ਪੰਜਾਬ ਪਾਵਰਕਾਮ ਨੇ ਡਿਫਾਲਟਰਾਂ ''ਤੇ ਕਰ ਦਿੱਤੀ ਵੱਡੀ ਕਾਰਵਾਈ, ਪੂਰੇ ਸ਼ਹਿਰ ਵਿਚ ਛਾਇਆ ਘੁੱਪ ਹਨੇਰਾ
Monday, Mar 03, 2025 - 10:48 AM (IST)

ਖਮਾਣੋਂ (ਅਰੋੜਾ) : ਨਗਰ ਪੰਚਾਇਤ ਖਮਾਣੋਂ ਵੱਲੋਂ ਸ਼ਹਿਰ ਦੀਆਂ ਸਟਰੀਟ ਲਾਈਟਾਂ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਨਾ ਹੋਣ ਕਰ ਕੇ ਪਾਵਰਕਾਮ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਉਚ ਅਧਿਕਾਰੀਆ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਗਰ ਪੰਚਾਇਤ ਦਫ਼ਤਰ ਖਮਾਣੋਂ ਵੱਲ ਡਿਫਾਲਟਰ ਮੀਟਰਾਂ ਦੀ ਰਹਿੰਦੀ 7 ਲੱਖ 55 ਹਜ਼ਾਰ ਦੀ ਰਕਮ ਜਮ੍ਹਾਂ ਨਾ ਕਰਵਾਉਣ ਕਾਰਨ ਸਾਰੀਆਂ ਵਾਰਡ ਦੀਆਂ ਸਟ੍ਰੀਟ ਲਾਈਟਾਂ ਦੇ ਮੀਟਰਾਂ ਦੀਆਂ ਤਾਰਾਂ ਕੱਟ ਦਿੱਤੀਆਂ ਹਨ। ਇਸ ਕਾਰਨ ਸ਼ਹਿਰ ਦੇ ਸਾਰੇ ਵਾਰਡਾਂ ’ਚ ਹਨੇਰਾ ਛਾ ਗਿਆ। ਪਾਵਰਕਾਮ ਦੇ ਐੱਸ.ਡੀ.ਓ. ਰਜਨੀਸ਼ ਪਾਲ ਨੇ ਦੱਸਿਆ ਕਿ ਡਿਫਾਲਟਰ ਰਕਮ ਜਮ੍ਹਾਂ ਕਰਵਾਉਣ ਲਈ ਦਫ਼ਤਰ ਨਗਰ ਪੰਚਾਇਤ ਨੂੰ ਅਸੀਂ ਕਈ ਵਾਰ ਲਿਖਤੀ ਪੱਤਰ ਵੀ ਭੇਜ ਚੁੱਕੇ ਹਾਂ ਫਿਰ ਵੀ ਰਕਮ ਜਮ੍ਹਾਂ ਨਹੀਂ ਕਰਵਾਈ।
ਇਹ ਵੀ ਪੜ੍ਹੋ : ਅੱਜ ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਪੰਜਾਬ ਪੁਲਸ, ਕਿਸੇ ਸਮੇਂ ਵੀ ਹੋ ਸਕਦੈ ਐਕਸ਼ਨ
ਇਸ ਕਾਰਨ ਪਾਵਰਕਾਮ ਦਫ਼ਤਰ ਨੂੰ 13 ਮੀਟਰਾਂ ਦੇ ਕੁਨੈਕਸ਼ਨ ਕੱਟਣੇ ਪਏ। ਉੱਧਰ, ਜਦੋਂ ਨਗਰ ਪੰਚਾਇਤ ਖਮਾਣੋਂ ਦੇ ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਯੂਨਿਟਾਂ ਦੀ ਜਾਣਕਾਰੀ ਸਹੀ ਤਰੀਕੇ ਨਾਲ ਨਾ ਭੇਜਣ ਕਾਰਨ ਬਿਜਲੀ ਦੇ ਬਿੱਲ ਦਾ ਭੁਗਤਾਨ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਪੰਜਾਬ ਵਿਚ ਛੁੱਟੀਆਂ, ਬੱਚਿਆਂ ਦੀਆਂ ਲੱਗੀਆਂ ਮੌਜਾਂ
ਕੀ ਕਹਿਣਾ ਹੈ ਸ਼ਹਿਰਵਾਸੀਆਂ ਦਾ
ਇਸ ਸਬੰਧੀ ਸ਼ਹਿਰ ਨਿਵਾਸੀ ਰਵਿੰਦਰ ਕੁਮਾਰ, ਮਹਿੰਦਰ ਸਿੰਘ, ਜਸਕਰਨ ਸਿੰਘ, ਬਲਦੇਵ ਸਿੰਘ, ਲਕਸ਼ਮੀ ਦੇਵੀ, ਸ਼ੁਭਮ ਅਰੋੜਾ ਦਾ ਕਹਿਣਾ ਹੈ ਕਿ ਨਗਰ ਪੰਚਾਇਤ ਨੂੰ ਹਰ ਮਹੀਨੇ ਲੱਖਾਂ ਕਰੋੜਾਂ ਰੁਪਏ ਦੀ ਵੱਖ-ਵੱਖ ਸੋਮਿਆਂ ਰਾਹੀ ਆਮਦਨ ਹੁੰਦੀ ਹੈ ਪਰ ਇੰਨੀ ਰਕਮ ਇਕੱਠਾ ਹੋਣਾ ਅਤੇ ਬਕਾਇਆ ਬਿੱਲ ਅਦਾ ਨਾ ਕਰਨਾ ਅਧਿਕਾਰੀਆਂ ਦੀ ਲਾਪਰਵਾਹੀ ਦਰਸਾਉਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਬਿੱਲ ਦਾ ਤੁਰੰਤ ਭੁਗਤਾਨ ਕਰਕੇ ਸ਼ਹਿਰ ਵਾਸੀਆਂ ਨੂੰ ਰਾਹਤ ਦਿੱਤੀ ਜਾਵੇ ਕਿਉਂਕਿ ਗ਼ਲੀਆਂ ’ਚ ਹਨੇਰਾ ਹੋਣ ਕਾਰਨ ਆਮ ਜਨਤਾ ਦਾ ਰਾਤ ਮੌਕੇ ਘਰੋਂ ਬਾਹਰ ਨਿਕਲਣਾ ਔਖਾ ਹੋ ਜਾਂਦਾ ਹੈ ਅਤੇ ਚੋਰੀ ਦੀਆਂ ਵਾਰਦਾਤਾਂ ਵੱਧਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਤੋਂ ਦਿੱਲੀ ਜਾਣ ਵਾਲੇ ਲੱਖਾਂ ਵਾਹਨ ਚਾਲਕ ਸਾਵਧਾਨ ! ਬਦਲ ਗਏ ਨਿਯਮ, ਕਿਤੇ ਫਸ ਨਾ ਜਾਇਓ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e