ਪੰਜਾਬ ''ਚ ਵੀਰਵਾਰ ਨੂੰ ਕੋਰੋਨਾ ਦੇ 2387 ਨਵੇਂ ਮਾਮਲੇ ਆਏ ਸਾਹਮਣੇ, 32 ਦੀ ਮੌਤ

Thursday, Mar 18, 2021 - 10:13 PM (IST)

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਵੀਰਵਾਰ ਨੂੰ ਪੰਜਾਬ 'ਚ ਕੋਰੋਨਾ ਦੇ 2387 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 32 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 205418 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 6204 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 32784 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 2387 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 5493673 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।  

ਪੜ੍ਹੋ ਇਹ ਵੀ ਖ਼ਬਰ - ਕਲਯੁੱਗੀ ਮਾਂ ਨੇ ਗਲਾ ਘੁੱਟ ਮਾਰ ਮੁਕਾਇਆ 6 ਮਹੀਨੇ ਦਾ ਬੱਚਾ

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 237, ਜਲੰਧਰ 467, ਪਟਿਆਲਾ 187, ਐਸ. ਏ. ਐਸ. ਨਗਰ 214, ਅੰਮ੍ਰਿਤਸਰ 230, ਗੁਰਦਾਸਪੁਰ 110, ਬਠਿੰਡਾ 37, ਹੁਸ਼ਿਆਰਪੁਰ 216, ਫਿਰੋਜ਼ਪੁਰ 19, ਪਠਾਨਕੋਟ 24, ਸੰਗਰੂਰ 35, ਕਪੂਰਥਲਾ 101, ਫਰੀਦਕੋਟ 33, ਸ੍ਰੀ ਮੁਕਤਸਰ ਸਾਹਿਬ 20, ਫਾਜ਼ਿਲਕਾ 12, ਮੋਗਾ 36, ਰੋਪੜ 165, ਫਤਿਹਗੜ੍ਹ ਸਾਹਿਬ 50, ਬਰਨਾਲਾ 10, ਤਰਨਤਾਰਨ 28, ਐਸ. ਬੀ. ਐਸ. ਨਗਰ 143 ਅਤੇ ਮਾਨਸਾ ਤੋਂ 13 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ - ਪੈਸੇ ਦੇ ਲੈਣ-ਦੇਣ ਕਾਰਣ ਨੌਜਵਾਨ ਦਾ ਕਤਲ, ਗਲੀ-ਸੜੀ ਲਾਸ਼ ਸੂਏ ’ਚੋਂ ਬਰਾਮਦ 

ਉੱਥੇ ਹੀ ਸੂਬੇ 'ਚ ਅੱਜ 32 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 4, ਬਰਨਾਲਾ 1, ਗੁਰਦਾਸਪੁਰ 2, ਹੁਸ਼ਿਆਰਪੁਰ 8, ਜਲੰਧਰ 6, ਕਪੂਰਥਲਾ 1, ਲੁਧਿਆਣਾ 4, ਪਟਿਆਲਾ 1, ਰੋਪੜ 2, ਸੰਗਰੂਰ 1 ਅਤੇ ਐਸ.ਬੀ.ਐਸ ਨਗਰ 'ਚ 2 ਦੀ ਕੋਰੋਨਾ ਕਾਰਨ ਮੌਤ ਹੋਈ ਹੈ।
 


Bharat Thapa

Content Editor

Related News