ਗੈਂਗਸਟਰਾਂ ਦਾ ਗੜ੍ਹ ਬਣਿਆ ਪੰਜਾਬ, 4 ਸਾਲਾਂ 'ਚ 8 ਕਤਲ, ਅਰਮਾਨੀਆਂ ਅਤੇ ਕੈਨੇਡਾ ਨਾਲ ਜੁੜੇ ਤਾਰ

Monday, May 30, 2022 - 05:56 PM (IST)

ਗੈਂਗਸਟਰਾਂ ਦਾ ਗੜ੍ਹ ਬਣਿਆ ਪੰਜਾਬ, 4 ਸਾਲਾਂ 'ਚ 8 ਕਤਲ, ਅਰਮਾਨੀਆਂ ਅਤੇ ਕੈਨੇਡਾ ਨਾਲ ਜੁੜੇ ਤਾਰ

ਮਾਨਸਾ: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਕਈ ਗੈਂਗਸਟਰਾਂ ਵੱਲੋਂ ਲਈ ਗਈ ਹੈ। ਦੱਸ ਦਈਏ ਕਿ ਲਾਰੈਂਸ ਅਤੇ ਦਵਿੰਦਰ ਬੰਬੀਹਾ ਵਿਚਕਾਰ ਗੈਂਗਵਾਰ ਦੀ ਸ਼ੁਰੂਆਤ ਨੌਜਵਾਨ ਲਵੀ ਦਯੋਦਾ ਦੀ ਮੌਤ ਨਾਲ ਹੋਈ ਸੀ, ਜਿਸ ਦਾ 15 ਜੁਲਾਈ 2017 ਨੂੰ ਕੋਟਕਪੂਰਾ ਵਿਚ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਨੂੰ ਲਾਰੈਂਸ ਦੇ ਸ਼ੂਟਰ ਸੰਪਟ ਨਹਿਰਾ ਅਤੇ ਉਸ ਦੇ ਸਾਥੀਆਂ ਨੇ ਮਾਰਿਆ ਸੀ। ਇਸ ਤੋਂ ਬਾਅਦ ਲਾਰੈਂਸ ਦੇ ਸ਼ਾਰਪ ਸ਼ੂਟਰ ਅੰਕਿਤ ਭਾਦੂ ਨੂੰ ਓਕੂ ਟੀਮ ਨੇ ਜ਼ੀਰਕਪੁਰ ਵਿੱਚ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਲਾਰੈਂਸ ਨੂੰ ਸ਼ੱਕ ਸੀ ਕਿ ਅੰਕਿਤ ਦੀ ਮੁੱਖਖਬਰੀ  ਬੰਬੀਹਾ ਗੈਂਗ ਦੇ ਕਰੀਬੀ ਮਨਪ੍ਰੀਤ ਮੰਨਾ ਪੁਲਸ ਨੂੰ ਦਿੱਤੀ ਹੈ। ਇਸ ਤੋਂ ਬਾਅਦ ਲਾਰੈਂਸ ਨੇ ਕੈਨੇਡਾ ਵਿੱਚ ਬੈਠੇ ਆਪਣੇ ਸਾਥੀ ਗੋਲਡੀ ਨਾਲ ਮਿਲ ਕੇ 12 ਦਸੰਬਰ 2019 ਨੂੰ ਮਲੋਟ ਦੇ ਇਕ ਮਾਲ ਦੇ ਬਾਹਰ ਮੰਨਾ ਦੀ ਗੋਲ਼ੀ ਮਾਰ ਕੇ ਕਤਲ ਕਰ ਦਿੱਤੀ ਸੀ।

ਇਹ ਵੀ ਪੜ੍ਹੋ- ਫਿਰੌਤੀ ਦੀ ਲਪੇਟ ’ਚ ਪੰਜਾਬੀ ਗਾਇਕ, ਮੂਸੇਵਾਲਾ ਦੇ ਕਤਲ ਮਗਰੋਂ ਫਿਰ ਉੱਭਰਿਆ ਸੁਰੱਖਿਆ ਦਾ ਮਾਮਲਾ

