ਵੱਡੀ ਖ਼ਬਰ: ਪੰਜਾਬ ਦੀ ਡਿਸਕਸ ਥਰੋਅਰ ਕਮਲਪ੍ਰੀਤ ’ਤੇ ਲੱਗੀ ਪਾਬੰਦੀ, ਜਾਣੋ ਕਾਰਨ
Thursday, May 05, 2022 - 10:45 AM (IST)

ਪਟਿਆਲਾ (ਪਰਮੀਤ) : ਪੰਜਾਬ ਦਾ ਨਾਂ ਕੌਮਾਂਤਰੀ ਪੱਧਰ ’ਤੇ ਰੋਸ਼ਨ ਕਰਨ ਵਾਲੀ ਡਿਸਕਸ ਥਰੋਅਰ ਕਮਲਪ੍ਰੀਤ ’ਤੇ ਪਾਬੰਦੀ ਸ਼ੁਦਾ ਦਵਾਈਆਂ ਲੈਣ ਕਾਰਨ ਆਰਜ਼ੀ ਪਾਬੰਦੀ ਲਗਾ ਦਿੱਤੀ ਗਈ ਹੈ।
ਅਥਲੈਟਿਕਸ ਇੰਟੀਗ੍ਰਿਟੀ ਯੂਨਿਟ ਨੇ ਇਕ ਟਵੀਟ ਰਾਹੀਂ ਦੱਸਿਆ ਹੈ ਕਿ ਵਿਸ਼ਵ ਐਂਟੀ ਡੋਪਿੰਗ ਨਿਯਮਾਂ ਦੀ ਉਲੰਘਣਾ ਕਰਦਿਆਂ ਕਮਲਪ੍ਰੀਤ ਦੇ ਸੈਂਪਲ ਵਿਚ ਸਟੈਨੋਜ਼ੋਲੋਲ ਪਾਈ ਗਈ ਹੈ, ਜੋ ਕਿ ਪਾਬੰਦੀ ਸ਼ੁਦਾ ਪਦਾਰਥ ਹੈ। ਦੱਸਣਯੋਗ ਹੈ ਕਿ ਕਮਲਪ੍ਰੀਤ ਨੇ ਟੋਕੀਓ ਓਲੰਪਿਕਸ ਵਿਚ 6ਵਾਂ ਸਥਾਨ ਹਾਸਲ ਕੀਤਾ ਸੀ, ਜਿਸ ਨਾਲ ਉਹ ਕੌਮਾਂਤਰੀ ਪੱਧਰ ’ਤੇ ਚਰਚਾ ਵਿਚ ਆ ਗਈ ਸੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।