ਪੰਜਾਬ ਤੇ ਹਰਿਆਣਾ ਹਾਈਕੋਰਟ ''ਚ ਸੋਮਵਾਰ ਤੋਂ ਸ਼ੁਰੂ ਹੋਣਗੀਆਂ ਫਿਜ਼ੀਕਲ ਅਦਾਲਤਾਂ
Saturday, Feb 12, 2022 - 09:41 AM (IST)
ਚੰਡੀਗੜ੍ਹ (ਹਾਂਡਾ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਕਰੀਬ ਢਾਈ ਸਾਲ ਬਾਅਦ ਸੋਮਵਾਰ 14 ਫਰਵਰੀ ਤੋਂ 50 ਫ਼ੀਸਦੀ ਫਿਜ਼ੀਕਲ ਅਦਾਲਤਾਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਇਸ ਸਬੰਧੀ ਹਾਈਕੋਰਟ ਦੇ ਰਜਿਸਟਰਾਰ ਦਫ਼ਤਰ ਨੇ ਹੁਕਮ ਜਾਰੀ ਕਰ ਦਿੱਤੇ ਹਨ, ਜਿਸ ਵਿਚ ਦੱਸਿਆ ਗਿਆ ਹੈ ਕਿ ਕੋਰੋਨਾ ਦੇ ਕਹਿਰ ਅਤੇ ਵਕੀਲਾਂ ਦੀ ਮੰਗ ਨੂੰ ਵੇਖਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ 14 ਫਰਵਰੀ ਤੋਂ 50 ਫ਼ੀਸਦੀ ਫਿਜ਼ੀਕਲ ਅਦਾਲਤਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਚੋਣ ਮੈਦਾਨ 'ਚ ਸਰਗਰਮ ਹੋਏ 'ਸੁਨੀਲ ਜਾਖੜ', ਚੋਣ ਮੁਹਿੰਮ ਦੀ ਕਮਾਨ ਸੰਭਾਲੀ
ਅਦਾਲਤਾਂ ਵਿਚ ਵਕੀਲ ਵੀ ਫਿਜ਼ੀਕਲੀ ਪੇਸ਼ ਹੋ ਕੇ ਪੈਰਵੀ ਕਰ ਸਕਣਗੇ। ਜੇਕਰ ਵਕੀਲ ਚਾਹੁਣ ਤਾਂ ਵਰਚੁਅਲੀ ਵੀ ਪੇਸ਼ ਹੋ ਸਕਦੇ ਹਨ, ਇਹ ਉਨ੍ਹਾਂ ’ਤੇ ਨਿਰਭਰ ਕਰੇਗਾ। ਪਹਿਲੇ ਪੜਾਅ ਵਿਚ ਓਡ-ਈਵਨ ਨੰਬਰ ਦੇ ਹਿਸਾਬ ਨਾਲ ਅਦਾਲਤਾਂ ਲੱਗਣਗੀਆਂ। ਫਰਸਟ ਡਿਵੀਜ਼ਨ ਬੈਂਚ ਜੋ ਕਿ ਚੀਫ਼ ਜਸਟਿਸ ’ਤੇ ਆਧਾਰਿਤ ਹੈ, ਹਫ਼ਤੇ ਵਿਚ 3 ਦਿਨ ਸੋਮਵਾਰ, ਬੁੱਧਵਾਰ ਅਤੇ ਵੀਰਵਾਰ ਫਿਜ਼ੀਕਲ ਹਿਅਰਿੰਗ ਕਰੇਗਾ। 3 ਡਿਵੀਜ਼ਨ ਬੈਂਚ ਅਤੇ 12 ਸਿੰਗਲ ਬੈਂਚ ਹਰ ਰੋਜ਼ ਫਿਜ਼ੀਕਲ ਕੰਮ ਕਰਨਗੇ।
ਇਹ ਵੀ ਪੜ੍ਹੋ : ਭਗਵੰਤ ਮਾਨ ਦੇ ਹੱਕ 'ਚ ਸੁਨੀਤਾ ਕੇਜਰੀਵਾਲ ਅਤੇ ਹਰਸ਼ਿਤਾ ਦਾ ਚੋਣ ਪ੍ਰਚਾਰ, ਕੀਤਾ ਵੱਡਾ ਦਾਅਵਾ (ਤਸਵੀਰਾਂ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