24 ਘੰਟਿਆਂ 'ਚ ਵੱਡੀਆਂ ਵਾਰਦਾਤਾਂ ਨਾਲ ਦਹਿਲਿਆ ਪੰਜਾਬ, ਹੋਏ 11 ਕਤਲ

06/25/2020 4:06:24 PM

ਅੰਮ੍ਰਿਤਸਰ : ਪੰਜਾਬ 'ਚ ਜਿਥੇ ਇਕ ਪਾਸੇ ਕੋਰੋਨਾ ਲਾਗ ਨੇ ਕਹਿਰ ਮਚਾਅ ਰੱਖਿਆ ਹੈ ਉਥੇ ਹੀ ਦੂਜੇ ਪਾਸੇ ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਕਤਲ ਦੇ ਮਾਮਲੇ ਵੀ ਵੱਧਦੇ ਜਾ ਰਹੇ ਹਨ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਤਕਰੀਬਨ 11 ਕਤਲ ਦੇ ਮਾਮਲੇ ਸਾਹਮਣੇ ਆਏ ਹਨ। ਇਹ ਵਾਰਦਾਤਾਂ ਦੱਸਦੀਆਂ ਹਨ ਕਿ ਇਸ ਕਲਯੁੱਗ 'ਚ ਕਿਸੇ 'ਤੇ ਵੀ ਯਕੀਨ ਨਹੀਂ ਕੀਤਾ ਜਾ ਸਕਦਾ, ਚਾਹੇ ਉਹ ਕੋਈ ਦੋਸਤ ਜਾਂ ਪਰਿਵਾਰ ਮੈਂਬਰ ਹੀ ਕਿਉਂ ਨਾ ਹੋਵੇ ਰਿਸ਼ਤਿਆਂ ਦਾ ਕਤਲ ਹੁੰਦੇ ਸਮਾਂ ਨਹੀਂ ਲੱਗਦਾ। 

ਇਹ ਵੀ ਪੜ੍ਹੋਂ : ਅੰਮ੍ਰਿਤਸਰ 'ਚ ਭਿਆਨਕ ਰੂਪ ਧਾਰ ਰਿਹੈ ਕੋਰੋਨਾ, ਦੋ ਹੋਰ ਮਰੀਜ਼ਾਂ ਨੇ ਤੋੜਿਆ ਦਮ

