ਪੰਜਾਬ ''ਚ ਹਲਕੀ ਧੁੰਦ ਪੈਣ ਦੀ ਸੰਭਾਵਨਾ
Sunday, Nov 10, 2019 - 08:48 AM (IST)

ਚੰਡੀਗੜ੍ਹ (ਯੂ. ਐੱਨ. ਆਈ.) : ਪਹਾੜਾਂ 'ਤੇ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ਵਿਚ ਮੀਂਹ ਪੈਣ ਪਿੱਛੋਂ ਪਾਰੇ ਵਿਚ ਆਈ ਗਿਰਾਵਟ ਕਾਰਨ ਪੰਜਾਬ ਵਿਚ ਆਉਂਦੇ 2 ਦਿਨਾਂ ਦੌਰਾਨ ਕਈ ਥਾਵਾਂ 'ਤੇ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਅਜੇ ਖੁਸ਼ਕ ਹੀ ਰਹੇਗਾ। ਬਠਿੰਡਾ ਵਿਚ ਸ਼ਨੀਵਾਰ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਲੰਧਰ ਨੇੜੇ ਆਦਮਪੁਰ ਵਿਚ ਇਹ 11 ਡਿਗਰੀ ਸੀ। ਲੁਧਿਆਣਾ ਵਿਚ 13, ਪਠਾਨਕੋਟ ਵਿਚ 12, ਪਟਿਆਲਾ ਵਿਚ 14, ਦਿੱਲੀ ਵਿਚ 15, ਸ਼੍ਰੀਨਗਰ ਵਿਚ ਮਨਫੀ 1, ਜੰਮੂ ਵਿਚ 13 ਅਤੇ ਕਲਪਾ ਵਿਚ ਸਿਫਰ ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਸ਼ਿਮਲਾ ਵਿਚ ਘੱਟੋ-ਘੱਟ ਤਾਪਮਾਨ 9 ਡਿਗਰੀ ਸੀ। ਪਹਾੜੀ ਇਲਾਕਿਆਂ ਵਿਚ ਵੀ ਅਗਲੇ ਦੋ ਦਿਨ ਤੱਕ ਮੌਸਮ ਖੁਸ਼ਕ ਹੀ ਰਹੇਗਾ।