ਮੰਨਾ ਦੇ ਕਤਲ ਦਾ ਬਦਲਾ ਲੈਣ ਲਈ 10 ਅਕਤੂਬਰ 2020 ਨੂੰ ਅਰਮਾਨੀਆਂ ਤੋਂ ਬੰਬੀਹਾ ਗੈਂਗ ਚਲਾਉਣ ਵਾਲੇ ਲੱਕੀ ਪਟਿਆਲ ਨੇ ਲਾਰੈਂਸ ਦੇ ਸਾਥੀ ਗੋਲਡੀ ਬਰਾੜ ਦੇ ਭਰਾ ਜੋ ਕਿ ਵਿਦਿਆਰਥੀ ਆਗੂ ਵੀ ਸੀ, ਦਾ ਚੰਡੀਗੜ੍ਹ ਵਿਖੇ ਆਪਣੇ ਸ਼ੂਟਰਾਂ ਕੋਲੋਂ ਕਤਲ ਕਰਵਾ ਦਿੱਤਾ ਸੀ। ਆਪਣੇ ਭਰਾ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਨੇ ਰਣਜੀਤ ਸਿੰਘ ਰਾਣਾ ਨੂੰ 22 ਅਕਤੂਬਰ 2020 ਨੂੰ ਮੁਕਤਸਰ ਹਾਈਵੇਅ 'ਤੇ ਪਿੰਡ ਔਲਖ ਨੇੜੇ ਬੰਬੀਹਾ ਗਰੁੱਪ ਦਾ ਸਾਥੀ ਹੋਣ ਦੇ ਸ਼ੱਕ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਲਾਰੈਂਸ ਅਤੇ ਗੋਲਡੀ ਗਰੁੱਪ ਵੱਲੋਂ ਕਾਂਗਰਸ ਪ੍ਰਧਾਨ ਗੁਰਲਾਲ ਦਾ ਕਤਲ ਕਰ ਦਿੱਤੀ ਗਿਆ ਸੀ। ਇਸ ਤੋਂ ਬਾਅਦ ਬੰਬੀਹਾ ਗਰੁੱਪ ਦੇ ਲੱਕੀ ਪਟਿਆਲ ਨੇ 2021 ਵਿੱਚ ਅਰਮਾਨੀਆਂ ਤੋਂ ਵਿੱਕੀ ਮਿੱਡੂਖੇੜਾ ਦੀ ਗੋਲੀ ਮਾਰ ਕੇ ਕਤਲ ਕਰ ਦਿੱਤੀ ਅਤੇ ਇਸੇ ਤਰ੍ਹਾਂ ਮਾਰਚ 2022 ਵਿਚ ਜਲੰਧਰ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਕਤਲ ਹੋਇਆ ਸੀ। ਹੁਣ ਲਾਰੈਂਸ ਅਤੇ ਗੋਲਡੀ ਬਰਾੜ ਨੇ ਜਨਮਦਿਨ ਤੋਂ 12 ਦਿਨ ਪਹਿਲਾਂ ਐਤਵਾਰ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦਿੱਤਾ।