ਲੁਧਿਆਣਾ 'ਚ ਪਤੀ ਨੇ ਕੀਤਾ ਪਤਨੀ ਦਾ ਸਿਰ ਧੜ ਤੋਂ ਵੱਖ 
ਗੁਰਦੇਵ ਨਗਰ ਵਿਚ ਰਾਤ ਦੇ ਖਾਣੇ 'ਚ ਨਸ਼ੀਲਾ ਪਦਾਰਥ ਮਿਲਾ ਕੇ ਪਹਿਲਾਂ ਤਿੰਨੋ ਬੱਚਿਆਂ ਨੂੰ ਬੇਹੋਸ਼ ਕਰ ਦਿੱਤਾ ਅਤੇ ਫਿਰ ਸ਼ਰਾਬ ਦੇ ਨਸ਼ੇ 'ਚ ਟੱਲੀ ਪਤੀ ਮੁਕੇਸ਼ ਕੁਮਾਰ (37) ਨੇ ਤੇਜ਼ਧਾਰ ਹਥਿਆਰ ਨਾਲ ਪਤਨੀ ਜੋਤੀ (26) ਸਾਲ ਦਾ ਗਲਾ ਵੱਢ ਖੁਦ ਜ਼ਹਿਰੀਲਾ ਪਦਾਰਥ ਨਿਗਲ ਲਿਆ। ਥਾਣਾ ਡਵੀਜ਼ਨ ਨੰ. 5 ਦੀ ਪੁਲਸ ਹਾਲ ਦੀ ਘੜੀ ਮ੍ਰਿਤਕਾ ਦੀ ਮੂੰਹ ਬੋਲੀ ਭੈਣ ਗੁੱਡੀ ਦੇ ਬਿਆਨ 'ਤੇ ਕਤਲ ਦਾ ਕੇਸ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲਾ ਕਰ ਦਿੱਤੀ ਹੈ, ਜਦੋਂਕਿ ਕੇਸ ਦਰਜ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਜ਼ੇਰੇ ਇਲਾਜ ਕਤਲ ਦੇ ਦੋਸ਼ੀ ਪਤੀ ਦੀ ਹਸਪਤਾਲ 'ਚ ਮੌਤ ਹੋ ਗਈ। ਐੱਸ. ਐੱਚ. ਓ. ਰਿਚਾ ਮੁਤਾਬਕ ਮੁਕੇਸ਼ ਦੀ ਪਹਿਲੀ ਪਤਨੀ ਤੋਂ ਜੋ ਬੇਟਾ ਸੀ, ਉਸ ਦੀ ਉਮਰ 17 ਸਾਲ, ਜਦੋਂਕਿ ਜੋਤੀ ਤੋਂ 7 ਸਾਲ ਦਾ ਬੇਟਾ ਅਤੇ 6 ਮਹੀਨੇ ਦੀ ਇਕ ਬੇਟੀ ਹੈ। ਮੁਕੇਸ਼ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਮਤਰੇਏ ਬੇਟੇ ਨਾਲ ਨਾਜਾਇਜ਼ ਸਬੰਧ ਹਨ, ਜਦੋਂਕਿ ਮਾਸੀ ਤੋਂ ਮਾਂ ਬਣੀ ਜੋਤੀ ਦੀ ਬੇਟਾ ਇੱਜ਼ਤ ਕਰਦਾ ਸੀ। ਬੇਟੇ ਮੁਤਾਬਕ ਕਤਲ ਦੇ ਸਮੇਂ ਕਿਸੇ ਵੀ ਬੱਚੇ ਦੀ ਅੱਖ ਨਹੀਂ ਖੁੱਲ੍ਹੀ। ਉਨ੍ਹਾਂ ਨੂੰ ਸ਼ੱਕ ਹੈ ਕਿ ਰਾਤ ਦੇ ਖਾਣੇ 'ਚ ਕੁੱਝ ਮਿਲਾ ਕੇ ਉਨ੍ਹਾਂ ਨੂੰ ਬੇਹੋਸ਼ ਕੀਤਾ ਗਿਆ।

PunjabKesariਇਹ ਵੀ ਪੜ੍ਹੋਂ : ਫੇਸਬੁੱਕ 'ਤੇ ਲਾਈਵ ਹੋ ਕੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ

