PAU 'ਚ 23-24 ਤਾਰੀਖ਼ ਨੂੰ ਲੱਗੇਗਾ ਕਿਸਾਨ ਮੇਲਾ, CM ਮਾਨ ਹੋਣਗੇ ਮੁੱਖ ਮਹਿਮਾਨ

Thursday, Sep 15, 2022 - 02:50 PM (IST)

PAU 'ਚ 23-24 ਤਾਰੀਖ਼ ਨੂੰ ਲੱਗੇਗਾ ਕਿਸਾਨ ਮੇਲਾ, CM ਮਾਨ ਹੋਣਗੇ ਮੁੱਖ ਮਹਿਮਾਨ

ਲੁਧਿਆਣਾ (ਸਲੂਜਾ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ’ਚ ਇਸ ਵਾਰ ਕਿਸਾਨ ਮੇਲਾ 23-24 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ। ਇਸ ਕਿਸਾਨ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਵੱਜੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਰਨਗੇ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ ਨੂੰ ਇੱਕੋ ਸਮੇਂ 3 ਖ਼ਤਰਨਾਕ ਬੀਮਾਰੀਆਂ ਨੇ ਘੇਰਿਆ, ਲਗਾਤਾਰ ਵੱਧਦਾ ਜਾ ਰਿਹਾ ਕਹਿਰ

ਜਾਣਕਾਰੀ ਮੁਤਾਬਕ ਯੂਨਿਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇੱਥੇ ਦੱਸ ਦੇਈਏ ਕਿ ਕੋਰੋਨਾ ਕਾਰਨ ਪਿਛਲੇ 2 ਸਾਲਾਂ ਦੌਰਾਨ ਕਿਸਾਨ ਮੇਲਾ ਆਨਲਾਈਨ ਹੀ ਹੁੰਦਾ ਰਿਹਾ ਹੈ ਪਰ ਇਸ ਵਾਰ ਇਹ ਕਿਸਾਨ ਮੇਲਾ ਲਾਇਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News