ਪੰਜਾਬ ਦੀਆਂ ਸਮੂਹ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾ ਵੱਲੋਂ ਸੰਘਰਸ਼ ਦਾ ਐਲਾਨ

Saturday, Sep 25, 2021 - 08:03 PM (IST)

ਪੰਜਾਬ ਦੀਆਂ ਸਮੂਹ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾ ਵੱਲੋਂ ਸੰਘਰਸ਼ ਦਾ ਐਲਾਨ

ਸੰਦੌੜ(ਰਿਖੀ)- ਆਸ਼ਾ ਵਰਕਰਾਂ ਨੇ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾਈ ਆਗੂ ਹਰਦੀਪ ਕੌਰ ਭੁਰਥਲਾ ਨੇ ਦੱਸਿਆ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਹੇਠ ਪੰਜਾਬ ਭਰ ਦੇ ਜ਼ਿਲ੍ਹਿਆਂ ਦੇ ਹਸਪਤਾਲਾਂ ਅਤੇ ਬਲਾਕਾਂ ’ਚ 1 ਤੋਂ 10 ਅਕਤੂਬਰ ਲਾਮਬੰਦੀ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਭੁੱਖ ਹੜਤਾਲ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਕੀ ਫਿਰ ਬਦਲੇ ਜਾਣਗੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਜਨਰਲ ਸੈਕਟਰੀ ?
ਸੂਬਾ ਪ੍ਰਧਾਨ ਬੀਬੀ ਪਜੌਲਾ ਨੇ ਕਿਹਾ ਕਿ ਸਰਕਾਰ ਨੇ ਜੇਕਰ ਸਾਡੀਆਂ ਪਹਿਲਾ ਮੰਨੀਆਂ ਹੋਈਆਂ ਮੰਗਾਂ ਜਿਨ੍ਹਾਂ ’ਚ ਰੈਗੂਲਰ ਭੱਤਾ 2500 ਦਾ ਨੋਟੀਫਿਕੇਸ਼ਨ ਕਰਾਉਣਾ, ਪ੍ਰਸੂੱਤਾ ਛੁੱਟੀ ਦਾ ਨੋਟੀਫਿਕੇਸ਼ਨ ਕਰਾਉਣਾ, ਮਿੰਨੀਮਮ ਵੇਜ਼ 15000 ਅਤੇ ਹਰਿਆਣਾ ਪੈਟਰਨ ਰਾਹੀਂ ਆਸ਼ਾ ਵਰਕਰਾਂ ਨੂੰ 4000 ਮਾਸਿਕ ਮਾਣ ਭੱਤਾ, ਇੰਨਸੈਟੀਵ ਅਤੇ ਫੈਸਿਲੀਟੇਟਰਾ ਨੂੰ 4000 ਮਾਸਿਕ ਮਾਣ ਭੱਤਾ ਤੇ 500 ਟੂਰ ਮਨੀ ਆਦਿ ਮੰਗਾਂ ਨਾ ਮੰਨੀਆਂ ਤਾਂ ਨਵੇਂ ਮੁੱਖ ਮੰਤਰੀ ਦੀ ਕੋਠੀ ਵਿਖੇ ਪੰਜਾਬ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਆਸ਼ਾ ਵਰਕਰਾਂ ਦੀਆਂ ਮੰਗਾਂ ਪੂਰੀਆਂ ਕਰੇ ਨਹੀਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ


author

Bharat Thapa

Content Editor

Related News