ਪੰਜਾਬ ਵਿਧਾਨ ਸਭਾ ਚੋਣਾਂ ਲਈ ਦਲਿਤ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰੇ ਕਾਂਗਰਸ : ਦੂਲੋ

Saturday, May 29, 2021 - 09:47 AM (IST)

ਪੰਜਾਬ ਵਿਧਾਨ ਸਭਾ ਚੋਣਾਂ ਲਈ ਦਲਿਤ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰੇ ਕਾਂਗਰਸ : ਦੂਲੋ

ਖਰੜ (ਸ਼ਸ਼ੀ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜਸਭਾ ਦੇ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਮੰਗ ਕੀਤੀ ਹੈ ਕਿ ਕਾਂਗਰਸ ਪਾਰਟੀ ਸਾਲ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਲਈ ਕਿਸੇ ਦਲਿਤ ਚਿਹਰੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰੇ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਚੁੱਕੇ ਹਨ ਪਰ ਪੰਜਾਬ ਵਿੱਚ ਕਦੇ ਵੀ ਕੋਈ ਦਲਿਤ ਮੁੱਖ ਮੰਤਰੀ ਨਹੀਂ ਬਣਿਆ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਪਾਰਟੀ ਆਪਣੀ ਡਿੱਗਦੀ ਸਾਖ ਨੂੰ ਬਚਾਉਣ ਲਈ ਦਲਿਤ ਚਿਹਰੇ ਨੂੰ ਅੱਗੇ ਲਿਆਵੇ।

ਇਹ ਵੀ ਪੜ੍ਹੋ: ਘਰੇਲੂ ਖਪਤਕਾਰਾਂ ਨੂੰ ਮਿਲੇਗੀ ਵੱਡੀ ਰਾਹਤ : ਪੰਜਾਬ ਰੈਗੂਲੇਟਰੀ ਕਮਿਸ਼ਨ ਅੱਜ ਕਰ ਸਕਦੈ ਨਵੀਆਂ ਬਿਜਲੀ ਦਰਾਂ ਦਾ ਐਲਾਨ

ਅੱਜ ਇਸ ਪੱਤਰਕਾਰ ਨਾਲ ਇੱਕ ਗੱਲਬਾਤ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੀਮਤੀ ਇੰਦਰਾ ਗਾਂਧੀ ਦੇ ਸਮੇਂ ਤਕ ਦੇਸ਼ ਵਿੱਚ ਗੁਜਰਾਤ, ਰਾਜਸਥਾਨ ਅਤੇ ਹੋਰ ਵੱਖ-ਵੱਖ ਸੂਬਿਆਂ ਵਿੱਚ ਦਲਿਤ ਵਿਅਕਤੀ ਮੁੱਖ ਮੰਤਰੀ ਬਣਦੇ ਆਏ ਹਨ ਪਰ ਪੰਜਾਬ ਵਿੱਚ ਅਜਿਹਾ ਕਦੇ ਨਹੀਂ ਹੋਇਆ। ਪੰਜਾਬ ਵਿੱਚ ਪਿਛਲੀ ਮਰਦਮਸ਼ੁਮਾਰੀ ਅਨੁਸਾਰ 35 ਫੀਸਦੀ ਦੇ ਕਰੀਬ ਦਲਿਤ ਵਸੋਂ ਹੈ ਅਤੇ 3-4 ਫੀਸਦੀ ਅਜਿਹੇ ਵਿਅਕਤੀ ਵੀ ਹਨ, ਜੋ ਰਾਖਵਾਂਕਰਨ ਦਾ ਫਾਇਦਾ ਲੈ ਕੇ ਬਹੁਤ ਉੱਚੇ ਅਹੁਦਿਆਂ ’ਤੇ ਪਹੁੰਚ ਗਏ ਹਨ ਅਤੇ ਆਪਣੇ ਆਪ ਨੂੰ ਦਲਿਤ ਨਹੀਂ ਲਿਖਵਾਉਂਦੇ। ਇਸ ਤਰੀਕੇ ਨਾਲ ਦਲਿਤਾਂ ਦੀ ਕੁੱਲ ਆਬਾਦੀ ਪੰਜਾਬ ਵਿੱਚ 40 ਫੀਸਦੀ ਦੇ ਬਰਾਬਰ ਹੈ। ਇਸ ਤੋਂ ਇਲਾਵਾ ਪੱਛਡ਼ੀਆ ਜਾਤੀਆਂ ਅਤੇ ਸਵਰਨ ਜਾਤੀਆਂ ਦੇ ਬਹੁਤ ਸਾਰੇ ਗਰੀਬ ਲੋਕ ਵੀ ਹਨ, ਜੋ ਦਲਿਤਾਂ ਦੀ ਤਰ੍ਹਾਂ ਹੀ ਗਰੀਬ ਹਨ। ਇਨ੍ਹਾਂ ਦੀ ਆਬਾਦੀ 24-25 ਫੀਸਦੀ ਦੇ ਬਰਾਬਰ ਹੋ ਜਾਂਦੀ ਹੈ।

ਇਹ ਵੀ ਪੜ੍ਹੋ: ਬਰਨਾਲਾ: ਮੋਟਰਸਾਇਕਲ 'ਤੇ ਸਵਾਰ 4 ਵਿਅਕਤੀਆਂ ਨਾਲ ਵਾਪਰਿਆ ਹਾਦਸਾ, ਤਿੰਨ ਦੀ ਮੌਕੇ ’ਤੇ ਹੀ ਮੌਤ

ਉਨ੍ਹਾਂ ਸੋਨੀਆ ਗਾਂਧੀ ਤੋਂ ਇਹ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਪਿਛਲੇ 10 ਸਾਲਾਂ ਵਿੱਚ ਦਲਿਤਾਂ ਦੇ ਬੱਚੇ ਕਾਲਜਾਂ ਵਿੱਚ ਉਚ ਸਿੱਖਿਆ ਪ੍ਰਾਪਤ ਇਸ ਲਈ ਨਹੀਂ ਕਰ ਸਕੇ ਕਿਉਂਕਿ ਉਨ੍ਹਾਂ ਲਈ ਆਈ ਸਕਾਲਰਸ਼ਿਪ ਵਿੱਚ ਘੋਟਾਲੇ ਹੋ ਚੁੱਕੇ ਹਨ। ਮੌਜੂਦਾ ਕਾਂਗਰਸ ਸਰਕਾਰ ਨੇ ਇਸ ਘੋਟਾਲੇ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ। 15 ਲੱਖ ਦੇ ਕਰੀਬ ਬੱਚੇ ਸਿੱਖਿਆ ਇਸ ਲਈ ਪ੍ਰਾਪਤ ਨਹੀਂ ਕਰ ਸਕੇ, ਕਿਉਂਕਿ ਉਨ੍ਹਾਂ ਨੂੰ ਸ਼ਕਾਲਰਸ਼ਿਪ ਨਹੀਂ ਮਿਲ ਸਕਿਆ।

ਇਹ ਵੀ ਪੜ੍ਹੋ: ਕੈਪਟਨ ਸਾਬ੍ਹ! ਕਾਂਗਰਸ ਦੇ ਮੰਤਰੀ ਹੀ ਉਡਾ ਰਹੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ (ਵੀਡੀਓ) 


author

Shyna

Content Editor

Related News