ਪੰਜਾਬ ’ਚ ਤੀਜੇ ਫਰੰਟ ਦੇ ਗਠਨ ਦਾ ਐਲਾਨ, ਯੂਨਾਈਟਿਡ ਅਕਾਲੀ ਦਲ ਨਿਭਾਏਗਾ ਅਹਿਮ ਭੂਮਿਕਾ
Tuesday, Oct 12, 2021 - 10:34 AM (IST)
ਬਠਿੰਡਾ (ਸੁਖਵਿੰਦਰ): ਯੂਨਾਈਟਿਡ ਅਕਾਲੀ ਦਲ ਵਲੋਂ ਹਮ-ਖਿਆਲੀ ਜਥੇਬੰਦੀਆਂ ਨਾਲ ਮਿਲ ਕੇ ਫਰੰਟ ਦਾ ਗਠਨ ਕਰਨ ਦੀਆ ਕੋਸ਼ਿਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਤਹਿਤ ਸੋਮਵਾਰ ਨੂੰ ਬਠਿੰਡਾ ’ਚ ਦਲ ਵਲੋਂ ਇਕ ਪ੍ਰਭਾਵਸ਼ਾਲੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ’ਚ ਸੂਬੇ ਭਰ ਤੋਂ ਯੂਨਾਈਟਿਡ ਅਕਾਲੀ ਦਲ ਦੇ ਹਜ਼ਾਰਾਂ ਵਰਕਰਾਂ ਤੋਂ ਇਲਾਵਾ ਸੰਤ ਸਮਾਜ ਦੇ ਮਹਾਪੁਰਖਾਂ, ਆਦਿ ਧਰਮ ਸਮਾਜ ਦੇ ਮਹਾਪੁਰਖ, ਬਹੁਜਨ ਸਮਾਜ ਦੇ ਸੰਗਠਨ ਤੇ ਵਿਸ਼ੇਸ਼ ਤੌਰ ’ਤੇ ਵਪਾਰੀ ਤੇ ਉਦਯੋਗਿਕ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ : ਬਠਿੰਡਾ ’ਚ ਹੈਵਾਨੀਅਤ: ਨਿੱਜੀ ਹਸਪਤਾਲ ’ਚ ਇਲਾਜ ਕਰਵਾਉਣ ਆਈ ਮਹਿਲਾ ਨਾਲ ਗੈਂਗਰੇਪ
ਇਸ ਮੌਕੇ ਇਕ ਹਫ਼ਤੇ ਦੇ ਅੰਦਰ ਹੀ ਸਮਾਜਿਕ ਬਰਾਬਰੀ, ਭਾਈਚਾਰਕ ਸਾਂਝ ਤੇ ਆਪਸੀ ਸਦਭਾਵਨਾ ਨਾਲ ਚੱਲਦੇ ਹੋਏ ਲੋਕਾਂ ਨੂੰ ਰਾਜਨੀਤਕ ਮਾਫ਼ੀਆ ਤੋਂ ਨਿਜ਼ਾਤ ਦਿਵਾਉਣ ਲਈ ਪੰਜਾਬ ਤੇ ਦੇਸ਼ ਦੇ ਸਾਂਝੇ ਵਿਚਾਰਾਂ ਵਾਲੇ ਲੋਕਾਂ ਤੇ ਸੰਗਠਨਾਂ ਨਾਲ ਮਿਲ ਕੇ ਇਕ ਨਵੇਂ ਰਾਜਨੀਤਕ ਫਰੰਟ ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਕਾਨਫਰੰਸ ’ਚ ਕਿਸਾਨਾਂ ਦੇ ਅੰਦੋਲਨ ’ਚ ਡੱਟ ਕੇ ਕਿਸਾਨਾਂ ਨਾਲ ਖੜ੍ਹੇ ਹੋਣ ਤੇ ਕਿਸਾਨੀ ਮਸਲਿਆਂ ਨੂੰ ਲੈ ਕਿ ਕੇਂਦਰ ਸਰਕਾਰ ਖਿਲਾਫ਼ ਜੰਗ ਹੋਰ ਤੇਜ਼ ਕਰਨ ਦਾ ਵੀ ਪ੍ਰਣ ਲਿਆ ਗਿਆ। ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਲੋਕ ਲੰਮੇ ਸਮੇਂ ਤੋਂ ਆਪਣੇ ਮਸਲਿਆਂ ਲਈ ਜੂਝ ਰਹੇ ਹਨ ਪਰ ਸਰਕਾਰ ਉਨ੍ਹਾਂ ਦੀ ਸੁੱਧ ਨਹੀਂ ਲੈ ਰਹੀ। ਬੇਅਦਬੀ ਕਾਂਡ, ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਤੇ ਹੋਰ ਮੁੱਦਿਆਂ ਨੂੰ ਲੈ ਕੇ ਯੂਨਾਈਟਿਡ ਅਕਾਲੀ ਦਲ ਵਲੋਂ 1 ਨਵੰਬਰ 2021 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਕਾਲੇ ਚੋਲੇ ਪਾ ਕੇ ਅਤੇ ਖੁਦ ਨੂੰ ਜ਼ੰਜ਼ੀਰਾਂ ’ਚ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਦਕਿ 12 ਨਵੰਬਰ ਨੂੰ ਗੁਰਦੁਆਰਾ ਜ਼ਫ਼ਰਨਾਮਾ ਸਾਹਿਬ ਤੋਂ ਅਰਦਾਸ ਕਰ ਕੇ ਪ੍ਰਧਾਨ ਮੰਤਰੀ ਦੇ ਦਫਤਰ ਸਾਹਮਣੇ ਧਰਨਾ ਦਿੱਤਾ ਜਾਵੇ ਤੇ ਉਨ੍ਹਾਂ ਨੂੰ ਇਕ ਖੁੱਲ੍ਹਾ ਪੱਤਰ ਸੌਂਪਿਆ ਜਾਵੇਗਾ
ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਹੱਸਦਾ ਖ਼ੇਡਦਾ ਪਰਿਵਾਰ, ਪਤਨੀ ਦੀ ਡਿਲਿਵਰੀ ਤੋਂ ਪਹਿਲਾਂ ਪਤੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ
ਇਸ ਮੌਕੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੀ ਵਾਲੇ, ਬਾਬਾ ਲੱਖਾ ਸਿੰਘ ਨਾਨਕਸਰ, ਬਾਬਾ ਅਵਤਾਰ ਸਿੰਘ ਧੂਰਕੋਟ, ਬਾਬਾ ਚਮਕੌਰ ਸਿੰਘ ਭਾਈਰੂਪਾ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਬਾਬਾ ਸਵਰਨਜੀਤ ਸਿੰਘ ਤਰਨਾ ਦਲ, ਬਾਬਾ ਗੁਰਨਾਮ ਸਿੰਘ ਡਰੋਲੀ ਭਾਈ, ਬਹੁਜਨ ਸਮਾਜ ਦੇ ਰਛਪਾਲ ਸਿੰਘ ਰਾਜੂ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ : ਬਠਿੰਡਾ ਦੇ ਹਸਪਤਾਲ ’ਚੋਂ 2 ਦਿਨ ਦਾ ਨਵ-ਜੰਮਿਆ ਬੱਚਾ ਚੋਰੀ, ਜਾਣੋ ਪੂਰਾ ਮਾਮਲਾ