ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਮਿਲਣਗੇ 5 ਨਵੇਂ ''ਜੱਜ''

Friday, Jul 26, 2019 - 09:42 AM (IST)

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਮਿਲਣਗੇ 5 ਨਵੇਂ ''ਜੱਜ''

ਚੰਡੀਗੜ੍ਹ : ਸੁਪਰੀਮ ਕੋਰਟ ਕੋਲਿਜੀਅਮ ਨੇ 5 ਵਕੀਲਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਹੈ, ਜਿਨ੍ਹਾਂ 'ਚ ਜਸਗੁਰਪ੍ਰੀਤ ਸਿੰਘ ਪੁਰੀ, ਸੁਵੀਰ ਸਹਿਗਲ, ਗਿਰੀਸ਼ ਅਗਨੀਹੋਤਰੀ, ਅਲਕਾ ਸਰੀਨ ਅਤੇ ਕਮਲ ਸਹਿਗਲ ਦਾ ਨਾਂ ਸ਼ਾਮਲ ਹੈ। ਇਸ ਤੋਂ ਇਲਾਵਾ ਸੀਨੀਅਰ ਐਡਵੋਕੇਟ ਪੁਨੀਤ ਬਾਲੀ ਅਤੇ ਵਿਕਾਸ ਬਹਿਲ ਨੂੰ ਤਰੱਕੀ ਦੇਣ ਦਾ ਮਾਮਲਾ ਅੱਗੇ ਪਾ ਦਿੱਤਾ ਗਿਆ ਹੈ, ਜਦੋਂ ਕਿ ਆਈ. ਪੀ. ਐੱਸ. ਦੋਆਬੀਆ ਦੇ ਨਾਂ ਨੂੰ ਵਾਪਸ ਭੇਜ ਦਿੱਤਾ ਹੈ।

ਇਨ੍ਹਾਂ 5 ਜੱਜਾਂ ਦੀ ਨਿਯੁਕਤੀ ਤੋਂ ਬਾਅਦ ਹਾਈਕੋਰਟ 'ਚ ਜੱਜਾਂ ਦੀ ਗਿਣਤੀ 55 ਹੋ ਜਾਵੇਗੀ। ਹਾਈਕਰੋਟ 'ਚ ਜੱਜਾਂ ਦੇ 85 ਅਹੁਦੇ ਹਨ। ਇਨ੍ਹਾਂ ਨਿਯੁਕਤੀਆਂ ਤੋਂ ਬਾਅਦ ਵੀ ਹਾਈਕੋਰਟ 'ਚ ਜੱਜਾਂ ਦੇ 30 ਅਹੁਦੇ ਖਾਲੀ ਰਹਿਣਗੇ।


author

Babita

Content Editor

Related News