''ਕਰਫਿਊ'' ਨੇ ਬਦਲੀ ਪੰਜਾਬ ਦੀ ਆਬੋ-ਹਵਾ, ਕੁਦਰਤ ਨੇ ਲਿਆ ਸੁੱਖ ਦਾ ਸਾਹ

03/28/2020 10:03:20 AM

ਲੁਧਿਆਣਾ : ਇਕ ਪਾਸੇ ਕੋਰੋਨਾ ਵਾਇਰਸ ਨੇ ਮਨੁੱਖਾਂ ਨੂੰ ਘਰਾਂ 'ਚ ਡੱਕਿਆ ਹੈ ਤਾਂ ਦੂਜੇ ਪਾਸੇ ਕੁਦਰਤ ਸੁੱਖ ਦਾ ਸਾਹ ਲੈ ਰਹੀ ਹੈ। ਸੜਕਾਂ 'ਤੇ ਕੋਈ ਆਵਾਜਾਈ ਨਾ ਹੋਣ ਅਤੇ ਫੈਕਟਰੀਆਂ 'ਚੋਂ ਧੂੰਆਂ ਨਾ ਨਿਕਲਣ ਕਾਰਨ ਵਾਤਾਵਰਣ ਸਾਫ ਹੋ ਰਿਹਾ ਹੈ। ਨਾਲ ਹੀ ਵਾਤਾਵਰਣ ਦੀ ਓਜ਼ੋਨ ਲੇਅਰ 'ਚ ਸੁਧਾਰ ਹੋ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਾਤਾਵਰਣ 'ਚ ਵੀ ਕਾਫੀ ਸੁਧਾਰ ਹੋ ਰਿਹਾ ਹੈ। ਪੰਜਾਬ ਦੀ ਆਬੋ-ਹਵਾ ਸ਼ੁੱਧ ਹੋ ਰਹੀ ਹੈ ਅਤੇ ਸ਼ਹਿਰਾਂ ਦੀ ਹਵਾ 'ਚ ਖਾਸ ਤੌਰ 'ਤੇ ਸੁਧਾਰ ਦਰਜ ਕੀਤਾ ਗਿਆ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰ ਹੁਣ ਗ੍ਰੀਨ ਜ਼ੋਨ 'ਚ ਆ ਚੁੱਕੇ ਹਨ। ਸ਼ਾਇਦ ਬੀਤੇ ਇੰਨੇਂ ਸਾਲਾਂ 'ਚ ਇਹ ਪਹਿਲੀ ਵਾਰ ਹੋਇਆ ਹੈ। 

ਇਹ ਵੀ ਪੜ੍ਹੋ : ਬੂੰਦਾਬਾਂਦੀ ਅਤੇ ਮੀਂਹ ਨਾਲ ਮੌਸਮ ਠੰਡ਼ਾ

PunjabKesari

ਇੰਡਸਟ੍ਰੀਅਲ ਸ਼ਹਿਰ ਲੁਧਿਆਣਾ ਜੋ ਭਾਰਤ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ ਸ਼ੁਮਾਰ ਸੀ, ਉਹ ਦੇਸ਼ ਦਾ ਸਭ ਤੋਂ ਸਾਫ ਹਵਾ ਵਾਲਾ ਸ਼ਹਿਰ ਬਣ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ 23 ਮਾਰਚ ਦੇ ਡਾਟਾ ਮੁਤਾਬਕ ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ 35 ਸੀ। 24 ਮਾਰਚ ਨੂੰ ਇਹ 39 ਸੀ, ਜਦੋਂ ਕਿ 26 ਮਾਰਚ ਨੂੰ ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ 34 ਰਿਹਾ।  ਇਸੇ ਤਰ੍ਹਾਂ ਜਲੰਧਰ, ਖੰਨਾ ਤੇ ਰੋਪੜ ਸ਼ਹਿਰਾਂ 'ਚ ਏਅਰ ਕੁਆਲਿਟੀ ਇੰਡੈਕਸ ਦਾ ਆਂਕੜਾ ਸਭ ਤੋਂ ਹੇਠਲੀ ਦਰ 38 'ਤੇ ਰਿਹਾ ਹੈ, ਜਿਹੜਾ ਕਿ ਹਵਾ ਪ੍ਰਦੂਸ਼ਣ ਦੇ ਕੌਮੀ ਮਾਪਦੰਡ ਦੇ ਚੰਗੇ ਦਰਜੇ ਦੇ ਗਿਣੇ ਜਾਂਦੇ 0 ਤੋਂ 50 ਆਂਕੜੇ ਤੋਂ ਵੀ 12 ਆਂਕੜਾ ਹੇਠਾਂ ਮਾਪਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਲਾਕਡਾਊਨ ਤੱਕ ਸਾਰੇ 'ਟੋਲ ਪਲਾਜ਼ੇ' ਬੰਦ ਰੱਖਣ ਦਾ ਫੈਸਲਾ

