ਪੰਜਾਬ ਵਿਚ ਵੱਡੀ ਵਾਰਦਾਤ, ਅੱਧੀ ਰਾਤ ਨੂੰ ਗੰਨ ਹਾਊਸ ਲੁੱਟਣ ਦੀ ਕੋਸ਼ਿਸ਼

Tuesday, Jul 30, 2024 - 02:13 PM (IST)

ਪੰਜਾਬ ਵਿਚ ਵੱਡੀ ਵਾਰਦਾਤ, ਅੱਧੀ ਰਾਤ ਨੂੰ ਗੰਨ ਹਾਊਸ ਲੁੱਟਣ ਦੀ ਕੋਸ਼ਿਸ਼

ਬਾਘਾਪੁਰਾਣਾ (ਅਜੇ ਅਗਰਵਾਲ) : ਜ਼ਿਲ੍ਹਾ ਮੋਗਾ ਦੇ ਸਭ-ਡਵੀਜ਼ਨ ਬਾਘਾਪੁਰਾਣਾ ਵਿਚ ਬੀਤੀ ਰਾਤ ਚੋਰਾਂ ਵੱਲੋਂ ਇਕ ਗੰਨ ਹਾਊਸ ਵਿਚ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਪੁਰਾਣਾ ਪੱਤੀ ਦੇ ਨਜ਼ਦੀਕ ਸਥਿਤ ਖੁਰਾਣਾ ਗੰਨ ਹਾਊਸ 'ਤੇ ਚੋਰਾਂ ਵੱਲੋਂ ਸ਼ਟਰ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸ਼ਟਰ ਨਹੀਂ ਟੁੱਟਿਆ ਜਿਸ ਕਰਕੇ ਗੰਨ ਹਾਊਸ ਮਾਲਕ ਦਾ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਇਸ ਦੌਰਾਨ ਜਦੋਂ ਗੰਨ ਹਾਊਸ ਦੇ ਮਾਲਕ ਨੇ ਸਵੇਰੇ ਆ ਕੇ ਦੁਕਾਨ ਖੋਲ੍ਹਣ ਸਮੇਂ ਦੇਖਿਆ ਤਾਂ ਸ਼ਟਰ ਦੀਆਂ ਪੱਤੀਆਂ ਤੋੜਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪੱਤੀਆਂ ਨਹੀਂ ਟੁੱਟੀਆਂ ਜਿਸ ਕਰਕੇ ਨੁਕਸਾਨ ਹੋਣ ਤੋਂ ਬੱਚ ਗਿਆ।

ਇਸ ਤੋਂ ਬਾਅਦ ਦੁਕਾਨ ਮਾਲਕਾਂ ਨੇ ਇਸ ਸਬੰਧੀ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਉਪ ਪੁਲਸ ਕਪਤਾਨ ਦਲਬੀਰ ਸਿੰਘ  ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਇਜ਼ਾ ਲਿਆ। ਪੁਲਸ ਵਲੋਂ ਆਲੇ ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਪ ਪੁਲਸ ਕਪਤਾਨ ਨੇ ਕਿਹਾ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰਕੇ ਕਾਨੂੰਨ ਦੇ ਹਵਾਲੇ ਕੀਤਾ ਜਾਵੇਗਾ। ‌


author

Gurminder Singh

Content Editor

Related News