ਹਾਕਮ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ Punjab Agricultural University, ਅਹਿਮ ਅਸਾਮੀਆਂ ਖ਼ਾਲੀ

Tuesday, Aug 09, 2022 - 01:11 PM (IST)

ਹਾਕਮ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ Punjab Agricultural University, ਅਹਿਮ ਅਸਾਮੀਆਂ ਖ਼ਾਲੀ

ਲੁਧਿਆਣਾ (ਸਲੂਜਾ) : ਹਰੀ ਕ੍ਰਾਂਤੀ ਲਿਆ ਕੇ ਭਾਰਤ ਨੂੰ ਅਨਾਜ ਦੇ ਖੇਤਰ 'ਚ ਆਤਮ ਨਿਰਭਰ ਬਣਾਉਣ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ.) ਇਸ ਵੇਲੇ ਹਾਕਮ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੀ ਹੈ। ਇੱਕ ਸਾਲ ਤੋਂ ਵੱਧ ਸਮੇਂ ਤੋਂ ਪੀ. ਏ. ਯੂ. 'ਚ ਸਭ ਤੋਂ ਮਹੱਤਵਪੂਰਨ ਉਪ ਕੁਲਪਤੀ ਦਾ ਅਹੁਦਾ ਖ਼ਾਲੀ ਪਈ ਹੈ। ਇੱਥੇ ਦੱਸ ਦੇਈਏ ਕਿ ਪੀ. ਏ. ਯੂ. ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਵੱਲੋਂ ਨਿੱਜੀ ਮਜਬੂਰੀਆਂ ਕਾਰਨ ਵੀ. ਸੀ. ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਇਹ ਅਹੁਦਾ ਅੱਜ ਤੱਕ ਖ਼ਾਲੀ ਪਿਆ ਹੈ।

ਇਹ ਵੀ ਪੜ੍ਹੋ : ਆਨਰ ਕਿਲਿੰਗ : ਪ੍ਰੇਮੀ ਦੇ ਇਸ਼ਕ 'ਚ ਪਈ ਧੀ ਨੂੰ ਪਰਿਵਾਰ ਨੇ ਮਾਰ ਮੁਕਾਇਆ, ਦਾਦੇ ਦਾ ਕਾਲਜਾ ਫਟਿਆ ਤਾਂ ਦੱਸਿਆ ਸੱਚ
ਪਹਿਲਾਂ ਕੈਪਟਨ ਅਮਰਿੰਦਰ ਸਿੰਘ, ਫਿਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਪੰਜਾਬ ਖੇਤਬਾੜੀ ਯੂਨੀਵਰਸਿਟੀ ਦਾ ਨਵਾਂ ਵਾਈਸ ਚਾਂਸਲਰ ਲਾਉਣ ਦੀ ਗੱਲ ਕੀਤੀ। ਉਸ ਤੋਂ ਬਾਅਦ ‘ਆਪ’ ਦੀ ਭਗਵੰਤ ਮਾਨ ਦੀ ਸਰਕਾਰ ਨੇ ਉਪ ਕੁਲਪਤੀ ਨਿਯੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਵੀ. ਸੀ. ਬਣਨ ਦੇ ਚਾਹਵਾਨ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਸਨ ਪਰ ਕੁੱਝ ਨਹੀਂ ਹੋਇਆ। ਹੁਣ ਤੱਕ ਪੰਜਾਬ ਸਰਕਾਰ ਆਈ. ਏ. ਐੱਸ. ਅਧਿਕਾਰੀਆਂ ਨੂੰ ਵਾਧੂ ਚਾਰਜ ਦੇ ਕੇ ਪੀ. ਏ. ਯੂ. ਦਾ ਕੰਮ ਚਲਾ ਰਹੀ ਹੈ। ਵੀ. ਸੀ. ਤੋਂ ਇਲਾਵਾ ਰਜਿਸਟਰਾਰ ਦੀ ਅਸਾਮੀ ਪਿਛਲੇ 9 ਮਹੀਨਿਆਂ ਤੋਂ ਖ਼ਾਲੀ ਪਈ ਹੈ।

ਇਹ ਵੀ ਪੜ੍ਹੋ : NRI ਮੁੰਡੇ ਨਾਲ ਵਿਆਹ ਕਰਵਾ ਅਮਰੀਕਾ ਪੁੱਜੀ ਕੁੜੀ, ਅਸਲੀਅਤ ਸਾਹਮਣੇ ਆਈ ਤਾਂ ਸਹੁਰਿਆਂ ਦੇ ਉੱਡੇ ਹੋਸ਼

ਡੀਨ ਐਗਰੀਕਲਚਰ ਕਾਲਜ ਦੀ ਅਸਾਮੀ ਪਿਛਲੇ ਇੱਕ ਸਾਲ ਤੋਂ ਖ਼ਾਲੀ ਪਈ ਹੈ ਅਤੇ ਡਾਇਰੈਕਟਰ ਖੋਜ ਦੀ ਅਸਾਮੀ ਪਿਛਲੇ 9 ਮਹੀਨਿਆਂ ਤੋਂ ਖ਼ਾਲੀ ਪਈ ਹੈ। ਇਸੇ ਤਰ੍ਹਾਂ ਯੂਨੀਵਰਸਿਟੀ ਦੇ ਕਰੀਬ 15 ਵਿਭਾਗਾਂ ਦਾ ਕੰਮ ਵਾਧੂ ਚਾਰਜ ਦੇ ਕੇ ਚਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਵੇਲੇ ਪੀ. ਏ. ਯੂ. ਅੰਦੋਲਨ ਦਾ ਮੈਦਾਨ ਬਣਿਆ ਹੋਇਆ ਹੈ। ਪੀ. ਏ. ਯੂ. ਦੇ ਵਿਦਿਆਰਥੀ ਖੇਤੀਬਾੜੀ ਵਿਭਾਗ 'ਚ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਧਰਨੇ ’ਤੇ ਬੈਠੇ ਹਨ। ਕਾਂਗਰਸੀ ਵਿਧਾਇਕਾਂ ਸਮੇਤ ਪੀ. ਏ. ਯੂ. ਦੇ ਅਧਿਆਪਕ ਵੀ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਪੀ. ਏ. ਯੂ. ਦਾ ਨਵਾਂ ਉਪ ਕੁਲਪਤੀ ਨਿਯੁਕਤ ਕੀਤਾ ਜਾਵੇ ਅਤੇ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇ ਕਿਉਂਕਿ ਇਸ ਸਮੇਂ ਯੂਨੀਵਰਸਿਟੀ ਦਾ ਖੋਜ ਅਤੇ ਹੋਰ ਕੰਮ ਪ੍ਰਭਾਵਿਤ ਹੋਣ ਲੱਗਾ ਹੈ। ਇਹ ਸਮਾਂ ਹੀ ਦੱਸੇਗਾ ਕਿ ਦੁਨੀਆ ਦੀ ਮਸ਼ਹੂਰ ਖੋਜ ਸੰਸਥਾ ਨੂੰ ਕਦੋਂ ਨਵਾਂ ਵੀ. ਸੀ. ਮਿਲੇਗਾ।    

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News