ਮੋਗਾ 'ਚ ਅਣਖ ਖ਼ਾਤਰ ਨੌਜਵਾਨ ਦਾ ਕੀਤਾ ਕਤਲ 
ਮੋਗਾ ਦੇ ਪਿੰਡ ਧੱਲੇਕੇ ਵਿਖੇ ਪ੍ਰੇਮ ਸਬੰਧਾਂ ਕਾਰਨ ਕੁੜੀ ਨੂੰ ਮਿਲਣ ਆਏ ਮੁੰਡੇ ਦਾ ਕੁੜੀ ਦੇ ਪਰਿਵਾਰ ਵਲੋਂ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਨੈਬ ਸਿੰਘ ਪੁੱਤਰ ਦਰਸ਼ਨ ਸਿੰਘ ਨਿਵਾਸੀ ਪਿੰਡ ਧੱਲੇਕੇ ਨੇ ਕਿਹਾ ਕਿ ਉਹ ਮਿਹਨਤ-ਮਜ਼ਦੂਰੀ ਦਾ ਕੰਮ ਕਰਦੇ ਹਨ। ਬੀਤੇ ਦਿਨ ਅਸੀਂ ਸਾਰੇ ਪਰਿਵਾਰਕ ਮੈਂਬਰ ਬੱਗੜ ਸਿੰਘ ਦੇ ਖੇਤ 'ਚ ਝੋਨਾ ਲਾਉਣ ਗਏ ਸੀ ਅਤੇ 7 ਵਜੇ ਘਰ ਵਾਪਸ ਆ ਗਏ। ਮੇਰਾ ਛੋਟੇ ਮੁੰਡੇ ਇੰਦਰਜੀਤ ਸਿੰਘ, ਜਿਸ ਦੇ ਕਥਿਤ ਤੌਰ 'ਤੇ ਪਿੰਡ ਦੀ ਇਕ ਕੁੜੀ ਨਾਲ ਨਾਜਾਇਜ਼ ਸਬੰਧ ਹਨ, ਜੋ ਮੇਰੇ ਬੇਟੇ ਨੂੰ ਅਕਸਰ ਫੋਨ ਕਰਦੀ ਰਹਿੰਦੀ ਸੀ, ਅੱਜ ਸਵੇਰੇ ਜਦੋਂ ਮੈਂ ਉਠ ਕੇ ਦੇਖਿਆਂ ਤਾਂ ਮੇਰਾ ਪੁੱਤ ਕਮਰੇ 'ਚ ਨਹੀਂ ਸੀ, ਜਿਸ 'ਤੇ ਸਾਨੂੰ ਸ਼ੱਕ ਹੋਇਆ ਤਾਂ ਮੇਰਾ ਲੜਕਾ ਬੁੱਧ ਸਿੰਘ ਅਤੇ ਮੇਰਾ ਭਰਾ ਅਜਾਇਬ ਸਿੰਘ ਉਸ ਦੀ ਤਲਾਸ਼ ਲਈ ਨਿਕਲੇ ਤਾਂ ਸਾਨੂੰ ਬਲਵਿੰਦਰ ਸਿੰਘ ਉਰਫ ਬਿੰਦਰ ਦੇ ਘਰੋਂ ਰੌਲੇ ਦੀਆਂ ਆਵਾਜ਼ਾ ਸੁਣੀਆਂ। ਜਦੋਂ ਅਸੀਂ ਜਾ ਕੇ ਦੇਖਿਆ ਤਾਂ ਬਲਵਿੰਦਰ ਸਿੰਘ ਉਰਫ ਬਿੰਦਰ ਉਸ ਦੀ ਪਤਨੀ ਚਰਨਜੀਤ ਕੌਰ, ਕੁਲਵਿੰਦਰ ਸਿੰਘ, ਉਸ ਦੀ ਬੇਟੀ ਅਮਰਜੀਤ ਕੌਰ, ਗੁਰਮੀਤ ਸਿੰਘ, ਰਿੰਕੂ, ਗੁਰਦੀਪ ਸਿੰਘ ਕੀਤਾ ਆਦਿ ਮੇਰੇ ਮੁੰਡੇ ਦੀ ਬੁਰੀ ਤਰ੍ਹਾਂ ਨਾਲ ਕੁੱਟਮਰ ਕਰ ਰਹੇ ਸਨ, ਜਿਸ 'ਤੇ ਮੈਂ ਪਿੰਡ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਨੂੰ ਫੋਨ ਕਰਕੇ ਬੁਲਾਇਆ ਅਤੇ ਆਪਣੇ ਬੇਟੇ ਇੰਦਰਜੀਤ ਸਿੰਘ ਨੂੰ ਉਨ੍ਹਾਂ ਦੀ ਚੁੰਗਲ 'ਚੋਂ ਛੁਡਵਾ ਕੇ ਸਿਵਲ ਹਸਪਤਾਲ ਮੋਗਾ ਪਹੁੰਚਾਇਆ, ਜਿੱਥੇ ਮੇਰੇ ਬੇਟੇ ਦੀ ਜ਼ਖਮਾਂ ਦੀ ਤਾਬ ਨੂੰ ਸਹਾਰਦੇ ਹੋਏ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਮੇਰੇ ਬੇਟੇ ਇੰਦਰਜੀਤ ਸਿੰਘ ਨੂੰ ਕਥਿਤ ਦੋਸ਼ੀਆਂ ਨੇ ਬਹਾਨੇ ਨਾਲ ਘਰ ਬੁਲਾ ਕੇ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਕੇ ਬਰੇਹਿਮੀ ਨਾਲ ਕਤਲ ਕਰ ਦਿੱਤਾ ਹੈ। 

