ਮਗਨਰੇਗਾ ਤਹਿਤ 113.5 ਫੀਸਦੀ ਟੀਚਾ ਹਾਸਲ ਕਰ ਕੇ ਜ਼ਿਲਾ ਗੁਰਦਾਸਪੁਰ ਪੰਜਾਬ ’ਚੋਂ ਅੱਵਲ

Monday, Jan 11, 2021 - 09:25 AM (IST)

ਮਗਨਰੇਗਾ ਤਹਿਤ 113.5 ਫੀਸਦੀ ਟੀਚਾ ਹਾਸਲ ਕਰ ਕੇ ਜ਼ਿਲਾ ਗੁਰਦਾਸਪੁਰ ਪੰਜਾਬ ’ਚੋਂ ਅੱਵਲ

ਗੁਰਦਾਸਪੁਰ/ਬਟਾਲਾ(ਜਗ ਬਾਣੀ ਟੀਮ): ਜ਼ਿਲ੍ਹਾ ਗੁਰਦਾਸਪੁਰ ’ਚ ਮਗਨਰੇਗਾ ਤਹਿਤ ਕੰਮ ਕਰਵਾਉਣ ਅਤੇ ਰੋਜ਼ਗਾਰ ਦੇਣ ਦੇ ਮਾਮਲੇ ’ਚ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵਲੋਂ ਕੀਤੀ ਗਈ ਸਖ਼ਤ ਮਿਹਨਤ ਦੇ ਚੱਲਦਿਆਂ ਗੁਰਦਾਸਪੁਰ ਜ਼ਿਲ੍ਹਾ ਪੂਰੇ ਪੰਜਾਬ ’ਚੋਂ ਪਹਿਲੇ ਸਥਾਨ ’ਤੇ ਰਿਹਾ ਹੈ। ਇਸ ਤਹਿਤ ਗੁਰਦਾਸਪੁਰ ਜ਼ਿਲੇ੍ਹ ਨੇ ਜਿਥੇ ਪੂਰੇ ਪੰਜਾਬ ’ਚ ਇਤਿਹਾਸ ਸਿਰਜਿਆ ਹੈ, ਉਥੇ ਇਸ ਜ਼ਿਲੇ੍ਹ ਨੇ ਗੁਰਦਾਸਪੁਰ ਨਾਲ ਸਬੰਧਤ ਪੁਰਾਣੇ ਰਿਕਾਰਡ ਵੀ ਤੋੜ ਦਿੱਤੇ ਹਨ। ਸਰਕਾਰ ਵਲੋਂ ਜਾਰੀ ਅੰਕੜਿਆਂ ਅਨੁਸਾਰ ਆਪਣੇ ਟੀਚੇ ਦੇ ਮੁਕਾਬਲੇ 113.5 ਫੀਸਦੀ ਟੀਚਾ ਹਾਸਲ ਕਰ ਕੇ ਜ਼ਿਲ੍ਹਾ ਗੁਰਦਾਸਪੁਰ ਪਹਿਲੇ ਸਥਾਨ ’ਤੇ ਰਿਹਾ ਹੈ ਜਦੋਂ ਕਿ ਜ਼ਿਲਾ ਫ਼ਤਿਹਗੜ੍ਹ ਸਾਹਿਬ ਨੇ 109.4 ਫੀਸਦੀ ਟਾਰਗੇਟ ਹਾਸਲ ਕਰ ਕੇ ਦੂਸਰਾ, ਜ਼ਿਲਾ ਫਿਰੋਜ਼ਪੁਰ ਨੇ 103.1 ਫੀਸਦੀ ਟਾਰਗੇਟ ਨਾਲ ਤੀਸਰਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਨੇ 102.9 ਫੀਸਦੀ ਟਾਰਗੇਟ ਪੂਰਾ ਕਰ ਕੇ ਚੌਥਾ ਸਥਾਨ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ : ‘ਆਪ’ ਲੋਹੜੀ ਦੀ ਸ਼ਾਮ ਸ਼ਹੀਦ ਕਿਸਾਨਾਂ ਦੇ ਨਾਂ ਕਰੇਗੀ ਸਮਰਪਿਤ

ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜ਼ਿਲ੍ਹੇ ’ਚ ਮਗਨਰੇਗਾ ਤਹਿਤ 61 ਕਰੋੜ 85 ਲੱਖ ਰੁਪਏ ਖਰਚ ਕਰ ਕੇ ਵਿਕਾਸ ਕਾਰਜ ਕਰਵਾਉਣ ਦਾ ਟੀਚਾ ਸੀ ਪਰ 31 ਦਸੰਬਰ 2020 ਤੱਕ ਕੁੱਲ 70 ਕਰੋੜ 23 ਲੱਖ ਰੁਪਏ ਦੀ ਰਾਸ਼ੀ ਖਰਚ ਕਰ ਕੇ ਜ਼ਿਲਾ ਗੁਰਦਾਸਪੁਰ ਨੇ 113. 5 ਫੀਸਦੀ ਟੀਚਾ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਜ਼ਿਲਾ ਗੁਰਦਾਸਪੁਰ ’ਚ ਮਗਨਰੇਗਾ ਤਹਿਤ ਕਦੀ ਵੀ 70 ਕਰੋੜ ਰੁਪਏ ਦੀ ਰਾਸ਼ੀ ਨਹੀਂ ਸੀ ਖਰਚੀ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਮਗਨਰੇਗਾ ਜਾਬ ਕਾਰਡ ਹੋਲਡਰਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇਣ ਦੇ ਨਾਲ ਆਉਣ ਵਾਲੇ ਸਮੇਂ ਵਿਚ ਵੀ ਵੱਡੇ ਪੱਧਰ ’ਤੇ ਕਾਰਜ ਜਾਰੀ ਰਹਿਣਗੇ, ਜਿਸ ਤਹਿਤ ਇਸ ਮਾਲੀ ਵਰ੍ਹੇ ਦੌਰਾਨ 100 ਕਰੋੜ ਰੁਪਏ ਮਗਨਰੇਗਾ ਤਹਿਤ ਖਰਚ ਕੀਤੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ: ਇਸ ਸਾਲ ਪੰਜਾਬ ਨੂੰ ਮਿਲਣਗੀਆਂ ਨਵੀਆਂ ਬੱਸਾ, ਮਿਨੀ ਬੱਸਾਂ ਨੂੰ ਜਾਰੀ ਹੋਣਗੇ ਪਰਮਿਟ

ਉਨ੍ਹਾਂ ਦੱਸਿਆ ਕਿ ਮਗਨਰੇਗਾ ਤਹਿਤ ਪਿੰਡਾਂ ’ਚ ਥਾਪਰ ਮਾਡਲ ਤਹਿਤ ਛੱਪੜਾਂ ਦਾ ਨਵੀਨੀਕਰਨ ਕੀਤਾ ਗਿਆ ਅਤੇ ਕਈ ਪਿੰਡਾਂ ’ਚ ਖੂਬਸੂਰਤ ਪਾਰਕ ਬਣਾਉਣ ਤੋਂ ਇਲਾਵਾ ਗਲੀਆਂ-ਨਾਲੀਆਂ ਬਣਾ ਕੇ ਲਾਈਟਾਂ ਵੀ ਲਗਾਈਆਂ ਗਈਆਂ ਹਨ। ਇਸੇ ਤਰ੍ਹਾਂ ਕਈ ਪਿੰਡਾਂ ’ਚ ਹਰਿਆਵਲ ਲਈ ਬੂਟੇ ਲਾ ਕੇ ਉਨ੍ਹਾਂ ਦੀ ਸੰਭਾਲ ਕੀਤੀ ਜਾ ਰਹੀ ਹੈ ਅਤੇ ਬੇਰੋਜ਼ਗਾਰਾਂ ਨੂੰ ਸਵੈ-ਰੋਜ਼ਗਾਰ ਸ਼ੁਰੂ ਕਰਾਉਣ ਲਈ ਪਸ਼ੂਆਂ ਦੇ ਸ਼ੈੱਡ ਬਣਾ ਕੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮਗਨਰੇਗਾ ਯੋਜਨਾ ਨੇ ਜ਼ਿਲੇ ਦੇ ਪਿੰਡਾਂ ਦੀ ਨੁਹਾਰ ਬਦਲਣ ’ਚ ਆਪਣਾ ਅਹਿਮ ਯੋਗਦਾਨ ਪਾਇਆ ਹੈ।


author

Baljeet Kaur

Content Editor

Related News