ਪੰਜਾਬ: ਮਾਮੇ ਵਲੋਂ 13 ਸਾਲਾ ਭਾਣਜੀ ਨਾਲ ਜਬਰ-ਜ਼ਨਾਹ

Monday, Jun 17, 2019 - 07:50 PM (IST)

ਪੰਜਾਬ: ਮਾਮੇ ਵਲੋਂ 13 ਸਾਲਾ ਭਾਣਜੀ ਨਾਲ ਜਬਰ-ਜ਼ਨਾਹ

ਬੁਢਲਾਡਾ (ਬਾਂਸਲ)— ਸਥਾਨਕ ਸ਼ਹਿਰ ਤੋਂ ਕੁੱਝ ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਦੀ ਹਦੂਦ 'ਚ ਇੱਟਾ ਵਾਲੇ ਭੱਠੇ 'ਤੇ ਕੰਮ ਕਰਨ ਵਾਲੇ ਇਕ ਪਰਿਵਾਰ ਦੀ 13 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਮਿਲੀ  ਜਾਣਕਾਰੀ ਮੁਤਾਬਕ ਸਦਰ ਐੱਸ.ਐੱਚ.ਓ. ਜ਼ਸਵਿੰਦਰ ਕੌਰ ਨੇ ਦੱਸਿਆ ਕਿ ਭੱਠੇ 'ਤੇ ਇੱਟਾ ਬਣਾਉਣ ਦਾ ਕੰਮ ਕਰ ਰਹੇ ਪਰਿਵਾਰ ਵਾਸੀ ਮਨੋਗਲਾ ਜਿਲ੍ਹਾਂ ਅਕਾਸ਼ਗੜ੍ਹ (ਯੂਪੀ) ਪੀੜਤ ਨਬਾਲਗ ਲੜਕੀ ਰੇਸ਼ਮਾ(ਕਾਲਪਨਿਕ ਨਾਮ) ਨੇ ਆਪਣੇ ਮਾਤਾ-ਪਿਤਾ ਨੂੰ ਨਾਲ ਲੈ ਕੇ ਪੁਲਸ ਨੂੰ ਦੱਸਿਆ ਕਿ ਇੱਟਾ ਵਾਲੇ ਭੱਠੇ ਦੇ ਕੋਲ ਬਣੀ ਸਾਡੀ ਰਿਹਾਇਸ਼ਗਾਹ ਤੇ ਇੱਕਲੀ ਆਪਣੇ ਕਮਰੇ 'ਚ ਬੈਠੀ ਸੀ ਕਿ ਅਚਾਨਕ ਉਸ ਦਾ ਰਿਸ਼ਤੇਦਾਰੀ 'ਚੋਂ ਲੱਗਦਾ ਮਾਮਾ ਅਲੋਕ ਵਾਸੀ ਹਾਲ ਅਬਾਦ ਰਾਮਦਿੱਤੇਵਾਲਾ ਭੱਠਾ ਕਮਰੇ 'ਚ ਆ ਗਿਆ ਜਿਸ ਨੂੰ ਦੇਖ ਕੇ ਮੈਂ ਡਰ ਗਈ। ਮੇਰੇ ਮਾਮੇ ਨੇ ਧੱਕੇ ਨਾਲ ਮੇਰੇ ਨਾਲ ਜਬਰ-ਜ਼ਨਾਹ ਕੀਤਾ ਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆ। ਪੀੜਤ ਨਬਾਲਗ ਲੜਕੀ ਨੇ ਦੱਸਿਆ ਕਿ ਮੇਰੀ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਮੇਰੇ ਮਾਤਾ-ਪਿਤਾ ਨੇ ਮੈਨੂੰ ਸਰਕਾਰੀ ਹਸਪਤਾਲ ਦਾਖਲਾ ਕਰਵਾਇਆ ਜਿਥੇ ਪੁਲਸ ਨੇ ਪੀੜਤ ਲੜਕੀ ਦੇ ਬਿਆਨ ਦਰਜ ਕਰਕੇ ਮਾਮਾ ਅਲੋਕ ਖਿਲਾਫ ਧਾਰਾ 376, 506 ਆਈ ਪੀ ਸੀ ਤਹਿਤ ਮੁਕੱਦਮਾ ਦਰਜ ਕਰਕੇ ਮੁਲਜਮ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Baljit Singh

Content Editor

Related News