ਪੰਜਾਬ ''ਚ ਸ਼ਨੀਵਾਰ ਨੂੰ ਕੋਰੋਨਾ ਕਾਰਣ 201 ਲੋਕਾਂ ਦੀ ਮੌਤ, 5421 ਪਾਜ਼ੇਟਿਵ
Sunday, May 23, 2021 - 12:31 AM (IST)
ਚੰਡੀਗੜ੍ਹ (ਬਿਊਰੋ)- ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਸ਼ਨੀਵਾਰ ਨੂੰ 201 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 5421 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 13089 ਤੱਕ ਪਹੁੰਚ ਗਿਆ ਹੈ। ਰਾਜ 'ਚ ਕੁੱਲ 5,33,973 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 4,59,681 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 61,203 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ।
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 582, ਐਸ. ਏ. ਐਸ ਨਗਰ 555, ਬਠਿੰਡਾ 411, ਜਲੰਧਰ 445, ਪਟਿਆਲਾ 363, ਅੰਮ੍ਰਿਤਸਰ 400, ਫਾਜ਼ਿਲਕਾ 240, ਸ੍ਰੀ ਮੁਕਤਸਰ ਸਾਹਿਬ 305, ਮਾਨਸਾ 182, ਹੁਸ਼ਿਆਰਪੁਰ 277, ਸੰਗਰੂਰ 187, ਫਰੀਦਕੋਟ 147, ਰੋਪੜ 98, ਪਠਾਨਕੋਟ 268, ਮੋਗਾ 106, ਫਿਰੋਜ਼ਪੁਰ 116, ਫਤਿਹਗੜ੍ਹ ਸਾਹਿਬ 111, ਐਸ.ਬੀ.ਐਸ ਨਗਰ 54, ਗੁਰਦਾਸਪੁਰ 287, ਕਪੂਰਥਲਾ 208, ਤਰਨਤਾਰਨ 83 ਅਤੇ ਬਰਨਾਲਾ 'ਚ 66 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਉੱਥੇ ਹੀ ਸੂਬੇ 'ਚ ਅੱਜ 201 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 19, ਬਰਨਾਲਾ 4, ਬਠਿੰਡਾ 20, ਫਰੀਦਕੋਟ 9, ਫਤਿਹਗੜ੍ਹ ਸਾਹਿਬ 4, ਫਾਜ਼ਿਲਕਾ 12, ਫਿਰੋਜ਼ਪੁਰ 9, ਗੁਰਦਾਸਪੁਰ 2, ਹੁਸ਼ਿਆਰਪੁਰ 6, ਜਲੰਧਰ 9, ਕਪੂਰਥਲਾ 2, ਲੁਧਿਆਣਾ 17, ਮਾਨਸਾ 5, ਮੋਗਾ 5, ਐੱਸ.ਏ.ਐੱਸ ਨਗਰ 16, ਸ੍ਰੀ ਮੁਕਤਸਰ ਸਾਹਿਬ 12, ਪਠਾਨਕੋਟ 8, ਪਟਿਆਲਾ 20, ਰੋਪੜ 4, ਸੰਗਰੂਰ 9 ਐੱਸ.ਬੀ.ਐੱਸ ਨਗਰ 4 ਅਤੇ ਤਰਨਤਾਰਨ 'ਚ 5 ਦੀ ਕੋਰੋਨਾ ਕਾਰਨ ਮੌਤ ਹੋਈ ਹੈ।