ਪੰਜਾਬ ''ਚ ਸ਼ਨੀਵਾਰ ਨੂੰ ਕੋਰੋਨਾ ਦੇ 3294 ਨਵੇਂ ਮਾਮਲੇ ਆਏ ਸਾਹਮਣੇ, 58 ਦੀ ਮੌਤ

Saturday, Apr 10, 2021 - 08:56 PM (IST)

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਸ਼ਨੀਵਾਰ ਨੂੰ ਪੰਜਾਬ 'ਚ ਕੋਰੋਨਾ ਦੇ 3294 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 58 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 269733 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 7448 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 37774 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 3294 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 6308652 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ:  ਬੇਅਦਬੀ ਮਾਮਲੇ 'ਚ ਜੱਗ ਜ਼ਾਹਿਰ ਹੋਈ ਬਾਦਲ-ਕੈਪਟਨ ਦੀ ਦੋਸਤੀ: ਜਥੇਦਾਰ ਦਾਦੂਵਾਲ

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 389, ਜਲੰਧਰ 407, ਐਸ. ਏ. ਐਸ. ਨਗਰ 413, ਪਟਿਆਲਾ 282, ਅੰਮ੍ਰਿਤਸਰ 306, ਹੁਸ਼ਿਆਰਪੁਰ 172, ਬਠਿੰਡਾ 185, ਗੁਰਦਾਸਪੁਰ 127, ਕਪੂਰਥਲਾ 117, ਐੱਸ. ਬੀ. ਐੱਸ. ਨਗਰ 25, ਪਠਾਨਕੋਟ 87, ਸੰਗਰੂਰ 68, ਫਿਰੋਜ਼ਪੁਰ 106, ਰੋਪੜ 100, ਫਰੀਦਕੋਟ 130, ਫਾਜ਼ਿਲਕਾ 93, ਸ੍ਰੀ ਮੁਕਤਸਰ ਸਾਹਿਬ 40, ਫਤਿਹਗੜ੍ਹ ਸਾਹਿਬ 55, ਤਰਨਤਾਰਨ 52, ਮੋਗਾ 66, ਮਾਨਸਾ 56 ਅਤੇ ਬਰਨਾਲਾ 'ਚ 18 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਉੱਘੇ ਪੰਜਾਬੀ ਅਦਾਕਾਰ ਸਤੀਸ਼ ਕੌਲ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ

ਉੱਥੇ ਹੀ ਸੂਬੇ 'ਚ ਅੱਜ 58 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 5, ਬਰਨਾਲਾ 1, ਬਠਿੰਡਾ 2, ਫਤਿਹਗੜ੍ਹ ਸਾਹਿਬ 1, ਫਿਰੋਜ਼ਪੁਰ 1, ਗੁਰਦਾਸਪੁਰ 7, ਹੁਸ਼ਿਆਰਪੁਰ 10, ਜਲੰਧਰ 6, ਕਪੂਰਥਲਾ 1, ਲੁਧਿਆਣਾ 6, ਮੋਗਾ 2, ਐੱਸ.ਏ.ਐੱਸ ਨਗਰ 2, ਪਠਾਨਕੋਟ 2, ਪਟਿਆਲਾ 4, ਰੋਪੜ 4, ਸੰਗਰੂਰ 1 ਐੱਸ.ਬੀ.ਐੱਸ. ਨਗਰ 1 ਅਤੇ ਤਰਨਤਾਰਨ 'ਚ 2 ਦੀ ਕੋਰੋਨਾ ਕਾਰਨ ਮੌਤ ਹੋਈ ਹੈ।


Bharat Thapa

Content Editor

Related News