ਪੰਥਕ ਰਲੇਵੇਂ ਦੇ ਐਲਾਨ ਤੋਂ ਬਾਅਦ ਗਰਮਾਈ ਪੰਜਾਬ ਦੀ ਅਕਾਲੀ ਰਾਜਨੀਤੀ

Thursday, Nov 12, 2020 - 07:54 PM (IST)

ਪੰਥਕ ਰਲੇਵੇਂ ਦੇ ਐਲਾਨ ਤੋਂ ਬਾਅਦ ਗਰਮਾਈ ਪੰਜਾਬ ਦੀ ਅਕਾਲੀ ਰਾਜਨੀਤੀ

ਮੋਹਾਲੀ (ਪਰਦੀਪ) : ਸਿੱਖ ਰਾਜਨੀਤੀ ਨੇ ਉਸ ਵੇਲੇ ਸਚਮੁੱਚ ਹੀ ਇਕ ਵੱਡੀ ਕਰਵਟ ਲੈ ਲਈ ਜਦੋਂ ਸੂਬੇ ਦੀਆਂ 5 ਪ੍ਰਮੁੱਖ ਧਿਰਾਂ ਵਲੋਂ ਬੀਤੇ ਕੱਲ ਜਲੰਧਰ ਵਿਖੇ ਪੰਥਕ ਰਲੇਵੇਂ ਦਾ ਐਲਾਨ ਕਰ ਦਿੱਤਾ। ਇਸ ਰਲੇਵੇਂ ਦਾ ਐਲਾਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸੰਤ ਸਮਾਜ ਦੇ ਸੰਸਥਾਪਕ ਬਾਬਾ ਸਰਵਜੋਤ ਸਿੰਘ ਬੇਦੀ, ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਅਤੇ ਮੈਂਬਰ ਰਾਜਸਭਾ ਸੁਖਦੇਵ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਸਾਂਝੇ ਤੌਰ 'ਤੇ ਕੀਤਾ। ਇਥੇ ਇਹ ਵਰਣਨਯੋਗ ਹੈ ਕਿ ਇਸ ਸੰਭਾਵੀਂ ਰਲੇਵੇਂ ਸਬੰਧੀ 'ਜਗਬਾਣੀ' 'ਚ ਬੀਤੇ 9 ਨਵੰਬਰ ਨੂੰ ਵੀ ਵਿਸਥਾਰਤ ਖਬਰ ਪ੍ਰਕਾਸ਼ਿਤ ਹੋ ਗਈ ਸੀ। ਇਸ ਸਾਂਝੇ ਪਲੇਟਫਾਰਮ ਦੇ ਐਲਾਨ ਤੋਂ ਬਾਅਦ ਉਕਤ ਪੰਥਕ ਨੇਤਾਵਾਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਆਜ਼ਾਦ ਕਰਵਾਉਣ ਲਈ ਅਤੇ ਹੋਰਨਾਂ ਧਿਰਾਂ ਨਾਲ ਵੀ ਪੰਥਕ ਏਕਤਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਗ਼ਰੀਬ ਪਰਿਵਾਰ ਲਈ ਫਰਿਸ਼ਤਾ ਬਣੇ ਡਾ. ਓਬਰਾਏ, ਕੁਝ ਇਸ ਤਰ੍ਹਾਂ ਕੀਤੀ ਮਦਦ 

ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੌਰ ਕਮੇਟੀ ਅਤੇ ਸਮੂਹ ਅਹੁਦੇਦਾਰਾ, ਜ਼ਿਲ੍ਹਾ ਪ੍ਰਧਾਨਾਂ ਨੇ ਇਸ ਵੱਡੇ ਇਤਿਹਾਸਕ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਹੈ । ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਅਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਟਕਸਾਲੀ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬਾਦਲ ਦਲ ਦੇ ਹੰਕਾਰ ਅਤੇ ਗੁੰਡਾਗਰਦ ਸੋਚ ਨੂੰ ਖ਼ਤਮ ਕਰਨ ਲਈ ਉਪਰੋਕਤ ਪੰਜ ਪੰਥਕ ਸਖਸ਼ੀਅਤਾਂ ਖਾਲਸਾ ਪੰਥ ਨੂੰ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਖੇਤਰ ਵਿਚ ਪੂਰਨ ਚੇਤੰਨ ਕਰਨ ਲਈ ਆਪਣੀ ਇਕਜੁੱਟਤਾ ਨਾਲ ਅੱਗੇ ਲੈ ਕੇ ਜਾਣਗੀਆਂ।

ਇਹ ਵੀ ਪੜ੍ਹੋ : ਡਰਾਮੇਬਾਜ਼ੀਆਂ ਕਰਕੇ ਡੰਗ ਟਪਾ ਰਹੇ ਹਨ ਕੈਪਟਨ : ਭਗਵੰਤ ਮਾਨ

PunjabKesari

ਪਾਵਨ ਸੰਸਥਾਵਾਂ ਦੇ ਪ੍ਰਬੰਧ ਨੂੰ ਬਾਦਲਾਂ ਦੇ ਚੰਗੁਲ ਤੋਂ ਮੁਕਤ ਕਰਵਾਉਣ ਲਈ ਇਤਿਹਾਸਕ ਕਦਮ: ਬੱਬੀ ਬਾਦਲ
ਪੰਥਕ ਰਲੇਵੇਂ ਸਬੰਧੀ ਗੱਲਬਾਤ ਕਰਦਿਆਂ ਆਲ ਇੰਡੀਆ ਯੂਥ ਅਕਾਲੀ ਦਲ ਟਕਸਾਲੀ ਦੇ ਸੂਬਾ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਪਾਵਨ ਪੰਥਕ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਨੂੰ ਬਾਦਲਾਂ ਦੇ ਚੰਗੁਲ 'ਚੋਂ ਮੁਕਤ ਕਰਵਾਉਣ ਲਈ ਪੰਥਕ ਰਲੇਵਾਂ ਇਕ ਇਤਿਹਾਸਕ ਕਦਮ ਹੈ ਜੋ ਆਉਣ ਵਾਲੇ ਸਮੇਂ ਵਿਚ ਸਿੱਖ ਰਾਜਨੀਤੀ ਨੂੰ ਇਕ ਨਵੀਂ ਦਿਸ਼ਾ ਅਤੇ ਦਸ਼ਾ ਦੇਵੇਗਾ। ਅੱਜ ਦੀ ਪ੍ਰੈੱਸ ਕਾਨਫਰੰਸ ਵਿਚ ਉਪਰੋਕਤ ਪੰਜ ਸਖਸ਼ੀਅਤਾਂ ਤੋਂ ਇਲਾਵਾ ਰਵਿੰਦਰ ਸਿੰਘ ਬ੍ਰਹਮਪੁਰਾ, ਜਸਵਿੰਦਰ ਸਿੰਘ ਅਤੇ ਐਡਵੋਕੇਟ ਬਲਬੀਰ ਸਿੰਘ ਖਹਿਰਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ।

ਇਹ ਵੀ ਪੜ੍ਹੋ : ਸਿਰਸਾ 'ਤੇ ਐੱਫ. ਆਈ. ਆਰ. ਦਰਜ ਹੋਣ 'ਤੇ ਸਰਨਾ ਨੇ ਮੰਗਿਆ ਅਸਤੀਫ਼ਾ


author

Anuradha

Content Editor

Related News