ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਉਮਸ ਭਰੀ ਗਰਮੀ ਤੋਂ ਜਲਦੀ ਮਿਲੇਗੀ ਰਾਹਤ, ਫਿਰ ਹੋਵੇਗੀ ਬਰਸਾਤ

Thursday, Aug 19, 2021 - 11:41 AM (IST)

ਲੁਧਿਆਣਾ : ਸੂਬੇ ਵਿਚ ਪਿਛਲੇ ਕਈ ਦਿਨਾਂ ਤੋਂ ਚੱਲਦੀ ਆ ਰਹੀ ਉਮਸ ਅਤੇ ਚਿਪਚਿਪਾਉਂਦੀ ਗਰਮੀ ਤੋਂ ਵੀਰਵਾਰ ਨੂੰ ਰਾਹਤ ਮਿਲਣ ਦੇ ਆਸਾਰ ਬਣ ਰਹੇ ਹਨ। ਅਜੇ ਮਾਨਸੂਨ ਕਮਜ਼ੋਰ ਚੱਲ ਰਿਹਾ ਹੈ ਪਰ 20 ਅਗਸਤ ਤੋਂ ਇਕ ਵਾਰ ਫਿਰ ਕੁਝ ਜ਼ਿਲ੍ਹਿਆਂ ਵਿਚ ਚੰਗੀ ਬਰਸਾਤ ਹੋ ਸਕਦੀ ਹੈ। ਮੌਸਮ ਮਾਹਿਰਾਂ ਮੁਤਾਬਕ ਕਈ ਥਾਵਾਂ ’ਤੇ ਇਸ ਦੌਰਾਨ ਹਵਾ ਵਿਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਣ ਪਹਿਲਾਂ ਵਾਂਗ ਉਮਸ ਭਰੀ ਗਰਮੀ ਪ੍ਰੇਸ਼ਾਨ ਕਰ ਸਕਦੀ ਹੈ।

ਇਹ ਵੀ ਪੜ੍ਹੋ : ਤਲਵੰਡੀ ਸਾਬੋ ਦੀ ਹੈਰਾਨੀਜਨਕ ਘਟਨਾ, ‘ਟੂਣੇ’ ਨੂੰ ਨਾ ਮੰਨਣ ’ਤੇ ਪਿੰਡ ਨੇ ਗੁਰਸਿੱਖ ਪਰਿਵਾਰ ਦਾ ਕੀਤਾ ਬਾਈਕਾਟ

ਇਸ ਸਮੇਂ ਵੱਧ ਤੋਂ ਵੱਧ ਪਾਰਾ ਆਮ ਤੋਂ 3 ਡਿਗਰੀ ਵੱਧ ਰਿਕਾਰਡ ਹੁੰਦਾ ਹੋਇਆ 36 ਡਿਗਰੀ ਦੇ ਕਰੀਬ ਰਿਹਾ ਹੈ। ਅੱਗੇ ਮੌਸਮ ਬਦਲਣ ਨਾਲ ਲੋਅ ਪ੍ਰੈਸ਼ਰ ਏਰੀਆ ਬੰਗਾਲ ਦੀ ਖਾੜੀ ਵਿਚ ਬਣ ਰਿਹਾ ਹੈ। ਮੌਸਮ ਵਿਗਿਆਨੀਆਂ ਮੁਤਾਬਕ 20 ਅਗਸਤ ਤੋਂ ਫਿਰ ਚੰਗੀ ਬਰਸਾਤ ਹੋ ਸਕਦੀ ਹੈ। ਇਸ ਨਾਲ ਕੁੱਝ ਦਿਨਾਂ ਤਕ ਗਰਮੀ ਤੋਂ ਰਾਹਤ ਮਿਲਣੀ ਲਾਜ਼ਮੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਬਾਰੇ ਇਹ ਕੀ ਬੋਲ ਗਏ ਬਿਕਰਮ ਮਜੀਠੀਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News