ਪੰਜਾਬ ’ਚ ਵਿਧਾਨ ਸਭਾ ਚੋਣਾਂ ਸਿਰ ’ਤੇ, ਕਾਂਗਰਸੀ ਇਕ ਦੂਜੇ ਨੂੰ ਦੇ ਰੱਖੇ ਨੇ ਖੁਲ੍ਹੇਆਮ ਧਮਕੀਆਂ

Thursday, May 20, 2021 - 11:17 AM (IST)

ਪੰਜਾਬ ’ਚ ਵਿਧਾਨ ਸਭਾ ਚੋਣਾਂ ਸਿਰ ’ਤੇ, ਕਾਂਗਰਸੀ ਇਕ ਦੂਜੇ ਨੂੰ ਦੇ ਰੱਖੇ ਨੇ ਖੁਲ੍ਹੇਆਮ ਧਮਕੀਆਂ

ਅੰਮ੍ਰਿਤਸਰ (ਕਮਲ) - ਪੰਜਾਬ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਅਗਲੇ ਤਿੰਨ ਚਾਰ ਮਹੀਨਿਆਂ ’ਚ ਵੱਜਣ ਵਾਲਾ ਹੈ। ਕਾਂਗਰਸ ਦੀ ਅਜੇ ਤਕ ਪੰਜਾਬ ’ਚ ਚੋਣ ਲੜਨ ਦੀ ਕੋਈ ਤਿਆਰੀ ਨਹੀਂ, ਕਿਉਂਕਿ ਪੰਜਾਬ ਦੇ ਹਰ ਜ਼ਿਲ੍ਹੇ ਦੀਆਂ ਕਾਂਗਰਸ ਕਮੇਟੀਆਂ ਭੰਗ ਪਈਆਂ ਹਨ ਪਰ ਕਾਂਗਰਸ ਦੀ ਆਪਸੀ ਲੜਾਈ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ। ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਝਗੜਾ ਇਸ ਸਮੇਂ ਇੰਨਾ ਵੱਧ ਗਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਖੇਮੇ ਦੇ ਲੋਕਾਂ ’ਤੇ ਵਿਜੀਲੈਂਸ ਦੇ ਛਾਪੇ ਅਤੇ ਕਾਂਗਰਸ ਵਿਧਾਇਕ ਪਰਗਟ ਸਿੰਘ ਨੂੰ ਕੈਪਟਨ ਖੇਮਾ ਖੁਲ੍ਹੇਆਮ ਧਮਕੀ ਦੇ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਭਰਾਵਾਂ 'ਚ ਹੋਏ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ

ਇਸੇ ਤਰ੍ਹਾਂ ਕਾਂਗਰਸ ਦੀ ਲੜਾਈ ਹੁਣ ਘਰੋਂ ਬਾਹਰ ਨਿਕਲ ਕੇ ਸਿੱਧੇ ਤੌਰ ’ਤੇ ਸਾਹਮਣੇ ਆ ਗਈ ਹੈ। ਇਸ ਲੜਾਈ ’ਚ ਕੈਪਟਨ ਵਿਰੋਧੀ ਰਾਜਸਭਾ ਐੱਮ.ਪੀ. ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਵੀ ਸ਼ਰੇਆਮ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਿਆਨਬਾਜ਼ੀ ਕਰ ਰਹੇ ਹਨ। ਇਸ ਝਗੜੇ ਕਾਰਨ ਕਾਂਗਰਸ ਕਦੀ ਵੀ ਦੋਫਾੜ ਹੋ ਸਕਦੀ ਹੈ। ਦੂਸਰੇ ਪਾਸੇ ਕੈਪਟਨ ’ਤੇ ਲੋਕ ਇਸ ਵਾਰ ਭਰੋਸਾ ਨਹੀਂ ਕਰ ਪਾ ਰਹੇ। ਕਾਂਗਰਸ ਦੀ ਲੜਾਈ ਜਿੱਤਣ ਲਈ ਨਾ ਕੋਈ ਜ਼ਿਲ੍ਹੇ ਦਾ ਪ੍ਰਧਾਨ ਇਸ ਸਮੇਂ ਕਿਸੇ ਦਫ਼ਤਰ ’ਚ ਬੈਠਾ ਹੈ ਫਿਰ ਕਿਦਾਂ ਚਾਰ ਪਾਰਟੀਆਂ ਦੇ ਨਾਲ ਮੁਕਾਬਲਾ ਕਰ ਸਕੇਗੀ।

ਪੜ੍ਹੋ ਇਹ ਵੀ ਖਬਰ - ਨਾਜਾਇਜ਼ ਸਬੰਧਾਂ ਤੋਂ ਖਫ਼ਾ ਪਤੀ ਨੇ ਪਤਨੀ ਤੇ ਉਸਦੇ ਪ੍ਰੇਮੀ ਨੂੰ ਦਿੱਤੀ ਰੂਹ ਕੰਬਾਊ ਮੌਤ,  ਜੰਗਲ ’ਚ ਸੁੱਟੀਆਂ ਲਾਸ਼ਾਂ

ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ, ਭਾਜਪਾ, ਆਮ ਆਦਮੀ ਪਾਰਟੀ, ਬਸਪਾ ਤੋਂ ਇਲਾਵਾ ਹੋਰ ਵੀ ਪਾਰਟੀਆਂ ਨਾਲ ਮੁਕਾਬਲਾ ਹੈ। ਕੁਝ ਕਾਂਗਰਸੀ ਆਗੂਆਂ ਨੇ ਆਪਣਾ ਨਾਂ ਨਾ ਛਾਪਣ ਦੀ ਤਰਜ਼ ’ਤੇ ਦੱਸਿਆ ਕਿ ਜਿਸ ਤਰ੍ਹਾਂ ਕਾਂਗਰਸ ’ਚ ਲੜਾਈ ਦਾ ਮਾਹੌਲ ਹੈ, ਕਾਂਗਰਸ ਪੰਜਾਬ ’ਚ ਚੋਣ ਨਹੀਂ ਜਿੱਤ ਸਕਦੀ। ਕੁਝ ਲੋਕਾਂ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਇਸ ਵਾਰ ਕਾਂਗਰਸ ਨੂੰ ਪੰਜਾਬ ’ਚ ਮੁੱਖ ਮੰਤਰੀ ਦਾ ਨਾਂ ਵੀ ਬਦਲਣਾ ਚਾਹੀਦਾ ਹੈ। ਪੁਰਾਣੇ ਸਮੇਂ ’ਚ ਕਾਂਗਰਸੀ ਵਰਕਰ ਦਾ ਪਾਰਟੀ ’ਚ ਸਨਮਾਨ ਹੁੰਦਾ ਸੀ, ਜੋ ਅੱਜ ਨਹੀਂ ਹੈ। ਕੁਲ ਮਿਲਾ ਕੇ ਇਸ ਵਾਰ ਕਾਂਗਰਸ ਦੀ ਜਿੱਤ ਰੱਬ ਆਸਰੇ ਹੀ ਸਮਝੀ ਜਾ ਰਹੀ ਹੈ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਪੈਰ ਪਸਾਰਣ ਲੱਗਾ 'ਬਲੈਕ ਫੰਗਸ', ਤਿੰਨ ਮਰੀਜ਼ਾਂ ਦੀ ਗਈ 'ਨਜ਼ਰ', ਦਹਿਸ਼ਤ 'ਚ ਲੋਕ 


author

rajwinder kaur

Content Editor

Related News