ਪੰਜਾਬ ''ਚ ਵੀਰਵਾਰ ਨੂੰ ਕੋਰੋਨਾ ਦੇ 930 ਨਵੇਂ ਮਾਮਲੇ ਆਏ ਸਾਹਮਣੇ, 29 ਦੀ ਮੌਤ
Thursday, Oct 08, 2020 - 08:52 PM (IST)
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਵੀਰਵਾਰ ਨੂੰ ਵੀ ਪੰਜਾਬ 'ਚ ਕੋਰੋਨਾ ਦੇ 930 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 29 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 121716 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 3741 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 27940 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 930 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 2053875 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਅੱਜ ਜਿਥੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ 'ਚ ਲੁਧਿਆਣਾ ਦੇ 89, ਜਲੰਧਰ 122, ਪਟਿਆਲਾ 47, ਐਸ. ਏ. ਐਸ. ਨਗਰ 155, ਅੰਮ੍ਰਿਤਸਰ 100, ਬਠਿੰਡਾ 40, ਗੁਰਦਾਸਪੁਰ 60, ਹੁਸ਼ਿਆਰਪੁਰ 46, ਫਿਰੋਜ਼ਪੁਰ 49, ਪਠਾਨਕੋਟ 20, ਸੰਗਰੂਰ 22, ਕਪੂਰਥਲਾ 32, ਫਰੀਦਕੋਟ 22, ਸ੍ਰੀ ਮੁਕਤਸਰ ਸਾਹਿਬ 7, ਫਾਜ਼ਿਲਕਾ 23, ਮੋਗਾ 4, ਰੋਪੜ 23, ਫਤਿਹਗੜ੍ਹ ਸਾਹਿਬ 15, ਬਰਨਾਲਾ 16, ਤਰਨਤਾਰਨ 18, ਐਸ. ਬੀ. ਐਸ. ਨਗਰ 4 ਅਤੇ ਮਾਨਸਾ ਤੋਂ 16 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਉਥੇ ਹੀ ਸੂਬੇ 'ਚ ਅੱਜ 29 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਫਰੀਦਕੋਟ 5, ਗੁਰਦਾਸਪੁਰ 3, ਜਲੰਧਰ 3, ਬਰਨਾਲਾ 2, ਫਿਰੋਜ਼ਪੁਰ 2, ਕਪੂਰਥਲਾ 2, ਲੁਧਿਆਣਾ 2, ਪਟਿਆਲਾ 2, ਰੋਪੜ 2, ਅੰਮ੍ਰਿਤਸਰ 1, ਫਤਿਹਗੜ੍ਹ ਸਾਹਿਬ 1, ਫਾਜ਼ਿਲਕਾ 1, ਮਾਨਸਾ 1, ਪਠਾਨਕੋਟ 1 ਅਤੇ ਤਰਨਤਾਰਨ 1 ਦੀ ਕੋਰੋਨਾ ਕਾਰਣ ਮੌਤ ਹੋਈ ਹੈ।