ਪੰਜਾਬ ''ਚ ਇਕ ਸਾਲ ਹੋਰ ਰਹੇਗੀ ਗੁਟਖਾ ਤੇ ਪਾਨ ਮਸਾਲੇ ''ਤੇ ਪਾਬੰਦੀ

10/11/2019 12:02:36 AM

ਚੰਡੀਗੜ੍ਹ,(ਸ਼ਰਮਾ): ਪੰਜਾਬ 'ਚ ਗੁਟਖਾ ਤੇ ਪਾਨ ਮਸਾਲੇ 'ਤੇ ਕੀਤੀ ਗਈ ਪਾਬੰਦੀ ਇਕ ਸਾਲ ਤਕ ਹੋਰ ਰਹੇਗੀ। ਜਾਣਕਾਰੀ ਮੁਤਾਬਕ ਪੰਜਾਬ ਦੇ ਖੁਰਾਕ ਤੇ ਡਰੱਗਜ਼ ਪ੍ਰਬੰਧਨ ਕਮਿਸ਼ਨਰ, ਕਾਹਨ ਸਿੰਘ ਪੰਨੂ ਨੇ ਫੂਡ ਸੇਫਟੀ ਐਂਡ ਸਟੈਂਡਰਡ ਰੈਗੂਲੇਸ਼ਨਸ (ਵਿਕਰੀ 'ਤੇ ਮਨਾਹੀ ਤੇ ਪਾਬੰਦੀਆਂ) 2011 ਦੇ ਨਿਯਮ 2.3.4 ਤੇ ਧਾਰਾ 30 (2) (ਏ) ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਗੁਟਖਾ, ਪਾਨ ਮਸਾਲਾ (ਜਿਸ ਵਿਚ ਤੰਬਾਕੂ ਜਾਂ ਨਿਕੋਟਿਨ ਹੋਵੇ) ਦੇ ਉਤਪਾਦਨ, ਭੰਡਾਰਨ, ਵਿਕਰੀ ਜਾਂ ਵੰਡ, ਮਾਰਕੀਟ 'ਚ ਉਪਲੱਬਧ ਇਹ ਗੁਟਖਾ ਤੇ ਪਾਨ ਮਸਾਲਾ ਭਾਵੇਂ ਪੈਕ ਜਾਂ ਖੁੱਲ੍ਹੇ ਹੋਣ ਤੇ ਇਹ ਇਕ ਉਤਪਾਦ ਦੇ ਤੌਰ 'ਤੇ ਵੇਚੇ ਜਾਂਦੇ ਹੋਣ ਜਾਂ ਵੱਖਰੇ ਉਤਪਾਦਾਂ ਦੇ ਤੌਰ 'ਤੇ ਪੈਕ ਕੀਤੇ ਗਏ ਹੋਣ, 'ਤੇ ਪਾਬੰਦੀ 1 ਹੋਰ ਸਾਲ ਲਈ ਵਧਾ ਦਿੱਤੀ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਸੂਬੇ ਭਰ ਵਿਚ ਇਕ ਹੋਰ ਸਾਲ ਲਈ ਪਾਬੰਦੀ ਜਾਰੀ ਰਹੇਗੀ। ਇਹ ਨੋਟੀਫਿਕੇਸ਼ਨ 9 ਅਕਤੂਬਰ, 2018 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਦੀ ਲਗਾਤਾਰਤਾ 'ਚ ਜਾਰੀ ਕੀਤਾ ਗਿਆ ਹੈ।