ਸਾਡੇ ਭਰਾ ਅੰਕਿਤ ਦੇ ਐਨਕਾਉਂਟਰ ਵਿਚ ਵੀ ਇਸਦਾ ਹੱਥ ਸੀ- ਗੋਲਡੀ ਬਰਾੜ

ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਚੱਕਦਿਆਂ ਸੋਸ਼ਲ ਮੀਡੀਆਂ 'ਤੇ ਪੋਸਟ ਪਾ ਕੇ ਕਿਹਾ ਕਿ ਜੋ ਅੱਜ ਸਿੱਧੂ ਮੂਸੇਵਾਲਾ ਦਾ ਕੰਮ ਹੋਇਆ ਹੈ ਇਸ ਦੀ ਜ਼ਿੰਮੇਵਾਰੀ ਮੈਂ , ਗੋਲਡੀ ਬਰਾੜ, ਸਚਿਨ ਬਿਸ਼ਨੋਈ ਦਾਤਰਾਂਵਾਲੀ ਅਤੇ ਲਾਰੈਂਸ ਬਿਸ਼ਨੌਈ ਗਰੁੱਪ ਲੈਂਦੇ ਹਾਂ। ਉਸ ਨੇ ਕਿਹਾ ਕਿ ਸਾਡੇ ਭਰਾ ਵਿੱਕੀ ਮਿੱਡੂਖੇੜਾ ਅਤੇ ਗੁਰਲਾਲ ਬਰਾੜ ਦੇ ਕਤਲ ਵਿਚ ਇਸ ਦਾ ਨਾਮ ਸਾਹਮਣੇ ਆਉਂਣ ਦੇ ਬਾਵਜੂਦ ਸਰਕਾਰ  ਨੇ ਇਸ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਸੀ। ਸਾਡੇ ਭਰਾ ਅੰਕਿਤ ਦੇ ਐਨਕਾਊਂਟਰ 'ਚ ਵੀ ਇਸ ਦਾ ਹੱਥ ਸੀ। ਦਿੱਲੀ ਪੁਲਸ ਨੇ ਇਸ ਦਾ ਨਾਂ ਡਾਇਰੈਕਟ ਮੀਡੀਆਂ ਅੱਗੇ ਰੱਖ ਦਿੱਤਾ ਸੀ ਪਰ ਫਿਰ ਵੀ ਇਹ ਆਪਣੀ ਪਾਵਰ ਕਰਕੇ ਬਚਿਆ ਰਿਹਾ। ਇਸ 'ਤੇ ਕੋਈ ਕਾਰਵਾਈ ਨਹੀਂ ਹੋਈ। ਕੋਸ਼ਲ ਦੇ ਜਿਹੜੇ ਬੰਦੇ ਫੜੇ ਗਏ ਸੀ, ਸਭ ਨੇ ਇਸ ਦਾ ਨਾਮ ਲਿਆ ਸੀ। 

ਮੂਸੇਵਾਲਾ ਸਾਡਾ ਬੰਦਾ ਨਹੀਂ ਸੀ, ਫਿਰ ਵੀ ਬਦਲਾ ਲਵਾਂਗੇ : ਬੰਬੀਹਾ ਗਰੁੱਪ

ਗੋਲਡੀ ਬਰਾੜ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਦਵਿੰਦਰ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਅਪਲੋਡ ਕਰਕੇ ਬਦਲਾ ਲੈਣ ਦੀ ਗੱਲ ਕਹੀ ਹੈ। ਪੋਸਟ ਵਿੱਚ ਲਿਖਿਆ, ਰਾਮ-ਰਾਮ ਸਾਰੇ ਭਰਵਾਂ ਨੂੰ।ਉਸ ਨੇ ਕਿਹਾ ਕਿ ਅੱਜ ਜੋ ਮੂਸੇਵਾਲਾ ਦੀ ਮੌਤ ਹੋਈ ਹੈ ਇਹ ਕੰਮ ਲਾਰੈਂਸ ਅਤੇ ਗੋਲਡੀ ਬਰਾੜ ਨੇ ਇਹ ਮਾੜਾ ਕੰਮ ਕੀਤਾ ਹੈ। ਉਸ  ਨੇ ਕਿਹਾ ਕਿ ਹਰ ਵਾਰ ਬਿੰਨਾ ਕਸੂਰ ਬੰਦੇ ਨੂੰ ਮਰਦੇ ਆ ਫਿਰ ਆਪਣੇ ਬੰਦੇ ਵੀ ਮਰਵਾਉਂਦੇ ਆ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਕਤਲ ਪਿੱਛੇ ਮਨਕੀਰਤ ਔਲਖ ਦਾ ਪੂਰਾ ਹੱਥ ਹੈ। ਮੂਸੇਵਾਲਾ ਦਾ ਕਿਸ ਵੀ ਗੈਂਗਸਟਰ ਨਾਲ ਕੋਈ ਰਿਲੇਸ਼ਨ ਨਈ ਸੀ। ਉਹ ਆਪਣਾ ਸਾਧਾਰਨ ਜੀਵਨ ਬਤੀਤ ਕਰ ਰਿਹਾ ਸੀ ਅਤੇ ਤੁਸੀ ਉਸ ਨੂੰ ਸਾਡੇ ਗਰੁੱਪ ਨਾਲ ਜੋੜ ਰਹੇ ਹੋ ਤਾਂ ਅਸੀਂ ਉਸ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ। ਗੋਲਡੀ ਬਰਾੜ ਨੇ ਕਿਹਾ ਸਾਡੀ ਦਿਲ 'ਚ ਹਮੇਸ਼ਾਂ ਅਮਰ ਰਹੂ ਸਿੱਧੂ ਮੂਸੇਵਾਲਾ। 