PunjabKesariਇਹ ਵੀ ਪੜ੍ਹੋਂ : ਤਰਨਤਾਰਨ 'ਚ ਵੱਡੀ ਵਾਰਦਾਤ, ਇਕੋ ਪਰਿਵਾਰ ਦੇ 5 ਜੀਆਂ ਦਾ ਬੇਰਹਿਮੀ ਨਾਲ ਕਤਲ

ਬਟਾਲਾ 'ਚ ਭਰਾ ਦਾ ਕਿਰਚ ਮਾਰ ਕੇ ਕਤਲ 
ਸਥਾਨਕ ਉਮਰਪੁਰਾ ਇਲਾਕੇ 'ਚ ਮਾਮੇ ਦੇ ਮੁੰਡੇ ਵਲੋਂ ਭੂਆ ਦੇ ਮੁੰਡੇ ਨੂੰ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਐੱਸ. ਐੱਚ. ਓ. ਪਰਮਜੀਤ ਸਿੰਘ ਥਾਣਾ ਸਿਵਲ ਲਾਈਨ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਪ੍ਰਤਾਪ ਸਿਘ ਵਾਸੀ ਬਾਊਲੀ ਇੰਦਰਜੀਤ ਬਟਾਲਾ ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਹੈ, ਦਾ ਗੁਰਦੀਪ ਸਿੰਘ ਉਰਫ ਕਾਲਾ ਪੁੱਤਰ ਅਜੀਤ ਸਿੰਘ ਵਾਸੀ ਬਾਊਲੀ ਇੰਦਰਜੀਤ ਬਟਾਲਾ ਨਾਲ 2 ਕਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲਦਾ ਆ ਰਿਹਾ ਸੀ। ਇਸੇ ਰੰਜਿਸ਼ ਤਹਿਤ ਗੁਰਦੀਪ ਸਿੰਘ ਉਰਫ ਕਾਲਾ ਜੋ ਕਿ ਗੁਰਮੀਤ ਸਿੰਘ ਦਾ ਮਮੇਰਾ ਭਰਾ ਹੈ, ਨੇ ਗੁਰਮੀਤ ਸਿੰਘ ਨੂੰ ਕਿਰਚ ਮਾਰ ਕੇ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ।

PunjabKesariਇਹ ਵੀ ਪੜ੍ਹੋਂ : ਵੱਡੀ ਵਾਰਦਾਤ : ਸਬ-ਇੰਸਪੈਕਟਰ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ੍ਹਿਆ

ਅਬੋਹਰ 'ਚ ਸਬ-ਇੰਸਪੈਕਟਰ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ੍ਹਿਆ
ਅਬੋਹਰ ਦੇ ਸੀਤੋ ਰੋਡ 'ਤੇ ਦੇਰ ਰਾਤ ਸਬ-ਇੰਸਪੈਕਟਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਫ਼ਾਜ਼ਿਲਕਾ ਸੀ.ਆਈ.ਡੀ. 'ਚ ਤਾਇਨਾਤ ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਵਿੰਦਰ ਸਿੰਘ ਉਰਫ਼ ਲੱਕੀ ਰਾਤ ਕਰੀਬ 11.00 ਵਜੇ ਫ਼ੋਨ 'ਤੇ ਗੱਲ ਕਰਦੇ ਹੋਏ ਜਾ ਰਹੇ ਸਨ ਤਾਂ ਇਸ ਦੌਰਾਨ ਰਾਸਤੇ 'ਚ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। 

