ਚੰਡੀਗੜ੍ਹ ''ਚ ਭਾਜਪਾ ਮਹਿਲਾ ਮੋਰਚਾ ਦਾ ਜ਼ੋਰਦਾਰ ਪ੍ਰਦਰਸ਼ਨ, ਪੁਲਸ ਨੇ ਹਿਰਾਸਤ ''ਚ ਲਿਆ

Saturday, Apr 25, 2026 - 04:02 PM (IST)

ਚੰਡੀਗੜ੍ਹ ''ਚ ਭਾਜਪਾ ਮਹਿਲਾ ਮੋਰਚਾ ਦਾ ਜ਼ੋਰਦਾਰ ਪ੍ਰਦਰਸ਼ਨ, ਪੁਲਸ ਨੇ ਹਿਰਾਸਤ ''ਚ ਲਿਆ

ਚੰਡੀਗੜ੍ਹ : ਮਹਿਲਾ ਰਾਖਵਾਂਕਰਨ ਬਿੱਲ ਦੇ ਲੋਕ ਸਭਾ 'ਚ ਪਾਸ ਨਾ ਹੋਣ ਦੇ ਵਿਰੋਧ 'ਚ ਅੱਜ ਪੰਜਾਬ ਭਾਜਪਾ ਦੇ ਮਹਿਲਾ ਮੋਰਚੇ ਵੱਲੋਂ ਚੰਡੀਗੜ੍ਹ 'ਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।ਪ੍ਰਦਰਸ਼ਨਕਾਰੀ ਮਹਿਲਾਵਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਅੱਗੇ ਵੱਧ ਰਹੀਆਂ ਸਨ ਪਰ ਚੰਡੀਗੜ੍ਹ ਪੁਲਸ ਨੇ ਭਾਰੀ ਬੈਰੀਕੇਡਿੰਗ ਲਗਾ ਕੇ ਉਨ੍ਹਾਂ ਨੂੰ ਰਸਤੇ 'ਚ ਹੀ ਰੋਕ ਲਿਆ। ਜਦੋਂ ਪੁਲਸ ਨੇ ਮਹਿਲਾਵਾਂ ਨੂੰ ਅੱਗੇ ਵੱਧਣ ਤੋਂ ਰੋਕਿਆ ਤਾਂ ਭਾਜਪਾ ਵਰਕਰਾਂ ਅਤੇ ਪੁਲਸ ਵਿਚਾਲੇ ਤਿੱਖੀ ਝੜਪ ਹੋਈ।

ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਜੈ ਇੰਦਰ ਕੌਰ ਸਮੇਤ ਹੋਰ ਮਹਿਲਾ ਵਰਕਰਾਂ ਸੜਕ 'ਤੇ ਹੀ ਧਰਨੇ 'ਤੇ ਬੈਠ ਗਈਆਂ ਅਤੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਾਹੌਲ ਤਣਾਅਪੂਰਨ ਹੁੰਦਾ ਦੇਖ ਪੁਲਸ ਨੇ ਮਹਿਲਾਵਾਂ ਨੂੰ ਹਿਰਾਸਤ 'ਚ ਲੈ ਕੇ ਬੱਸਾਂ ਰਾਹੀਂ ਸੈਕਟਰ-3 ਦੇ ਥਾਣੇ ਪਹੁੰਚਾਇਆ। 


author

Babita

Content Editor

Related News