PunjabKesari

ਪ੍ਰਦੂਸ਼ਣ ਕਾਰਨ ਅਕਸਰ ਹਵਾ ਦਾ ਸੂਚਕ ਅੰਕ 100 ਤੋਂ ਉੱਪਰ ਹੀ ਰਹਿੰਦਾ ਹੈ। ਪ੍ਰਾਪਤ ਹੋਏ ਵੇਰਵਿਆਂ ਮੁਤਾਬਕ 0 ਤੋਂ 50 ਆਂਕੜੇ ਨੂੰ ਚੰਗੇ ਦਰਜੇ ਨੂੰ ਵਾਤਾਵਰਣ ਪੱਖੋਂ ਚੰਗਾ, ਜਦੋਂ ਕਿ 51 ਤੋਂ 100 ਦੇ ਆਂਕੜੇ ਨੂੰ ਸੰਤੁਸ਼ਟੀਜਨਕ, 101 ਤੋਂ 200 ਦੇ ਆਂਕੜੇ ਨੂੰ ਦਰਮਿਆਨਾ ਤੇ 201 ਤੋਂ 301 ਦੇ ਆਂਕੜੇ ਨੂੰ ਮਾੜਾ, 301 ਤੋਂ 400 ਤੱਕ ਨੂੰ ਬਹੁਤ ਮਾੜਾ ਅਤੇ 401 ਤੋਂ 500 ਤੱਕ ਦੇ ਸਿਖਰਲੇ ਆਂਕੜੇ ਨੂੰ ਗੰਭੀਰ ਆਂਕੜੇ ਵਜੋਂ ਦਰਜਾਬੰਦੀ 'ਚ ਰੱਖਿਆ ਜਾਂਦਾ ਹੈ। ਅਜਿਹੇ ਲਿਹਾਜ਼ ਨਾਲ ਜਲੰਧਰ, ਖੰਨਾ ਤੇ ਰੋਪੜ 'ਚ ਇਹ ਆਂਕੜਾ ਚੰਗੇ ਤੋਂ ਚੰਗਾ ਹੋ ਨਿੱਬੜਿਆ ਹੈ। ਭਾਵੇਂ ਕੋਰੋਨਾ ਵਾਇਰਸ ਕਾਰਨ ਲੋਕਾਂ 'ਚ ਵੱਡਾ ਖੌਫ ਹੈ, ਫਿਰ ਵੀ ਚੰਗੇ ਵਾਤਾਵਰਣ ਉਸਰਨ ਨੂੰ ਇਕ ਚੰਗੀ ਖਬਰ ਵਜੋਂ ਵੀ ਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੀ ਪੰਜਾਬ 'ਚ ਕੋਵਿਡ-19 ਕਾਰਨ ਮਰਨ ਵਾਲੇ ਧਾਰਮਿਕ ਪ੍ਰਚਾਰਕ ਨਾਲ ਹੋਏ ਕਈ ਲੋਕ ਸੰਕਰਮਿਤ
 

 


Babita

Content Editor

Related News