PunjabKesariਇਹ ਵੀ ਪੜ੍ਹੋਂ : EMC ਹਸਪਤਾਲ ਦੇ ਮਾਲਕ ਤੇ ਤੁਲੀ ਲੈਬ ਸਮੇਤ 6 ਡਾਕਟਰਾਂ ਖਿਲ਼ਾਫ਼ ਕੇਸ ਦਰਜ, ਜਾਣੋ ਮਾਮਲਾ

ਤਰਨਤਾਰਨ 'ਚ ਇਕੋ ਪਰਿਵਾਰ ਦੇ 5 ਜੀਆਂ ਦਾ ਬੇਰਹਿਮੀ ਨਾਲ ਕਤਲ
ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਕੈਰੋਂ 'ਚ ਬੀਤੀ ਰਾਤ ਇਕੋ ਪਰਿਵਾਰ ਦੇ 5 ਜੀਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਤੋਂ ਬਾਅਦ ਪੂਰੇ ਪਿੰਡ 'ਚ ਸਹਿਮ ਦਾ ਮਾਹੌਲ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਤਰਨਤਾਰਨ ਦੇ ਐੱਸ.ਐੱਸ.ਪੀ. ਧਰੁਵ ਦਹੀਆ, ਐੱਸ.ਪੀ.ਡੀ. ਜਗਜੀਤ ਸਿੰਘ ਵਾਲੀਆ ਸਮੇਤ ਹੋਰ ਅਧਿਕਾਰੀ ਮੌਕੇ ਤੇ ਪੁੱਜ ਗਏ ਹਨ, ਜਿਨ੍ਹਾਂ ਵਲੋਂ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਤੋਂ ਬਾਅਦ ਹੀ ਕਤਲ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।  

PunjabKesariਇਹ ਵੀ ਪੜ੍ਹੋਂ : ਤਾਲਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਤੋਂ ਗੁਰਦਾਸਪੁਰ ਪੁਲਸ ਨੇ ਵਸੂਲਿਆ ਲੱਖਾਂ ਦਾ ਜ਼ੁਰਮਾਨਾ, ਜਾਣੋਂ ਹੋਰ ਵੀ ਲੇਖਾ-ਜੋਖਾ

ਸਹੁਰੇ ਘਰ ਰਹਿ ਰਹੇ ਜਵਾਈ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ 
ਵਲਟੋਹਾ 'ਚ ਇਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ. ਰਾਜਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕਸ਼ਮੀਰ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਵਲਟੋਹਾ ਨੇ ਦੱਸਿਆ ਕਿ ਉਸ ਦਾ ਜਵਾਈ ਸੰਤੋਖ ਸਿੰਘ ਵਾਸੀ ਮੁੱਠਿਆਂਵਾਲਾ ਪਿਛਲੇ 7-8 ਸਾਲ ਤੋਂ ਸਾਡੇ ਕੋਲ ਹੀ ਪਿੰਡ ਵਲਟੋਹਾ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। ਬੀਤੀ 24 ਜੂਨ ਦੀ ਰਾਤ ਸਾਰਾ ਪਰਿਵਾਰ ਆਪਣੇ ਕਮਰਿਆਂ 'ਚ ਸੁੱਤਾ ਹੋਇਆ ਸੀ ਜਦਕਿ ਸੰਤੋਖ ਸਿੰਘ ਹਰ ਰੋਜ਼ ਦੀ ਤਰ੍ਹਾਂ ਆਪਣੇ ਨਵੇਂ ਬਣੇ ਘਰ ਦੇ ਬਰਾਂਡੇ 'ਚ ਸੁੱਤਾ ਸੀ। ਰਾਤ ਕਰੀਬ ਪੌਣੇ 2 ਵਜੇ ਘਰ 'ਚ ਰੱਖੇ ਕੁੱਤੇ ਨੇ ਭੌਂਕਣਾ ਸ਼ੁਰੂ ਕਰ ਦਿੱਤਾ ਅਤੇ ਜਦ ਅਸੀਂ ਉੱਠ ਕੇ ਬਾਹਰ ਆਏ ਤਾਂ ਵੇਖਿਆ ਕਿ ਸੰਤੋਖ ਸਿੰਘ ਖੂਨ ਨਾਲ ਲੱਥ-ਪੱਥ ਹੋਇਆ ਪਿਆ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ। 

