ਪਠਾਨਕੋਟ ਸੀਟ ’ਤੇ ਇਸ ਵਾਰ ਕਿਸ ਪਾਰਟੀ ਦਾ ਹੋਵੇਗਾ ਰਾਜ, ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ

Wednesday, Feb 16, 2022 - 05:57 PM (IST)

ਪਠਾਨਕੋਟ (ਵੈੱਬ ਡੈਸਕ) : 2008 ਵਿੱਚ ਵਿਧਾਨ ਸਭਾ ਹਲਕਿਆਂ ਦੀ ਨਵੀਂ ਹੱਦਬੰਦੀ ਕੀਤੀ ਗਈ, ਜਿਸ ਵਿੱਚ ਧਾਰਕਲਾਂ ਖੇਤਰ ਇਸ ਖੇਤਰ ਨਾਲੋਂ ਤੋੜ ਦਿੱਤਾ ਗਿਆ ਅਤੇ ਕੰਢੀ ਖੇਤਰ 'ਚ ਵਸੇ 35 ਪਿੰਡ ਇਸ ਨਾਲ ਜੋੜ ਦਿੱਤੇ ਗਏ। ਪਠਾਨਕੋਟ ਵਿਧਾਨ ਸਭਾ ਸੀਟ ’ਤੇ ਲੰਮੇ ਸਮੇਂ ਤੋਂ ਭਾਜਪਾ ਦਾ ਰਾਜ ਰਿਹਾ ਪਰ 2017 ਵਿੱਚ ਇਹ ਉਸ ਦੇ ਹੱਥੋਂ ਖਿਸਕ ਗਿਆ।

2017
2017 'ਚ ਕਾਂਗਰਸ ਦੇ ਅਮਿਤ ਵਿਜ ਨੇ ਭਾਜਪਾ ਦੇ ਉਮੀਦਵਾਰ ਅਸ਼ਵਨੀ ਸ਼ਰਮਾ (ਪੰਜਾਬ ਭਾਜਪਾ ਦੇ ਮੌਜੂਦਾ ਪ੍ਰਧਾਨ)  ਨੂੰ 11,170 ਵੋਟਾਂ ਨਾਲ ਹਰਾ ਕੇ ਸੀਟ ਜਿੱਤੀ ਸੀ। ਅਮਿਤ ਵਿੱਜ ਨੂੰ 56,383 ਤੇ ਅਸ਼ਵਨੀ ਸ਼ਰਮਾ ਨੂੰ 45,213 ਵੋਟਾਂ ਮਿਲੀਆਂ ਸਨ। 'ਆਪ' ਦੇ ਉਮੀਦਵਾਰ ਰਾਜ ਕੁਮਾਰ ਨੂੰ ਸਿਰਫ਼ 6036 ਵੋਟਾਂ ਪਈਆਂ।

2012
2012 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਇਸ ਸੀਟ 'ਤੇ ਭਾਜਪਾ ਨੇ ਕਬਜ਼ਾ ਕੀਤਾ ਸੀ। ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਕਾਂਗਰਸ ਦੇ ਰਮਨ ਭੱਲਾ ਨੂੰ 17,856 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਅਸ਼ਵਨੀ ਸ਼ਰਮਾ ਨੂੰ 42,218, ਜਦਕਿ ਰਮਨ ਭੱਲਾ ਨੂੰ 24,362 ਵੋਟਾਂ ਪਈਆਂ ਸਨ।

2007
2007 ਵਿੱਚ ਭਾਜਪਾ ਦੇ ਮਾਸਟਰ ਮੋਹਨ ਲਾਲ ਨੇ ਕਾਂਗਰਸ ਦੇ ਅਸ਼ੋਕ ਸ਼ਰਮਾ ਨੂੰ 8,535 ਵੋਟਾਂ ਨਾਲ ਹਰਾਇਆ ਸੀ। ਭਾਜਪਾ ਨੂੰ 43,717, ਜਦਕਿ ਕਾਂਗਰਸ ਨੂੰ 35,182 ਵੋਟਾਂ ਮਿਲੀਆਂ ਸਨ।

2002
2002 'ਚ ਕਾਂਗਰਸ ਦੇ ਅਸ਼ੋਕ ਸ਼ਰਮਾ ਨੂੰ 45,073, ਜਦਕਿ ਭਾਜਪਾ ਦੇ ਮਾਸਟਰ ਮੋਹਨ ਲਾਲ ਨੂੰ 27,709 ਵੋਟਾਂ ਪਈਆਂ। ਕਾਂਗਰਸ ਨੇ 17,364 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।

1997
1997 'ਚ ਭਾਜਪਾ ਦੇ ਮਾਸਟਰ ਮੋਹਨ ਲਾਲ ਨੇ ਕਾਂਗਰਸ ਦੇ ਕ੍ਰਿਸ਼ਨ ਚੰਦ ਨੂੰ 21,252 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਮਾਸਟਰ ਮੋਹਨ ਲਾਲ ਨੂੰ 35,384 ਤੇ ਕ੍ਰਿਸ਼ਨ ਚੰਦ ਨੂੰ 14,132 ਵੋਟਾਂ ਮਿਲੀਆਂ ਸਨ।

ਇਸ ਤਰ੍ਹਾਂ ਇਸ ਹਲਕੇ ’ਚ 3 ਵਾਰ ਭਾਜਪਾ ਅਤੇ 2 ਵਾਰ ਕਾਂਗਰਸ ਦਾ ਕਬਜ਼ਾ ਰਿਹਾ ਹੈ। 

PunjabKesari

2022 ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਅਮਿਤ ਵਿਜ, ‘ਆਪ ’ਵੱਲੋਂ ਵਿਭੂਤੀ ਸ਼ਰਮਾ, ਅਕਾਲੀ-ਬਸਪਾ ਵੱਲੋਂ ਜੋਤੀ ਭੀਮ (ਬਸਪਾ), ਭਾਜਪਾ ਵੱਲੋਂ ਅਸ਼ਵਨੀ  ਸ਼ਰਮਾ ਅਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਸੂਬਾ ਸਿੰਘ ਸਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। 

ਇਸ ਵਿਧਾਨ ਸਭਾ ਹਲਕੇ 'ਚ ਕੁੱਲ ਵੋਟਰ 152519 ਹਨ, ਜਿਨ੍ਹਾਂ 'ਚ ਪੁਰਸ਼ 73081 ਅਤੇ 79433 ਮਹਿਲਾ ਵੋਟਰ ਹਨ। 5 ਥਰਡ ਜੈਂਡਰ ਹਨ। 

 

 


rajwinder kaur

Content Editor

Related News