''ਪੰਜਾਬ ਭਾਜਪਾ'' ਦੀ ਇਕੱਲੇ ਹੀ ਵਿਧਾਨ ਸਭਾ ਚੋਣਾਂ ਲੜਨ ਦੀ ਇੱਛਾ!

Friday, Jul 10, 2020 - 12:36 PM (IST)

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਪੰਜਾਬ ਭਾਜਪਾ ਦੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਇਕੱਲੇ ਹੀ ਲੜਨ ਦੀ ਇੱਛਾ ਹੈ ਅਤੇ ਇਹ ਮੰਗ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਪੰਜਾਬ ਭਾਜਪਾ ਦੀ ਵੀਰਵਾਰ ਨੂੰ ਪ੍ਰਦੇਸ਼ ਪ੍ਰਭਾਰੀ ਪ੍ਰਭਾਤ ਝਾਅ ਦੀ ਮੌਜੂਦਗੀ 'ਚ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਬੈਠਕ ਹੋਈ। ਇਸ ਦੌਰਾਨ ਪਾਰਟੀ ਦੇ ਅਹੁਦਾ ਅਧਿਕਾਰੀਆਂ ਨੇ ਵੀ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਦੀ ਇੱਛਾ ਜ਼ਾਹਰ ਕੀਤੀ।

ਇਹ ਵੀ ਪੜ੍ਹੋ : ਬੇਅੰਤ ਸਿੰਘ ਕਤਲਕਾਂਡ ਦੇ ਗਵਾਹ ਦੀ ਸੁਰੱਖਿਆ ਹਟਾਉਣ 'ਤੇ ਪੁਲਸ ਨੂੰ ਨੋਟਿਸ

ਸੂਤਰਾਂ ਮੁਤਾਬਕ ਬੈਠਕ 'ਚ ਕਈ ਅਹੁਦਾ ਅਧਿਕਾਰੀਆਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਨਾਲ ਮਿਲ ਕੇ ਲੜਨ ਦੀ ਇੱਛਾ ਨਹੀਂ ਪ੍ਰਗਟਾਈ। ਕੁੱਝ ਅਹੁਦਾ ਅਧਿਕਾਰੀਆਂ ਨੇ ਪ੍ਰਭਾਤ ਝਾਅ ਨੂੰ ਇਹ ਵੀ ਕਿਹਾ ਕਿ ਜੇਕਰ ਮਿਲ ਕੇ ਚੋਣਾਂ ਲੜਨੀਆਂ ਹਨ ਤਾਂ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਦੇ ਫਾਰਮੂਲੇ ਤਹਿਤ ਲੜੀਆਂ ਜਾਣ। ਇਸ ਫਾਰਮੂਲੇ ਤਹਿਤ ਮਿੱਤਲ ਨੇ ਅੱਧੀਆਂ-ਅੱਧੀਆਂ ਸੀਟਾਂ 'ਤੇ ਲੜਨ ਦੀ ਗੱਲ ਕਹੀ ਸੀ। ਮਤਲਬ ਕਿ ਭਾਜਪਾ 59 ਸੀਟਾਂ ਅਤੇ ਅਕਾਲੀ ਦਲ 58 ਸੀਟਾਂ 'ਤੇ ਚੋਣਾਂ ਲੜੇਗੀ।

ਇਹ ਵੀ ਪੜ੍ਹੋ : ਚੰਡੀਗੜ੍ਹ : PGI 'ਚ ਕੋਰੋਨਾ ਪੀੜਤ ਬੱਚੇ ਦੀ 'ਰੇਅਰ ਹਾਰਟ ਸਰਜਰੀ', ਹਾਲਤ ਨਾਜ਼ੁਕ
ਅਕਾਲੀ ਦਲ 'ਤੇ ਪੂਰੀ ਤਰ੍ਹਾਂ ਭਾਜਪਾ ਦੀ ਨਜ਼ਰ
ਉਕਤ ਬੈਠਕ ਦੌਰਾਨ ਭਾਜਪਾ ਨੇ ਆਪਣੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਤੋਂ ਫੀਡਬੈਕ ਲਈ ਕਿ ਉਨ੍ਹਾਂ ਦੇ ਜ਼ਿਲ੍ਹੇ ਤੋਂ ਕਿੰਨੇ ਪ੍ਰਭਾਵੀ ਅਕਾਲੀ ਨੇਤਾ ਢੀਂਡਸਾ ਨਾਲ ਗਏ ਹਨ। ਪਾਰਟੀ ਨੇ ਇਸ ਗੱਲ 'ਤੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿੰਨੇ ਲੋਕ ਅਕਾਲੀ ਦਲ ਛੱਡ ਗਏ, ਸਿਰਫ ਉਹ ਹੀ ਪਾਰਟੀ 'ਚੋਂ ਬਾਹਰ ਗਏ ਹਨ। ਮੀਟਿੰਗ 'ਚ ਇਹ ਵੀ ਕਿਹਾ ਗਿਆ ਕਿ ਢੀਂਡਸਾ ਧੜੇ ਦੇ ਨਾਲ ਮਾਲਵਾ ਦੇ ਕੁਝੱ ਹੀ ਜ਼ਿਲ੍ਹਿਆਂ ਦੇ ਲੋਕ ਗਏ ਹਨ, ਜਿੱਥੇ ਭਾਜਪਾ ਪਹਿਲਾਂ ਹੀ ਚੋਣਾਂ ਨਹੀਂ ਲੜਦੀ, ਦੋਆਬਾ ਪੂਰੀ ਤਰ੍ਹਾਂ ਸੁਰੱਖਿਅਤ ਹੈ, ਜਿੱਥੇ ਕਈ ਸੀਟਾਂ 'ਤੇ ਭਾਜਪਾ ਲੜਦੀ ਹੈ, ਜਦੋਂ ਕਿ ਮਾਝਾ 'ਚ ਵੀ ਅਕਾਲੀ ਦਲ ਨੂੰ ਅਜੇ ਵੱਡਾ ਨੁਕਸਾਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਰਿਸ਼ਤੇ ਕਲੰਕਿਤ, ਹਵਸ 'ਚ ਅੰਨ੍ਹੇ ਫੁੱਫੜ ਨੇ ਰੋਲ੍ਹੀ ਬੱਚੀ ਦੀ ਪੱਤ


Babita

Content Editor

Related News