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਚਸ਼ਮਦੀਦ ਨੇ ਬਿਆਨ ਕੀਤਾ ਰੌਂਗਟੇ ਖੜ੍ਹੇ ਕਰਨ ਵਾਲਾ ਮੰਜ਼ਰ

ਪਹਿਲਾ ਸ਼ੋਅ 6 ਸਾਲ ਪਹਿਲਾਂ ਕੀਤਾ ਸੀ

ਮੂਸੇਵਾਲਾ ਮਾਨਸਾ ਦੇ ਪਿੰਡ ਮੂਸੇ ਵਾਲਾ ਦਾ ਰਹਿਣ ਵਾਲਾ ਸੀ। ਉਸਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਤੋਂ ਪੜ੍ਹਾਈ ਕੀਤੀ ਅਤੇ 2016 ਵਿੱਚ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ। ਗ੍ਰੈਜੂਏਸ਼ਨ ਤੋਂ ਬਾਅਦ, ਮੂਸੇਵਾਲਾ ਕਨੇਡਾ ਚਲੇ ਗਏ ਅਤੇ ਆਪਣਾ ਪਹਿਲਾ ਗੀਤ "ਜੀ ਵੈਗਨ" ਰਿਲੀਜ਼ ਕੀਤਾ। ਅਗਸਤ 2018 ਵਿਚ, ਉਸਨੇ ਫਿਲਮ "ਡਾਕੂਆਂ ਦਾ ਮੁੰਡਾ" ਲਈ ਆਪਣਾ ਪਹਿਲਾ ਫਿਲਮ ਸਾਊਂਡਟ੍ਰੈਕ ਗੀਤ, "ਡਾਲਰ" ਲਾਂਚ ਕੀਤਾ ਸੀ।

5 ਮਹੀਨੇ ਪਹਿਲਾਂ ਨਵਜੋਤ ਸਿੱਧੂ ਨੇ ਮੂਸੇਵਾਲਾ ਨੂੰ ਕਰਵਾਇਆ ਸੀ ਕਾਂਗਰਸ 'ਚ ਸ਼ਾਮਲ 

ਸਿੱਧੂ ਮੂਸੇਵਾਲਾ 3 ਦਸੰਬਰ 2021 ਨੂੰ ਕਾਂਗਰਸ ਵਿੱਚ ਸ਼ਾਮਲ ਹੋਏ। ਇਸ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਨੂੰ ਮਾਨਸਾ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਪਰ ਉਹ ਚੋਣ ਹਾਰ ਗਿਆ। ਸਿੱਧੂ ਨੂੰ ਆਮ ਆਦਮੀ ਪਾਰਟੀ (ਆਪ) ਦੇ ਡਾਕਟਰ ਵਿਜੇ ਸਿੰਗਲਾ ਨੇ 63,323 ਵੋਟਾਂ ਨਾਲ ਹਰਾਇਆ ਸੀ। ਜਦੋਂ ਮੂਸੇਵਾਲਾ ਕਾਂਗਰਸ ਵਿਚ ਸ਼ਾਮਲ ਹੋਏ ਸੀ ਉਸੇ ਵੇਲੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ‘ਯੂਥ ਆਈਕਨ’ ਕਿਹਾ ਸੀ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਦੁੱਖ ਭਰੀ ਚਿੱਠੀ, ਆਖੀਆਂ ਵੱਡੀਆਂ ਗੱਲਾਂ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News