ਆਉਂਦੇ ਦਿਨਾਂ ਦੌਰਾਨ ਪੰਜਾਬ ’ਚ ਹੋਵੇਗੀ ਬਰਸਾਤ, ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ

Friday, Aug 12, 2022 - 06:40 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਪੰਜਾਬ ਵਿਚ ਆਉਂਦੇ ਦਿਨਾਂ ਦੌਰਾਨ ਹਲਕੀ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਵੀਰਵਾਰ ਨੂੰ ਵੀ ਪੂਰਾ ਦਿਨ ਬੱਦਲ ਛਾਏ ਰਹੇ। ਗੁਰਦਾਸਪੁਰ, ਮੁਕੇਰੀਆਂ, ਪਠਾਨਕੋਟ, ਜਲੰਧਰ ਸਮੇਤ ਕਈ ਜਗ੍ਹਾ ਹਲਕੀ ਬਾਰਿਸ਼ ਹੋਈ। ਸੂਬੇ ਵਿਚ ਅਜੇ ਦੋ ਦਿਨ ਹੋਰ ਹਲਕੇ ਮੀਂਹ ਦੇ ਆਸਾਰ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪਵਨੀਤ ਹੋਰ ਕਿੰਗਰਾ ਮੁਤਾਬਕ ਆਉਂਦੇ ਦਿਨਾਂ ਦੌਰਾਨ ਹਲਕੀ ਬਰਸਾਤ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ। ਹਾਲਾਂਕਿ ਜੁਲਾਈ ਮਹੀਨੇ ਦੌਰਾਨ ਵਧੀਆ ਬਰਸਾਤ ਹੋਈ ਹੈ।

ਇਹ ਵੀ ਪੜ੍ਹੋ : ਖੁਸ਼ੀਆਂ ’ਚ ਪਏ ਮੌਤ ਦੇ ਵੈਣ, ਭਰਾ ਨੂੰ ਰੱਖੜੀ ਬੰਨ੍ਹ ਕੇ ਆ ਰਹੀ ਭੈਣ ਤੇ ਪਤੀ ਦੀ ਹਾਦਸੇ ’ਚ ਮੌਤ

ਦੂਜੇ ਪਾਸੇ ਹਿਮਾਚਲ ਵਿਚ ਬੁੱਧਵਾਰ ਰਾਤ ਤੋਂ ਹੋ ਰਹੀ ਤੇਜ਼ ਬਰਸਾਤ ਕਾਰਣ ਭਾਰੀ ਤਬਾਹੀ ਹੋਈ ਹੈ। ਕੁੱਲੂ ਦੀ ਦੇਵਠੀ ਪੰਚਾਇਤ ਇਲਾਕੇ ਵਿਚ ਬੱਦਲ ਫੱਟਣ ਨਾਲ ਪਹਾੜ ਦਾ ਮਲਬਾ ਖਿੱਸਕਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਹਿਮਾਚਲ ਪੈ ਰਹੀ ਭਾਰੀ ਬਰਸਾਤ ਕਾਰਣ 5 ਐੱਨ. ਐੱਚ. ਸਮੇਤ ਸੈਂਕੜੇ ਤੋਂ ਵੱਧ ਸੜਕਾਂ ਬੰਦ ਹਨ। ਹਿਮਾਚਲ ਵਿਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵੀ ਮੀਂਹ ਦਾ ਅਲਰਟ ਹੈ। 

ਇਹ ਵੀ ਪੜ੍ਹੋ : ਸਪੀਕਰ ਕੁਲਤਾਰ ਸੰਧਵਾਂ ਦੇ ਸੁਰੱਖਿਆ ਮੁਲਾਜ਼ਮਾਂ ਨੇ ਸ਼ਰੇਆਮ ਕੀਤੀ ਟਰੱਕ ਚਾਲਕ ਦੀ ਕੁੱਟਮਾਰ, ਮੰਗੀ ਮੁਆਫ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


Gurminder Singh

Content Editor

Related News