PunjabKesari

ਬਠਿੰਡਾ 'ਚ ਘਰੇਲੂ ਝਗੜੇ ਕਾਰਨ ਭਰਾ ਨੇ ਕੀਤਾ ਭੈਣ ਦਾ ਕਤਲ
ਨਜ਼ਦੀਕੀ ਪਿੰਡ ਨਾਹਰਾਂ ਵਿਖੇ ਘਰੇਲੂ ਝਗੜੇ ਕਰਕੇ ਭਰਾ ਵਲੋਂ ਆਪਣੀ ਭੈਣ ਦਾ ਤ੍ਰਿਸ਼ੂਲਨੁਮਾ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਦੋਹਤੀ ਨਾਨਕ ਕੌਰ ਉਰਫ ਪਿੰਕੀ ਰਾਣੀ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਸਦੀ ਨਾਨੀ ਦਲੀਪ ਕੌਰ 60 ਮੇਰੇ ਪੇਕੇ ਪਿੰਡ ਨਾਹਰਾਂ ਵਿਖੇ ਰਹਿੰਦੀ ਸੀ ਅਤੇ ਉਸਦਾ ਭਰਾ ਗੁਲਜ਼ਾਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਕਾਂਵਾਵਾਲਾ ਪਤਨ ਜ਼ਿਲ੍ਹਾ ਮੋਗਾ ਵੀ ਆਪਣੇ ਪਰਿਵਾਰ ਵਾਲਿਆਂ ਨਾਲ ਲੜਾਈ ਝਗੜਾ ਕਰਕੇ ਪਿੰਡ ਨਾਹਰਾਂ ਆ ਗਿਆ ਸੀ। ਤਕਰੀਬਨ ਇਕ ਮਹੀਨਾ ਪਹਿਲਾਂ ਮੇਰੀ ਨਾਨੀ ਨੇ ਜ਼ਬਰਦਸਤੀ ਗੁਲਜ਼ਾਰ ਸਿੰਘ ਨੂੰ ਵਾਪਸ ਆਪਣੇ ਪਰਿਵਾਰ ਕੋਲ ਜਾਣ ਲਈ ਭੇਜ ਦਿੱਤਾ ਸੀ, ਜਿਸ ਤੋਂ ਨਾਰਾਜ਼ ਹੋ ਕੇ ਉਹ ਸਾਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਗਿਆ ਸੀ ਅਤੇ ਹੁਣ ਮੌਕਾ ਦੇਖ ਕੇ ਉਸ ਨੇ ਮੇਰੀ ਨਾਨੀ ਦਲੀਪ ਕੌਰ ਤੇ ਤ੍ਰਿਸ਼ੂਲਨੁਮਾ ਹਥਿਆਰ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ। ਇਸ ਸਬੰਧੀ ਐੱਸ.ਐੱਚ.ਓ. ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਕਤ ਦੇ ਬਿਆਨ ਦੇ ਆਧਾਰ ਤੇ ਗੁਲਜ਼ਾਰ ਸਿੰਘ 'ਤੇ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


Baljeet Kaur

Content Editor

Related News