ਪੰਜਾਬ ''ਚ ਮੰਗਲਵਾਰ ਨੂੰ ਕੋਰੋਨਾ ਦੇ 5932 ਨਵੇਂ ਮਾਮਲੇ ਆਏ ਸਾਹਮਣੇ, ਇੰਨੇ ਲੋਕਾਂ ਦੀ ਹੋਈ ਮੌਤ
Tuesday, Apr 27, 2021 - 10:17 PM (IST)
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਮੰਗਲਵਾਰ ਨੂੰ ਪੰਜਾਬ 'ਚ ਕੋਰੋਨਾ ਦੇ 5932 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 100 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 351282 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 8630 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 57546 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 5932 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 7054436 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ- ਡਿਪਸ ਸਕੂਲ ਦੀ ਬੀਬੀ ਨੂੰ ਆਰਮੀ ਟਰੱਕ ਨੇ ਮਾਰੀ ਟੱਕਰ, ਮੌਤ
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 1136, ਜਲੰਧਰ 565, ਐੱਸ. ਏ. ਐੱਸ. ਨਗਰ 828, ਪਟਿਆਲਾ 492, ਅੰਮ੍ਰਿਤਸਰ 431, ਹੁਸ਼ਿਆਰਪੁਰ 161, ਬਠਿੰਡਾ 636, ਗੁਰਦਾਸਪੁਰ 58, ਕਪੂਰਥਲਾ 95, ਐੱਸ. ਬੀ. ਐੱਸ. ਨਗਰ 67, ਪਠਾਨਕੋਟ 118, ਸੰਗਰੂਰ 145, ਫਿਰੋਜ਼ਪੁਰ 49, ਰੋਪੜ 99, ਫਰੀਦਕੋਟ 164, ਫਾਜ਼ਿਲਕਾ 256, ਸ੍ਰੀ ਮੁਕਤਸਰ ਸਾਹਿਬ 185, ਫਤਿਹਗੜ੍ਹ ਸਾਹਿਬ 62, ਤਰਨਤਾਰਨ 56, ਮੋਗਾ 82, ਮਾਨਸਾ 206 ਅਤੇ ਬਰਨਾਲਾ 'ਚ 41 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ- ਜਨਰਲ ਸਕੱਤਰ ਸਮੇਤ ਦਰਜਨਾਂ ਆਗੂ ਸੁਖਬੀਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ
ਉੱਥੇ ਹੀ ਸੂਬੇ 'ਚ ਅੱਜ 100 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 17, ਬਰਨਾਲਾ 1, ਬਠਿੰਡਾ 7, ਫਰੀਦਕੋਟ 2, ਫਾਜ਼ਿਲਕਾ 6, ਫਿਰੋਜ਼ਪੁਰ 5, ਹੁਸ਼ਿਆਰਪੁਰ 7, ਕਪੂਰਥਲਾ 4, ਜਲੰਧਰ 6, ਲੁਧਿਆਣਾ 13, ਮਾਨਸਾ 1, ਐੱਸ.ਏ.ਐੱਸ ਨਗਰ 11, ਸ੍ਰੀ ਮੁਕਤਸਰ ਸਾਹਿਬ 3, ਪਠਾਨਕੋਟ 1, ਪਟਿਆਲਾ 9, ਐੱਸ. ਬੀ. ਐੱਸ ਨਗਰ 4 ਅਤੇ ਤਰਨਤਾਰਨ 'ਚ 3 ਦੀ ਕੋਰੋਨਾ ਕਾਰਨ ਮੌਤ ਹੋਈ ਹੈ।