारतीय जनता पार्टी के एक प्रतिनिधिमंडल के साथ माननीय राज्यपाल से मुलाकात की और उनसे मांग की कि वे मुख्यमंत्री… pic.twitter.com/XiBsjaWWmK
ਇਸ ਸਬੰਧੀ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਬਾਕਾਇਦਾ ਇਕ ਲਿਖਤੀ ਮੰਗ ਪੱਤਰ ਵੀ ਰਾਜਪਾਲ ਨੂੰ ਸੌਂਪਿਆ ਗਿਆ ਹੈ। ਵਫ਼ਦ ਵਿਚ ਪੰਜਾਬ ਭਾਪਜਾ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸ਼ਵੇਤ ਮਲਿਕ, ਜੀਵਨ ਗੁਪਤਾ, ਜੈ ਇੰਦਰ ਕੌਰ, ਤੀਕਸ਼ਣ ਸੂਦ ਆਦਿ ਸ਼ਾਮਲ ਸਨ।
